ਆੜ੍ਹਤੀਆਂ ਵੱਲੋਂ ਤਿੰਨ ਦਿਨ ਮੰਡੀ ਬੰਦ ਰੱਖਣ ਦਾ ਫ਼ੈਸਲਾ
07:06 AM Oct 18, 2024 IST
Advertisement
ਬਲਵਿੰਦਰ ਸਿੰਘ ਭੰਗੂ
ਭੋਗਪੁਰ, 17 ਅਕਤੂਬਰ
ਆੜ੍ਹਤੀ ਯੂਨੀਅਨ ਦਾਣਾ ਮੰਡੀ ਭੋਗਪੁਰ ਨੇ ਦਾਣਾ ਮੰਡੀ ਵਿੱਚ ਪ੍ਰਧਾਨ ਰਾਜ ਕੁਮਾਰ ਰਾਜਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਮੰਡੀ ਵਿੱਚ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਾਜ ਕੁਮਾਰ ਰਾਜਾ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਨੇ ਦੱਸਿਆ ਕਿ ਸਰਕਾਰ ਆੜ੍ਹਤੀਆ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ ਕਿਉਂਕਿ ਸਰਕਾਰ ਦੀਆਂ ਖਰੀਦ ਏਜੰਸੀਆਂ ਪਨਗਰੇਨ, ਮਾਰਕਫੈੱਡ ਅਤੇ ਪਨਸਪ ਆੜ੍ਹਤੀਆਂ ਨੂੰ ਨਾ ਤਾਂ ਬਾਰਦਾਨਾ ਮੁਹੱਈਆ ਕਰਾ ਰਹੀ ਹੈ ਅਤੇ ਨਾ ਹੀ ਖਰੀਦੇ ਹੋਏ ਝੋਨੇ ਦੀ ਮੰਡੀ ਵਿੱਚੋਂ ਚੁਕਾਈ ਕਰ ਰਹੀ ਹੈ ਜਿਸ ਕਰਕੇ ਆੜ੍ਹਤੀ ਯੂਨੀਅਨ ਨੇ 18,19 ਅਤੇ 20 ਅਕਤੂਬਰ ਨੂੰ ਦਾਣਾ ਮੰਡੀ ਦਾ ਗੇਟ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਤਿੰਨ ਦਿਨ ਕਿਸਾਨਾਂ ਦਾ ਝੋਨਾ ਦਾਣਾ ਮੰਡੀ ਵਿੱਚ ਲਿਆਉਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਆੜ੍ਹਤੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
Advertisement
Advertisement
Advertisement