ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਕਾਨਾਂ ਅਲਾਟ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ

05:27 PM Jun 23, 2023 IST

ਪੱਤਰ ਪ੍ਰੇਰਕ

Advertisement

ਡੱਬਵਾਲੀ/ਲੰਬੀ, 13 ਜੂਨ

ਸਥਾਨਕ ਨਵੀਂ ਸਬਜ਼ੀ ਮੰਡੀ ਵਿੱਚ ਤਕਨੀਕੀ ਕਾਰਨਾਂ ਕਰ ਕੇ ਮਾਰਕੀਟਿੰਗ ਬੋਰਡ ਹਰਿਆਣਾ ਦੀ ਦੁਕਾਨ ਅਲਾਟਮੈਂਟ ਵਿੱਚ ਖੁੰਝੇ ਕਰੀਬ 20 ਸਬਜ਼ੀ ਅਤੇ ਫਰੂਟ ਆੜ੍ਹਤੀਆਂ ਨੇ ਪੰਜਾਬ ਦੀ ਸਰਹੱਦੀ ਮੰਡੀ ਕਿਲਿਆਂਵਾਲੀ ਵੱਲ ਪਲਾਇਨ ਦੀ ਰਾਹ ਫੜ ਲਈ ਹੈ। ਆੜ੍ਹਤੀਆਂ ਨੇ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਮਨਦੀਪ ਕੰਗ ਨਾਲ ਮੁਲਾਕਾਤ ਕਰ ਕੇ ਆਨਲਾਈਨ ਲਾਇਸੰਸ ਬਣਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਆੜ੍ਹਤੀਆਂ ਦਾ ਕਾਰੋਬਾਰ ਪੰਜਾਬ ਵਿੱਚ ਤਬਦੀਲ ਹੋਣ ਨਾਲ ਮਾਰਕੀਟਿੰਗ ਬੋਰਡ ਹਰਿਆਣਾ ਨੂੰ ਕਰੀਬ 5-6 ਲੱਖ ਰੁਪਏ ਪ੍ਰਤੀ ਮਹੀਨਾ ਮਾਰਕੀਟ ਫ਼ੀਸ ਨੁਕਸਾਨ ਹੋਵੇਗਾ। ਸਬਜ਼ੀ ਮੰਡੀ ਡੱਬਵਾਲੀ ਦੇ 32 ਵਿੱਚੋਂ 12 ਸਬਜ਼ੀ ਤੇ ਫਰੂਟ ਆੜ੍ਹਤੀਆਂ ਨੂੰ ਨਵੀਂ ਸਬਜ਼ੀ ਮੰਡੀ ਵਿੱਚ ਦੁਕਾਨਾਂ ਅਲਾਟ ਹੋਈਆਂ ਹਨ। 20 ਆੜ੍ਹਤੀਆਂ ਦੇ ਲਾਇਸੈਂਸ ਨਵੀਨੀਕਰਨ ਵਿੱਚ ਲਗਾਤਾਰਤਾ ਨਾ ਹੋਣ ਦਾ ਪੇਚ ਫਸਿਆ ਹੋਇਆ ਹੈ। ਇਸ ਹਾਲਾਤ ਵਿੱਚ ਇਨ੍ਹਾਂ ਸਬਜ਼ੀ ਆੜ੍ਹਤੀਆਂ ਦੇ ਕੋਲ ਪੰਜਾਬ ਵਿੱਚ ਪਲਾਇਨ ਇਲਾਵਾ ਕੋਈ ਚਾਰਾ ਨਹੀਂ ਬਚਿਆ।

Advertisement

ਪੰਜਾਬ ‘ਚ ਲਾਇਸੰਸ ਅਪਲਾਈ ਕਰਨ ਵਾਲੇ ਸਬਜ਼ੀ ਵਪਾਰੀ ਪਰਮਜੀਤ ਸਿੰਘ ਸੇਠੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 1943 ਤੋਂ ਡੱਬਵਾਲੀ ਵਿੱਚ ਪ੍ਰਮੁੱਖਤਾ ਨਾਲ ਸਬਜ਼ੀ ਕਾਰੋਬਾਰ ਨਾਲ ਜੁੜਿਆ ਹੈ। ਹੁਣ ਉਨ੍ਹਾਂ ਨੂੰ ਦੁਕਾਨਾਂ ਨਹੀਂ ਅਲਾਟ ਕੀਤੀਆਂ ਗਈਆਂ।

ਨੰਨ੍ਹੀ ਬੱਚੀ ਨੇ ਰੱਖਿਆ ਦੁਕਾਨਾਂ ਦਾ ਨੀਂਹ-ਪੱਥਰ

ਡੱਬਵਾਲੀ ਦੀ ਨਵੀਂ ਸਬਜ਼ੀ ਮੰਡੀ ਵਿੱਚ ਅੱਜ ਦੁਕਾਨਾਂ ਦੀ ਨੀਂਹ ਨੰਨ੍ਹੀ ਬੱਚੀ ਸਾਇਸ਼ਾ ਨੇ ਰੱਖੀ। ਆੜ੍ਹਤੀ ਅਮਰਜੀਤ ਸਿੰਘ ਅਨੇਜਾ ਵਿੱਕੀ ਨੇ ਦੱਸਿਆ ਕਿ ਨਵੀਂ ਸਬਜ਼ੀ ਮੰਡੀ ਵਿੱਚ 15 ਗੁਣਾ 37 ਸਾਈਜ ਦੀ 32 ਦੁਕਾਨਾਂ ਥੋਕ ਸਬਜ਼ੀ ਵਪਾਰੀਆਂ ਅਤੇ ਰਿਟੇਲ ਵਪਾਰੀਆਂ ਲਈ 20 ਬੂਥ ਹਨ। 150 ਫੜੀ ਵਾਲੀਆਂ ਨੂੰ ਜਗ੍ਹਾ ਅਲਾਟ ਹੋਵੇਗੀ।

Advertisement