ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰਜ਼ੀ ਉਧਾਰ ਲਿਖਣ ਦੇ ਦੋਸ਼ ਹੇਠ ਆੜ੍ਹਤੀ ਗ੍ਰਿਫ਼ਤਾਰ

10:26 AM Aug 11, 2024 IST

ਪੱਤਰ ਪ੍ਰੇਰਕ
ਡੱਬਵਾਲੀ, 10 ਅਗਸਤ
ਇੱਥੋਂ ਦੇ ਆੜ੍ਹਤੀਏ ਪਰਵਿੰਦਰ ਅਰੋੜਾ ਦੀ ਬਹੀ-ਖਾਤੇ ਵਿੱਚ ਫਰਜ਼ੀ ਉਧਾਰ ਲਿਖ ਰਿਕਵਰੀ ਕੇਸ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰੀ ਹੋਈ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ 2015 ਵਿੱਚ ਫੌਤ ਹੋ ਚੁੱਕੇ ਕਿਸਾਨ ਅਜਵੰਤ ਸਿੰਘ (ਮੌਜਗੜ੍ਹ) ’ਤੇ 2018 ਵਿੱਚ ਫਰਜ਼ੀ ਬਹੀ-ਖਾਤੇ ਦੇ ਜ਼ਰੀਏ ਅਦਾਲਤ ਵਿੱਚ ਰਿਕਵਰੀ ਕੇਸ ਦਾਇਰ ਕੀਤਾ ਸੀ। ਕਿਸਾਨ ਭੁਪਿੰਦਰ ਸਿੰਘ ਨੇ 2013 ਵਿੱਚ ਆੜ੍ਹਤੀਏ ਨਾਲ ਹਿਸਾਬ-ਕਿਤਾਬ ਕਰਕੇ ਕਾਰੋਬਾਰੀ ਲੈਣ-ਦੇਣ ਬੰਦ ਕਰ ਦਿੱਤਾ ਸੀ। ਆੜ੍ਹਤੀਏ ਖ਼ਿਲਾਫ਼ ਕਿਸਾਨ ਭੁਪਿੰਦਰ ਸਿੰਘ ਵੱਲੋਂ ਦਾਇਰ ਇਸਤਗਾਸੇ ਵਿੱਚ ਅਦਾਲਤੀ ਹੁਕਮਾਂ ’ਤੇ ਕੇਸ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ ਆੜ੍ਹਤੀਏ ਦੀ ਮੈਸਰਜ਼ ਕਸ਼ਮੀਰੀ ਲਾਲ ਪਰਵਿੰਦਰ ਕੁਮਾਰ ਦੀ ਦਾਣਾ ਮੰਡੀ, ਡੱਬਵਾਲੀ (ਏ ਬਲਾਕ) ਵਿੱਚ ਦੁਕਾਨ ਹੈ। ਕਿਸਾਨ ਭੁਪਿੰਦਰ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਮਟਦਾਦੂ ਨੇ ਪਿਛਲੇ ਸਾਲ 3 ਅਪਰੈਲ ਨੂੰ ਅਦਾਲਤ ਵਿੱਚ ਪਰਵਿੰਦਰ ਅਰੋੜਾ ਖ਼ਿਲਾਫ਼ ਇਸਤਗਾਸਾ ਦਾਇਰ ਕੀਤਾ ਸੀ। ਇਸ ’ਤੇ ਅਦਾਲਤ ਦੇ ਨਿਰਦੇਸ਼ਾਂ ‘ਤੇ ਕੇਸ ਦਰਜ ਕੀਤਾ ਗਿਆ।
ਆਰਥਿਕ ਅਪਰਾਧ ਸ਼ਾਖਾ ਦੇ ਮੁਖੀ ਇੰਸਪੈਕਟਰ ਬ੍ਰਹਮ ਪ੍ਰਕਾਸ਼ ਨੇ ਦੱਸਿਆ ਕਿ ਪਰਵਿੰਦਰ ਕੁਮਾਰ ਨੇ 2018 ਵਿੱਚ ਫਰਜ਼ੀ ਬਹੀ-ਖਾਤਾ ਤਿਆਰ ਕਰਕੇ ਪੀੜਤ ਕਿਸਾਨ ਭੁਪਿੰਦਰ ਸਿੰਘ ’ਤੇ 4 ਲੱਖ ਰੁਪਏ ਉਧਾਰ ਅਤੇ ਅਜਵੰਤ ਸਿੰਘ ’ਤੇ 50ਹਜ਼ਾਰ ਰੁਪਏ ਉਧਾਰ ਲਿਜਾਣਾ ਵਿਖਾਇਆ। ਇਸ ਸਬੰਧੀ ਅਦਾਲਤ ਵਿੱਚ ਰਿਕਵਰੀ ਕੇਸ ਦਰਜ ਕਰ ਦਿੱਤਾ। ਅਦਾਲਤੀ ਪ੍ਰਕਿਰੀਆ ਦੌਰਾਨ 2018 ਵਿੱਚ ਅਜਵੰਤ ਸਿੰਘ ਦੇ ਜਿੰਦਾ ਨਾ ਹੋਣ ਦੇ ਤੱਥ ਸਾਹਮਣੇ ਆਏ। ਇਸ ’ਤੇ ਅਦਾਲਤ ਨੇ ਫਰਜ਼ੀ ਬਹੀ ਬਣਾਉਣ ਦੇ ਦੋਸ਼ਾਂ ਤਹਿਤ ਆੜ੍ਹਤੀਏ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਪਰਵਿੰਦਰ ਕੁਮਾਰ ਨੂੰ ਸਿਰਸਾ ਜੇਲ੍ਹ ਵਿੱਚ ਭੇਜ ਦਿੱਤਾ ਹੈ।

Advertisement

Advertisement
Advertisement