For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਮਹਿਲਾ ਵਫ਼ਦ ਨੂੰ ਨਾ ਮਿਲੇ ਉਪ ਰਾਜਪਾਲ

11:30 AM Oct 14, 2024 IST
‘ਆਪ’ ਦੇ ਮਹਿਲਾ ਵਫ਼ਦ ਨੂੰ ਨਾ ਮਿਲੇ ਉਪ ਰਾਜਪਾਲ
ਉਪ ਰਾਜਪਾਲ ਨੂੰ ਮਿਲਣ ਲਈ ਜਾਂਦੇ ਹੋਏ ਆਮ ਆਦਮੀ ਪਾਰਟੀ ਕਾਰਕੁਨ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਅਕਤੂਬਰ
ਦਿੱਲੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਰਾਖੀ ਬਿਰਲਾ ਦੀ ਅਗਵਾਈ ਹੇਠ ‘ਆਪ’ ਦਾ ਮਹਿਲਾ ਵਫ਼ਦ ਅੱਜ ਦਿੱਲੀ ਵਿੱਚ ਮਹਿਲਾ ਡਾਕਟਰ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਮੈਡੀਕਲ ਸੁਪਰਡੈਂਟ ਖ਼ਿਲਾਫ਼ ਐੱਫਆਈਆਰ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਐੱਲਜੀ ਨੂੰ ਮਿਲਣ ਪਹੁੰਚਿਆ, ਪਰ ਉਪ ਰਾਜਪਾਲ ਉਨ੍ਹਾਂ ਨੂੰ ਨਾ ਮਿਲੇ। ਰਾਖੀ ਬਿਰਲਾ ਨੇ ਕਿਹਾ ਕਿ ਐੱਲਜੀ ਪੂਰੀ ਤਰ੍ਹਾਂ ਔਰਤ ਵਿਰੋਧੀ ਹਨ, ਉਨ੍ਹਾਂ ਨੂੰ ਔਰਤਾਂ ਦਾ ਅਪਮਾਨ ਕਰਨਾ ਪਸੰਦ ਹੈ। ਇਸੇ ਲਈ ਉਹ ਚੁਣੀਆਂ ਹੋਈਆਂ ਮਹਿਲਾ ਨੁਮਾਇੰਦਿਆਂ ਨੂੰ ਨਹੀਂ ਮਿਲੇ ਭਾਵੇਂ ਕਿ ਅਸੀਂ ਆਪਣੇ ਆਉਣ ਦੀ ਪਹਿਲਾਂ ਹੀ ਸੂਚਨਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਉਪ ਰਾਜਪਾਲ ਦੀ ਰਿਹਾਇਸ਼ ਦੇ ਬਾਹਰ ਘੰਟਿਆਂਬੱਧੀ ਖੜ੍ਹੀਆਂ ਰਹੀਆਂ ਪਰ ਕੋਈ ਵੀ ਮਿਲਣ ਨਾ ਆਇਆ। ਰਾਖੀ ਬਿਰਲਾ ਨੇ ਦੱਸਿਆ ਕਿ ਐੱਲਜੀ ਹਾਊਸ ਦੇ ਸਟਾਫ਼ ਵੱਲੋਂ ਮਹਿਲਾ ਪ੍ਰਤੀਨਿਧੀਆਂ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ 10.40 ਵਜੇ ਉਪ ਰਾਜਪਾਲ ਨੂੰ ਆਪਣਾ ਪੱਤਰ ਭੇਜਿਆ। ਪੱਤਰ ਸਟੈਨੋ ਪੱਧਰ ਦੇ ਅਧਿਕਾਰੀ ਨੇ ਵਾਪਸ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਮਹਿਲਾ ਡਾਕਟਰ ਦਾ ਪਿਛਲੇ ਸਾਲ ਤੋਂ ਸ਼ੋਸ਼ਣ ਹੋ ਰਿਹਾ ਹੈ। ਉਸ ਦੀ ਫਰਿਆਦ ਸੁਣਨ ਦੀ ਬਜਾਏ ਉਸ ਦੀ ਬਦਲੀ ਕਰ ਦਿੱਤੀ ਗਈ। ਇਸ ਦੌਰਾਨ ਵਿਧਾਇਕ ਧਨਵਤੀ ਚੰਦੇਲਾ, ਪ੍ਰੀਤੀ ਤੋਮਰ, ਵੰਦਨਾ ਕੁਮਾਰੀ, ਭਾਵਨਾ ਗੌੜ ਸਣੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਕੌਂਸਲਰਾਂ ਮੌਜੂਦ ਸਨ।
ਰਾਖੀ ਬਿਰਲਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਅਤੇ ਹੈਰਾਨੀ ਦੀ ਗੱਲ ਹੈ ਕਿ ਅੱਜ ਦਿੱਲੀ ਦੀ ਚੁਣੀ ਹੋਈ ਮਹਿਲਾ ਪ੍ਰਤੀਨਿਧੀ ਐੱਲਜੀ ਨੂੰ ਅਗਾਊਂ ਸੂਚਨਾ ਦੇ ਕੇ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਣ ਆਈ। ਇਹ ਸਮਝਿਆ ਜਾ ਸਕਦਾ ਹੈ ਕਿ ਉਪ ਰਾਜਪਾਲ ਕਿਤੇ ਹੋਰ ਰੁੱਝੇ ਹੋਏ ਹੋਣਗੇ, ਪਰ ਉਨ੍ਹਾਂ ਕੋਲ ਬਹੁਤ ਵੱਡਾ ਸਟਾਫ ਹੈ, ਕੋਈ ਵੀ ਉਨ੍ਹਾਂ ਨੂੰ ਮਿਲ ਸਕਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਕਈ ਘੰਟਿਆਂ ਤੋਂ ਉਪ ਰਾਜਪਾਲ ਦੀ ਰਿਹਾਇਸ਼ ਦੇ ਬਾਹਰ ਖੜ੍ਹੇ ਰਹੇ ਪਰ ਕਿਸੇ ਨੇ ਸਾਡੇ ਨਾਲ ਗੱਲ ਨਹੀਂ ਕੀਤੀ। ਮਹਿਲਾ ਨੁਮਾਇੰਦੇ ਕਿਸ ਮੁੱਦੇ ’ਤੇ ਆਏ ਹਨ, ਇਸ ਬਾਰੇ ਕਿਸੇ ਨੇ ਪੁੱਛਿਆ ਹੀ ਨਹੀਂ।

Advertisement

ਵਫ਼ਦ ਦੀ ਆਮਦ ਮੌਕੇ ਰਾਜ ਭਵਨ ਬਾਹਰ ਪੁਲੀਸ ਤਾਇਨਾਤ

ਰਾਖੀ ਬਿਰਲਾ ਨੇ ਕਿਹਾ ਕਿ ਅੱਜ ਜਦੋਂ ਵਿਧਾਇਕਾਂ ਪੀੜਤ ਮਹਿਲਾ ਡਾਕਟਰ ਦੀ ਆਵਾਜ਼ ਬੁਲੰਦ ਕਰਨ, ਉਸ ਦਾ ਹੌਸਲਾ ਵਧਾਉਣ ਅਤੇ ਦੁਰਵਿਵਹਾਰ ਕਰਨ ਵਾਲੇ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਲਈ ਆਏ ਤਾਂ ਸੈਂਕੜੇ ਪੁਲੀਸ ਬਲ ਦੇ ਮੁਲਾਜ਼ਮ ਸਾਨੂੰ ਰੋਕਣ ਲਈ ਤਾਇਨਾਤ ਕੀਤੇ ਗਏ। ਉਨ੍ਹਾਂ ਕਿਹਾ ਕਿ ਉਹ ਕੋਈ ਅਤਿਵਾਦੀ ਜਾਂ ਬਾਹੂਬਲੀ ਲੱਗਦੇ ਹਾਂ। ਰਾਜਧਾਨੀ ਦਿੱਲੀ ਦੀ ਸੁਰੱਖਿਆ ਪ੍ਰਣਾਲੀ ਕੇਂਦਰੀ ਗ੍ਰਹਿ ਮੰਤਰੀ ਦੇ ਕੰਟਰੋਲ ਵਿੱਚ ਆਉਂਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਤੇ ਐੱਲਜੀ ਵੱਲੋਂ ਦਿੱਲੀ ਵਿੱਚ ਕੋਲਕਾਤਾ ਵਰਗੀ ਘਟਨਾ ਵਾਪਰਨ ਦੀ ਉਡੀਕ ਕੀਤੀ ਜਾ ਰਹੀ ਹੈ। ਪੀੜਤ ਡਾਕਟਰ ਨੂੰ ਪਿਛਲੇ ਇੱਕ ਸਾਲ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement