For the best experience, open
https://m.punjabitribuneonline.com
on your mobile browser.
Advertisement

‘ਆਪ’ ਦੀ ਪਰਿਵਰਤਨ ਯਾਤਰਾ ਅੱਜ ਸ਼ਾਹਬਾਦ ਪੁੱਜੇਗੀ

08:02 AM Dec 19, 2023 IST
‘ਆਪ’ ਦੀ ਪਰਿਵਰਤਨ ਯਾਤਰਾ ਅੱਜ ਸ਼ਾਹਬਾਦ ਪੁੱਜੇਗੀ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਦਸੰਬਰ
ਆਮ ਆਦਮੀ ਪਾਰਟੀ ਦੀ ਪਰਿਵਾਰਤਨ ਯਾਤਰਾ ਭਲਕੇ 19 ਦਸੰਬਰ ਨੂੰ ਦੇਰ ਸ਼ਾਮ ਸ਼ਾਹਬਾਦ ਦੇ ਊਧਮ ਸਿੰਘ ਪਾਰਕ ਵਿੱਚ ਪੁਜੇਗੀ। ਪਾਰਟੀ ਆਗੂ ਸ਼ੋਭਨਾ ਪਠਾਨੀਆ ਨੇ ਦੱਸਿਆ ਕਿ ਪਾਰਟੀ ਦੇ ਮੀਤ ਸਕੱਤਰ ਚੌਧਰੀ ਨਿਰਮਲ ਸਿੰਘ ਤੇ ਸੂਬਾ ਮੀਤ ਪ੍ਰਧਾਨ ਚਿੱਤਰਾ ਸਰਵਾਰਾ ਦੀ ਅਗਵਾਈ ਹੇਠ ਇਹ ਯਾਤਰਾ 15 ਦਸੰਬਰ ਤੋਂ ਪੂਰੇ ਸੂਬੇ ਵਿੱਚ ਚੱਲ ਰਹੀ ਹੈ, ਜੋ 24 ਦਸੰਬਰ ਤੱਕ ਚਲੇਗੀ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਹੈ। ਇਸ ਯਾਤਰਾ ਰਾਹੀਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਘਰ ਘਰ ਤਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਦਸੰਬਰ ਨੂੰ ਪਾਰਟੀ ਕਾਰਕੁਨ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ਵਿੱਚ ਹਰਿਆਣਾ ’ਚ ‘ਆਪ’ ਦੀ ਸਰਕਾਰ ਆਉਣੀ ਤੈਅ ਹੈ।

Advertisement

Advertisement
Author Image

joginder kumar

View all posts

Advertisement
Advertisement
×