For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਰਾਜ ਸਭਾ ਮੈਂਬਰ ਸੂਬੇ ਦੇ ਮਸਲਿਆਂ ’ਤੇ ਚੁੱਪ: ਸੂਦ

07:53 AM May 06, 2024 IST
‘ਆਪ’ ਦੇ ਰਾਜ ਸਭਾ ਮੈਂਬਰ ਸੂਬੇ ਦੇ ਮਸਲਿਆਂ ’ਤੇ ਚੁੱਪ  ਸੂਦ
Advertisement

ਮੋਗਾ (ਪੱਤਰ ਪ੍ਰੇਰਕ): ਸਮਾਜਵਾਦੀ ਆਗੂ ਅਜੇ ਸੂਦ ਗੋਰਾ ਨੇ ‘ਆਪ’ ਦੇ ਰਾਜ ਸਭਾ ਮੈਂਬਰਾਂ ’ਤੇ ਸੁਆਲ ਚੁੱਕਦਿਆਂ ਸੂਬੇ ਦੇ ਹਿੱਤਾਂ ਤੋਂ ਪਾਸਾ ਵੱਟਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਵੱਡੇ ਬਦਲਾਅ ਦੇ ਰੂਪ ’ਚ ਲੋਕਾਂ ਨੇ ‘ਆਪ’ ਦੀ ਸਰਕਾਰ ਲਿਆਂਦੀ ਸੀ ਕਿ ਉਹ ਸੂਬੇ ਦੇ ਚੰਗੇ ਭਵਿੱਖ ਤੇ ਉਸ ਦੇ ਵਿਕਾਸ ਦੀ ਕਹਾਣੀ ਲਿਖਣਗੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਕੇਜਰੀਵਾਲ ਦੇ ਇਸ਼ਾਰੇ ’ਤੇ ਸਰਕਾਰ ਚਲਾਉਣ ਦਾ ਦੋਸ਼ ਲਾਉਂਦੇ ਆਖਿਆ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਬਦਲਾਖੋਰੀ ਦੀ ਰਾਜਨੀਤੀ ਵਿੱਚ ਉਲਝ ਗਏ ਹਨ। ਉਨ੍ਹਾਂ ਆਖਿਆ ਕਿ ‘ਆਪ’ ਵੱਲੋਂ ਰਾਜ ਸਭਾ ਲਈ ਦਿੱਲੀ ਦੇ ਆਗੂਆਂ ਨੂੰ ਉਮੀਦਵਾਰ ਬਣਾਉਣ ਨਾਲ ਸਾਬਤ ਹੋ ਗਿਆ ਕਿ ਪੰਜਾਬ ਦੀ ‘ਆਪ’ ਸਰਕਾਰ ਦਿੱਲੀ ਦੀ ਕਥਿਤ ਕਠਪੁਤਲੀ ਬਣ ਕੇ ਚੱਲ ਰਹੀ ਹੈ।

Advertisement

Advertisement
Author Image

Advertisement
Advertisement
×