ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਛੀਵਾੜਾ ਵਿੱਚ ‘ਆਪ’ ਦੀ ਕਾਰਗੁਜ਼ਾਰੀ ਵਧੀਆ ਰਹੀ

08:34 AM Jun 06, 2024 IST

ਪੱਤਰ ਪ੍ਰੇਰਕ
ਮਾਛੀਵਾੜਾ, 5 ਜੂਨ
ਬੇਸ਼ੱਕ ਲੋਕ ਸਭਾ ਚੋਣਾਂ ਦੌਰਾਨ ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਸਿਰਫ਼ 2325 ਵੋਟਾਂ ਨਾਲ ਪੱਛੜ ਗਈ ਹੈ ਪਰ ਮਾਛੀਵਾੜਾ ਸ਼ਹਿਰ ਵਿਚ ‘ਆਪ’ ਦੀ ਕਾਰਗੁਜ਼ਾਰੀ ਵਧੀਆ ਦਿਖਾਈ ਦਿੱਤੀ ਅਤੇ ਇੱਥੋਂ ਉਹ ਕਾਂਗਰਸ ਤੋਂ 300 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ। ਮਾਛੀਵਾੜਾ ਸ਼ਹਿਰ ਵਿਚ ਕੁੱਲ 18 ਪੋਲਿੰਗ ਬੂਥ ਸਨ ਜਿਨ੍ਹਾਂ ਵਿਚ ਸਭ ਤੋਂ ਵੱਧ 3665 ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ, ਦੂਸਰੇ ਨੰਬਰ ’ਤੇ ਕਾਂਗਰਸ ਰਹੀ ਜਿਸ ਨੂੰ 3365 ਵੋਟਾਂ ਮਿਲੀਆਂ, ਤੀਸਰੇ ਨੰਬਰ ’ਤੇ ਭਾਜਪਾ ਜਿਸ ਨੂੰ 2691 ਵੋਟਾਂ ਪ੍ਰਾਪਤ ਹੋਈਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਸ਼ਹਿਰ ਵਿਚ 914 ਵੋਟਾਂ ’ਤੇ ਹੀ ਸਿਮਟ ਗਿਆ। ਲੋਕ ਸਭਾ ਚੋਣਾਂ ਤੋਂ ਬਾਅਦ ਕਦੇ ਵੀ ਸਰਕਾਰ ਨਗਰ ਕੌਂਸਲ ਚੋਣਾਂ ਦਾ ਐਲਾਨ ਕਰ ਸਕਦੀ ਹੈ ਅਤੇ ਆਮ ਆਦਮੀ ਪਾਰਟੀ ਦੀ ਮਾਛੀਵਾੜਾ ਸ਼ਹਿਰ ਵਿਚ ਜਿੱਤ ਕਾਰਨ ਇਸ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੇ ਹੌਂਸਲੇ ਬੁਲੰਦ ਦਿਖਾਈ ਦੇ ਰਹੇ ਹਨ। ਮਾਛੀਵਾੜਾ ਸ਼ਹਿਰ ਦੇ ਕੁੱਲ 18 ਬੂਥਾਂ ’ਚੋਂ 10 ਬੂਥਾਂ ’ਤੇ ਆਮ ਆਦਮੀ ਪਾਰਟੀ ਜੇਤੂ ਰਹੀ ਅਤੇ ਇਨ੍ਹਾਂ ਬੂਥਾਂ ਤੋਂ ‘ਆਪ’ ਵਲੋਂ ਨਗਰ ਕੌਂਸਲ ਚੋਣਾਂ ਲੜਨ ਦੇ ਇਛੁੱਕ ਸੰਭਾਵੀ ਉਮੀਦਵਾਰਾਂ ਲਈ ਇਹ ਇੱਕ ਸਾਫ਼ ਸਰਵੇ ਹੈ ਕਿ ਉਹ ਜਿੱਤ ਸਕਦੇ ਹਨ। ਦੂਸਰੇ ਪਾਸੇ ਕਾਂਗਰਸ 18 ਬੂਥਾਂ ’ਚੋਂ 5 ਬੂਥਾਂ ’ਤੇ ਜਦਕਿ ਭਾਜਪਾ 3 ਬੂਥਾਂ ’ਤੇ ਜੇਤੂ ਰਹੀ। ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਯਤਨਾਂ ਸਦਕਾ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਸਮਰਾਲਾ ਤੋਂ ਲੈ ਕੇ ਮਾਛੀਵਾੜਾ ਸਤਲੁਜ ਪੁਲ ਤੱਕ ਸੜਕ ਦਾ ਜੋ ਨਿਰਮਾਣ ਕਰਵਾਇਆ ਉਸ ਦਾ ਲਾਭ ਪਾਰਟੀ ਨੂੰ ਇਨ੍ਹਾਂ ਚੋਣਾਂ ਵਿਚ ਮਿਲਿਆ। ਇਸ ਤੋਂ ਇਲਾਵਾ ਵਿਧਾਇਕ ਵਲੋਂ ਮਾਛੀਵਾੜਾ ਸ਼ਹਿਰ ਵਿਚ ਬਾਕੀ ਸਿਆਸੀ ਪਾਰਟੀਆਂ ਨਾਲੋਂ ਵੱਧ ਚੋਣ ਮੀਟਿੰਗਾਂ ਤੇ ਰੋਡ ਸ਼ੋਅ ਪਾਰਟੀ ਲਈ ਲਾਹੇਵੰਦ ਸਾਬਤ ਹੋਇਆ।

Advertisement

Advertisement
Advertisement