ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਦੇ ਮੇਅਰ ਬਣੇ ‘ਆਪ’ ਦੇ ਮਹੇਸ਼ ਖਿੱਚੀ

10:19 AM Nov 15, 2024 IST
ਨਵੀਂ ਦਿੱਲੀ ਵਿੱਚ ‘ਆਪ’ ਦਾ ਮੇਅਰ ਬਣਨ ਦੀ ਖੁਸ਼ੀ ਮੌਕੇ ਮਹੇਸ਼ ਕੁਮਾਰ ਖਿੱਚੀ, ਸਾਬਕਾ ਮੇਅਰ ਸ਼ੈਲੀ ਓਬਰਾਏ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਜੇਤੂ ਨਿਸ਼ਾਨ ਬਣਾਉਂਦੇ ਹੋਏ। -ਫੋਟੋ: ਏਐੱਨਆਈ

ਨਵੀਂ ਦਿੱਲੀ, 14 ਨਵੰਬਰ
ਆਮ ਆਦਮੀ ਪਾਰਟੀ ਦੇ ਮਹੇਸ਼ ਕੁਮਾਰ ਖਿੱਚੀ ਨੂੰ ਅੱਜ ਇੱਥੇ ਦਿੱਲੀ ਨਗਰ ਨਿਗਮ ਦਾ ਨਵਾਂ ਮੇਅਰ ਚੁਣ ਲਿਆ ਗਿਆ ਹੈ। ਕੌਮੀ ਰਾਜਧਾਨੀ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੀ ਇਹ ਜਿੱਤ ਸੱਤਾਧਾਰੀ ਪਾਰਟੀ ਦਾ ਮਨੋਬਲ ਜ਼ਰੂਰ ਵਧਾਵੇਗੀ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਦਲਿਤ ਉਮੀਦਵਾਰ ਖਿੱਚੀ ਨੇ ਭਾਰਤੀ ਜਨਤਾ ਪਾਰਟੀ ਦੇ ਕਿਸ਼ਨ ਲਾਲ ਨੂੰ ਮਹਿਜ਼ ਤਿੰਨ ਵੋਟਾਂ ਨਾਲ ਹਰਾ ਦਿੱਤਾ। ਖਿੱਚੀ ਨੂੰ 133 ਵੋਟਾਂ ਮਿਲੀਆਂ ਜਦੋਂਕਿ ਕਿਸ਼ਨ ਲਾਲ ਨੂੰ 130 ਵੋਟਾਂ ਮਿਲੀਆਂ। ਦੋ ਵੋਟਾਂ ਰੱਦ ਕੀਤੀਆਂ ਗਈਆਂ। ਜਿੱਤ ਦਾ ਪਤਾ ਲੱਗਦੇ ਹੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਚਿਹਰੇ ਖਿੜ ਗਏ। ਇਸ ਦੌਰਾਨ ਉਹ ਜਿੱਤ ਦੀ ਖੁਸ਼ੀ ਝੂਮ ਉੱਠੇ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਅੱਠ ਕੌਂਸਲਰਾਂ ਨੇ ਇਸ ਚੋਣ ਵਿੱਚ ਹਿੱਸਾ ਨਹੀਂ ਲਿਆ। ਡਿਪਟੀ ਮੇਅਰ ਦੀ ਚੋਣ ਲਈ ਅਜੇ ਵਟਾਂ ਦੀ ਗਿਣਤੀ ਜਾਰੀ ਸੀ। ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਲੰਬੇ ਸਮੇਂ ਤੱਕ ਚੱਲੇ ਸ਼ਬਦੀ ਯੁੱਧ ਕਾਰਨ ਅਪਰੈਲ ਤੋਂ ਰੱਦ ਹੋਈ ਚੋਣ ਵਿੱਚ ਕਾਂਗਰਸ ਨੇ ਵੋਟਾਂ ਪਾਉਣ ਤੋਂ ਬਾਈਕਾਟ ਕੀਤਾ। ਕਾਂਗਰਸ ਨੇ ਮੇਅਰ ਦੇ ਪੂਰਨ ਕਾਰਜਕਾਲ ਦੀ ਮੰਗ ਕੀਤੀ ਸੀ। -ਪੀਟੀਆਈ

Advertisement

Advertisement