ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਦੇ ਜ਼ਿਲ੍ਹਾ ਯੂਥ ਪ੍ਰਧਾਨ ਨੂੰ ਢਾਈ ਘੰਟੇ ਬੰਦੀ ਬਣਾਇਆ

07:57 AM Oct 15, 2024 IST

ਗਗਨ ਅਰੋੜਾ
ਲੁਧਿਆਣਾ, 14 ਅਕਤੂਬਰ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਸੋਨੂੰ ਕਲਿਆਣ ਨੇ ਅਣਪਛਾਤੇ ਵਿਅਕਤੀਆਂ ’ਤੇ ਉਸ ਨੂੰ ਜ਼ਬਰਦਸਤੀ ਅਗਵਾ ਕਰਕੇ ਕਾਰ ਵਿੱਚ ਬਿਠਾ ਕੇ ਕਰੀਬ ਢਾਈ ਘੰਟੇ ਤੱਕ ਬੰਦੀ ਬਣਾਏ ਜਾਣ ਦਾ ਦੋਸ਼ ਲਾਇਆ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਹੈ ਕਿ ਹਮਲਾਵਰ ਉਸ ਨੂੰ ਜ਼ਬਰਦਸਤੀ ਸਮਾਗਮ ਵਿੱਚ ਲੈ ਗਏ ਅਤੇ ਜੂਠੇ ਗਿਲਾਸ ਵਿੱਚ ਸ਼ਰਾਬ ਪਿਲਾਈ।
ਸੋਨੂੰ ਕਲਿਆਣ ਨੇ ਦੱਸਿਆ ਕਿ 10 ਅਕਤੂਬਰ ਦੀ ਰਾਤ ਨੂੰ ਉਹ ਆਪਣੇ ਪਾਰਟੀ ਦਫ਼ਤਰ ਦੇ ਬਾਹਰ ਕਿਸੇ ਕੰਮ ਲਈ ਦੋਸਤ ਦੀ ਉਡੀਕ ਕਰ ਰਿਹਾ ਸੀ। ਉਦੋਂ 25 ਤੋਂ 30 ਨੌਜਵਾਨ ਉਥੇ ਆ ਗਏ ਅਤੇ ਉਨ੍ਹਾਂ ਉਸ ’ਤੇ ਪਿਸਤੌਲ ਤਾਣ ਲਈ। ਉਨ੍ਹਾਂ ਗਾਲ੍ਹਾਂ ਕੱਢਦੇ ਹੋਏ ਉਸ ਨੂੰ ਕਾਰ ਵਿਚ ਜ਼ਬਰਦਸਤੀ ਬਿਠਾਇਆ ਅਤੇ ਕਿਸੇ ਸਮਾਗਮ ਵਿੱਚ ਲੈ ਗਏ। ਉੱਥੇ ਉਨ੍ਹਾਂ ਨੇ ਉਸ ਨੂੰ ਜੂਠੇ ਗਲਾਸ ਵਿੱਚ ਸ਼ਰਾਬ ਪਿਲਾਈ। ਉਨ੍ਹਾਂ ਨੇ ਸਿਰ ’ਤੇ ਪਿਸਤੌਲ ਦੇ ਬੱਟ ਵੀ ਮਾਰੇ। ਸੋਨੂੰ ਕਲਿਆਣ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਉਸ ਨੂੰ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ।

Advertisement

ਸੋਨੂੰ ਕਲਿਆਣ ਬਿਆਨ ਦਰਜ ਕਰਵਾਉਣ ਨਹੀਂ ਆਇਆ: ਥਾਣਾ ਮੁਖੀ

ਥਾਣਾ ਹੈਬੋਵਾਲ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਕੋਲ ਸਿਰਫ਼ ਸ਼ਿਕਾਇਤ ਹੀ ਆਈ ਹੈ। ਸੋਨੂੰ ਕਲਿਆਣ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਕਹਿ ਚੁੱਕੇ ਹਨ, ਪਰ ਉਹ ਅਜੇ ਤੱਕ ਨਹੀਂ ਆਇਆ। ਬਿਆਨ ਦਰਜ ਕਰਵਾਉਣ ਮਗਰੋਂ ਹੀ ਕਾਰਵਾਈ ਅੱਗੇ ਵਧੇਗੀ। ਫਿਲਹਾਲ ਪੁਲੀਸ ਆਪਣੇ ਤੌਰ ’ਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਵਿੱਚ ਜੁਟੀ ਹੋਈ ਹੈ।

Advertisement
Advertisement