For the best experience, open
https://m.punjabitribuneonline.com
on your mobile browser.
Advertisement

ਫਗਵਾੜਾ ਹਲਕੇ ’ਚ ‘ਆਪ’ ਦੀ ਚੜ੍ਹਤ ਬਰਕਰਾਰ

10:10 AM Jun 05, 2024 IST
ਫਗਵਾੜਾ ਹਲਕੇ ’ਚ ‘ਆਪ’ ਦੀ ਚੜ੍ਹਤ ਬਰਕਰਾਰ
Advertisement

ਫਗਵਾੜਾ (ਪੱਤਰ ਪ੍ਰੇਰਕ):

Advertisement

ਫਗਵਾੜਾ ਵਿਧਾਨ ਸਭਾ ਹਲਕੇ ’ਚ ਲੋਕ ਸਭਾ ਚੋਣਾਂ ਲਈ ਕੁੱਲ 1 ਲੱਖ 11 ਹਜ਼ਾਰ 6 ਵੋਟ ਪਏ ਹੋਏ ਜਿਸ ’ਚ ‘ਆਪ’ ਦੀ ਝੰਡੀ ਬਰਕਰਾਰ ਰਹੀ ਤੇ ‘ਆਪ’ ਨੂੰ 30349, ਕਾਂਗਰਸ ਨੂੰ 29390, ਭਾਜਪਾ ਨੂੰ 27756, ਅਕਾਲੀ ਦਲ ਨੂੰ 9244 ਤੇ ਬਹੁਜਨ ਸਮਾਜ ਪਾਰਟੀ ਨੂੰ 10508 ਵੋਟ ਪਏ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ 3300 ਦੇ ਕਰੀਬ ਵੋਟਾਂ ਨਾਲ ਬਲਵਿੰਦਰ ਸਿੰਘ ਧਾਲੀਵਾਲ ਦੀ ਜਿੱਤ ਹੋਈ ਸੀ ਜਦਕਿ ਇਸ ਵਾਰ ‘ਆਪ’ ਨੇ ਕਰੀਬ ਹੁਣ 950 ਵੋਟਾਂ ਵੱਧ ਪ੍ਰਾਪਤ ਕੀਤੀਆਂ ਹਨ। ਸਾਲ 2019 ’ਚ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੋਮ ਪ੍ਰਕਾਸ਼ ਨੂੰ 44436 ਵੋਟਾਂ ਮਿਲੀਆਂ ਸਨ ਜਦਕਿ ਹੁਣ ਭਾਜਪਾ ਨੂੰ ਇਕੱਲੀ ਨੂੰ 27756 ਵੋਟਾਂ ਮਿਲੀਆਂ ਹਨ।

Advertisement
Author Image

joginder kumar

View all posts

Advertisement
Advertisement
×