ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਵੱਲੋਂ ਸਹਾਇਕ ਸਿਵਲ ਸਰਜਨ ਨੂੰ ਮੰਗ ਪੱਤਰ

08:51 AM Jul 28, 2020 IST
Advertisement

ਪੱਤਰ ਪ੍ਰੇਰਕ

ਪਟਿਆਲਾ, 27 ਜੁਲਾਈ 

Advertisement

ਸਥਾਨਕ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਚ ਮਰੀਜ਼ਾਂ ਦੇ ਵਾਰਸ ਗੰਦਗੀ ਭਰੇ ਮਾਹੌਲ ਵਿਚ ਨੀਲੇ ਅਸਮਾਨ ਹੇਠਾਂ ਰਾਤਾਂ ਕੱਟਣ ਲਈ ਮਜਬੂਰ ਹਨ ਕਿਉਂਕਿ ਮਰੀਜ਼ਾਂ ਦੇ ਵਾਰਸਾਂ ਦੇ ਰਹਿਣ ਲਈ ਬਣਾਏ ਰੈਣ ਬਸੇਰੇ ਵਿਚ ਸਿਵਲ ਸਰਜਨ ਨੇ ਆਪਣਾ ਦਫ਼ਤਰ ਬਣਾ ਲਿਆ ਹੈ। ਇਸ ਕਰਕੇ ਮਰੀਜ਼ਾਂ ਦੇ ਵਾਰਸਾਂ ਨੂੰ ਸੜਕ ’ਤੇ ਸੌਣ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਅੱਜ ਮੰਗ ਪੱਤਰ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਦੀ ਅਗਵਾਈ ਹੇਠ ਸਹਾਇਕ ਸਿਵਲ ਸਰਜਨ ਪਟਿਆਲਾ ਡਾ. ਪਰਵੀਨ ਪੁਰੀ ਨੂੰ ਦਿੱਤਾ ਗਿਆ। ਇਸ ਮੌਕੇ ਸੁਸ਼ੀਲ ਮਿੱਡਾ, ਰਾਜਵਰ ਸਿੰਘ ਚਹਿਲ, ਸਿਮਰਨਪ੍ਰੀਤ ਸਿੰਘ, ਨਵਤੇਜ ਸਿੰਘ, ਆਰ ਡੀ ਸਿੰਘ, ਵਰਿੰਦਰ ਸਿੰਘ, ਸਾਗ ਧਾਲੀਵਾਲ, ਕਰਮਜੀਤ ਤਲਵਾਰ, ਅਮਿੱਤ ਡਾਬੀ, ਅਮਿੱਤ ਵਿਕੀ ਸ਼ਾਮਿਲ ਸਨ। ਸਾਬਕਾ ਡੀਡੀਪੀਓ ਪਰਮਜੀਤ ਸਿੰਘ ਨੇ ਕਿਹਾ ਕਿ ਇੱਥੇ ਹਾਲ ਬਹੁਤ ਹੀ ਮਾੜੇ ਹਨ, ਗੰਦਗੀ ਖਿੱਲਰੀ ਰਹਿੰਦੀ ਹੈ ਜਿਸ ਕਰਕੇ ਸਰਕਾਰ ਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ। ਸਹਾਇਕ ਸਿਵਲ ਸਰਜਨ ਡਾ. ਪਰਵੀਨ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਇਹ ਮੁੱਦਾ ਵਿਚਾਰਨਯੋਗ ਹੈ ਤੇ ਵਿਚਾਰਿਆ ਜਾਵੇਗਾ।

ਆਪ ਵੱਲੋਂ ਅੱਧਾ ਦਰਜਨ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ 

ਘਨੌਰ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਰਨੈਲ ਸਿੰਘ ਮੰਨੂ ਦੀ ਅਗਵਾਈ ਵਿੱਚ ਪਿੰਡ ਖੈਰਪੁਰ ਜੱਟਾਂ, ਮਹਿਮਾ, ਕੋਹਲੇਮਾਜਰਾ, ਮੰਡੌਲੀ ਸਮੇਤ ਅੱਧਾ ਦਰਜਨ ਪਿੰਡਾਂ ਵਿੱਚ ਪਾਰਟੀ ਵਰਕਰਾਂ ਦੀ ਲਾਮਬੰਦੀ ਮੀਟਿੰਗਾਂ ਕੀਤੀਆ ਗਈਆ। ਮੀਟਿੰਗਾਂ ਦੌਰਾਨ ਜਰਨੈਲ ਸਿੰਘ ਮੰਨੂ, ਬਲਵਿੰਦਰ ਸਿੰਘ ਪੱਪੂ ਝਾੜਵਾਂ, ਸਤਨਾਮ ਸਿੰਘ ਢੀਡਸਾਂ, ਦਲਬੀਰ ਸਿੰਘ, ਕੁਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਮੰਡੌਲੀ ਸਮੇਤ ਹੋਰਨਾਂ ਬੁਲਾਰਿਆਂ ਨੇ ਆਖਿਆ ਕਿ ਰਾਜ ਦੇ ਲੋਕ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰੱਦ ਕੀਤੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣ। ਆਗੂਆਂ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ 2022 ਦੀ ਵਿਧਾਨ ਸਭਾ ਚੋਣਾਂ ਦੌਰਾਨ ਮਾਫੀਆ ਰਾਜ ਦੇ ਖਾਤਮੇ ਲਈ ਆਮ ਆਦਮੀ ਪਾਰਟੀ ਦੇ ਝੰਡੇ ਹੇਠ ਲਾਮਬੰਦ ਹੋ ਜਾਣ।

Advertisement
Tags :
‘ਆਪ’ਸਹਾਇਕਸਰਜਨਸਿਵਲਪੱਤਰਵੱਲੋਂ