ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਵਰਕਰਾਂ ਨੇ ਸ਼ਰਮਾ ਤੇ ਡਾ. ਬਲਬੀਰ ਲੱਡੂਆਂ ਨਾਲ ਤੋਲੇ

07:22 AM May 10, 2024 IST
featuredImage featuredImage
ਐੱਨ.ਕੇ. ਸ਼ਰਮਾ ਨੂੰ ਲੱਡੂਆਂ ਨਾਲ ਤੋਲਦੇ ਹੋਏ ਉਨ੍ਹਾਂ ਦੇ ਸਮਰਥਕ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 9 ਮਈ
ਕੋਈ ਸਮਾਂ ਸੀ ਕਿ ਉਮੀਦਵਾਰਾਂ ਦੇ ਸਮਰਥਕ ਚੋਣ ਪ੍ਰਚਾਰ ਲਈ ਆਪਣੇ ਪਿੰਡ ਜਾਂ ਮੁਹੱਲੇ ’ਚ ਆਉਣ ’ਤੇ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਕਰਦੇ ਸਨ ਪਰ ਸਮੇਂ ਦੇ ਪਰਿਵਰਤਨ ਮਗਰੋਂ ਉਮੀਦਵਾਰਾਂ ਨੂੰ ਲੱਡੂਆਂ ਨਾਲ ਤੋਲਣ ਦਾ ਰੁਝਾਨ ਘਟ ਗਿਆ ਹੈ। ਇਸ ਦੇ ਬਾਵਜੂਦ ਅੱਜ ਪਟਿਆਲਾ ਲੋਕ ਸਭਾ ਹਲਕੇ ਦੇ ਦੋ ਪਿੰਡਾਂ ਨੇ ਲੋਪ ਹੁੰਦੀ ਜਾ ਰਹੀ ਇਸ ਪ੍ਰਥਾ ਨੂੰ ਬਰਕਰਾਰ ਰੱਖਣ ਦੇ ਮਨੋਰਥ ਵਜੋਂ ਪਟਿਆਲਾ ਸੰਸਦੀ ਸੀਟ ਦੇ ਦੋ ਉਮੀਦਵਾਰਾਂ ਨੂੰ ਆਪਣੇ ਪਿੰਡ ਆਉਣ ’ਤੇ ਲੱਡੂਆਂ ਨਾਲ ਤੋਲਿਆ।
ਇਸ ਦੌਰਾਨ ਅਕਾਲੀ ਉਮੀਦਵਾਰ ਐੱਨ.ਕੇ ਸ਼ਰਮਾ ਨੂੰ ਘਨੌਰ ਹਲਕੇ ’ਚ ਜਦਕਿ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਸਿਹਤ ਮੰਤਰੀ ਨੂੰ ਰਾਜਪੁਰਾ ਖੇਤਰ ਦੇ ਇੱਕ ਪਿੰਡ ’ਚ ਲੱਡੂਆਂ ਨਾਲ ਤੋਲਿਆ ਗਿਆ ਹੈ। ਇਸ ਮੌਕੇ ਅਕਾਲੀ ਉਮੀਦਵਾਰ ਦੇ ਨਾਲ ਮੌਜੂਦ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦਾ ਕਹਿਣਾ ਸੀ ਕਿ ਇਸ ਮੌਕੇ ਐਨ ਕੇ ਸ਼ਰਮਾ ਦੇ ਵਜ਼ਨ ਜਿੰਨੇ ਹੀ ਲੱਡੂ ਤੱਕੜੀ ਦੇ ਦੂਜੇ ਪਲੜੇ ’ਚ ਪਾ ਕੇ ਤੋਲਣ ਮਗਰੋਂ ਇਹ ਲੱਡੂ ਮੌਕੇ ’ਤੇ ਮੌਜੂਦ ਵਰਕਰਾਂ ’ਚ ਵੰਡ ਦਿਤੇ ਗਏ।

Advertisement

Advertisement