For the best experience, open
https://m.punjabitribuneonline.com
on your mobile browser.
Advertisement

ਪਿੰਡਾਂ ਵਿੱਚ 80 ਫ਼ੀਸਦੀ ਸਰਪੰਚ ‘ਆਪ’ ਦੇ ਜਿੱਤੇ: ਸੌਂਦ

08:38 AM Oct 17, 2024 IST
ਪਿੰਡਾਂ ਵਿੱਚ 80 ਫ਼ੀਸਦੀ ਸਰਪੰਚ ‘ਆਪ’ ਦੇ ਜਿੱਤੇ  ਸੌਂਦ
ਬਲਾਕ ਖੰਨਾ ਦੇ ਪਿੰਡਾਂ ਤੋਂ ਜੇਤੂ ਰਹੇ ਸਰਪੰਚਾਂ ਨੂੰ ਸਨਮਾਨਦੇ ਹੋਏ ਕੈਬਨਿਟ ਮੰਤਰੀ ਸੌਂਦ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਅਕਤੂਬਰ
ਬਲਾਕ ਖੰਨਾ ਦੇ 67 ਪਿੰਡਾਂ ਵਿੱਚ ਹੋਈਆਂ ਪੰਚਾਇਤੀ ਚੋਣਾਂ ਸਬੰਧੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ 15 ਪਿੰਡਾਂ ਅਸਗਰੀਪੁਰ, ਬਾਜੀਗਰ ਬਸਤੀ ਭਾਂਦਲਾ, ਭਾਂਦਲਾ ਉੱਚਾ, ਬੀਜਾਪੁਰ ਕੋਠੇ, ਬੂਥਗੜ੍ਹ, ਬੋਪੁਰ, ਬੁੱਲ੍ਹੇਪੁਰ, ਫਤਹਿਪੁਰ, ਗੱਗੜਮਾਜਰਾ, ਗੰਢੂਆਂ, ਕੋਟਲਾ ਢੱਕ, ਲਿਬੜਾ, ਮਾਜਰਾ ਰਹੌਣ, ਸਾਹਿਬਪੁਰਾ ਤੇ ਤੁਰਮਰੀ ਵਿਚ ਪਹਿਲਾਂ ਹੀ ਨਿਰਵਿਰੋਧ ਸਰਪੰਚ ਚੁਣੇ ਗਏ ਸਨ। ਇਸ ਬਲਾਕ ਦੇ ਚੁਣੇ ਗਏ ਸਰਪੰਚਾਂ ਦਾ ਵੇਰਵਾ ਇਸ ਪ੍ਰਕਾਰ ਹੈ- ਪਿੰਡ ਅਲੀਪੁਰ ਤੋਂ ਗੁਰਪ੍ਰੀਤ ਸਿੰਘ, ਅਲੌੜ ਤੋਂ ਗੁਰਮੇਲ ਸਿੰਘ, ਅਸਗਰੀਪੁਰ ਤੋਂ ਰਾਜਵਿੰਦਰ ਕੌਰ, ਬਾਹੋਮਾਜਰਾ ਤੋਂ ਕੁਲਵੀਰ ਸਿੰਘ ਕਾਲੀ, ਬਾਜ਼ੀਗਰ ਬਸਤੀ ਬਡਲਾ ਤੋਂ ਸੁਰਜੀਤ ਕੌਰ, ਬੋਪੁਰ ਤੋਂ ਗੁਰਜਿੰਦਰ ਕੌਰ, ਬਡਲਾ ਨੀਚਾਂ ਤੋਂ ਸੁਖਦੀਪ ਕੌਰ, ਬਡਲਾ ਉੱਚਾ ਤੋਂ ਹਰਿੰਦਰ ਸਿੰਘ, ਬਘੌਰ ਤੋਂ ਸੀਮਾ, ਭੁਮੱਦੀ ਤੋਂ ਹਰਮਨਦੀਪ ਸਿੰਘ, ਬੀਬੀਪੁਰ ਤੋਂ ਗੁਰਮੀਕ ਸਿੰਘ, ਬੀਜਾ ਤੋਂ ਜਸਵੀਰ ਕੌਰ ਸਰਪੰਚ ਚੁਣੇ ਗਏ। ਪਿੰਡ ਬੀਜਾਪੁਰ ਕੋਠੇ ਤੋਂ ਕਮਲਜੀਤ ਕੌਰ, ਬੂਥਗੜ੍ਹ ਤੋਂ ਸੁਰਿੰਦਰ ਕੌਰ, ਬੁੱਲ੍ਹੇਪੁਰ ਤੋਂ ਹਰਵੀਤ ਕੌਰ, ਚੱਕ ਸਰਾਏ ਤੋਂ ਸੁਖਦੇਵ ਸਿੰਘ, ਚਕੋਹੀ ਤੋਂ ਸਿਕੰਦਰ ਸਿੰਘ, ਦਹੇੜੂ ਤੋਂ ਸੁਰਿੰਦਰ ਕੌਰ, ਫੈਜਗੜ੍ਹ ਤੋਂ ਜਸਵੀਰ ਕੌਰ, ਫਤਹਿਪੁਰ ਤੋਂ ਸਿਮਰਨ ਕੌਰ, ਗੱਗੜਮਾਜਰਾ ਤੋਂ ਦਿਲਬਾਗ ਸਿੰਘ, ਗਾਜੀਪੁਰ ਤੋਂ ਕੁਲਵੰਤ ਸਿੰਘ, ਗਲਵੱਡੀ ਤੋਂ ਜਸਵੰਤ ਸਿੰਘ, ਗੰਢੂਆਂ ਤੋਂ ਗੁਰਮੇਲ ਸਿੰਘ, ਘੁੰਗਰਾਲੀ ਰਾਜਪੂਤਾਂ ਤੋਂ ਅੰਮ੍ਰਿਤਪਾਲ ਸਿੰਘ, ਗੋਹ ਤੋਂ ਕੁਲਦੀਪ ਸਿੰਘ, ਹਰਿਓ ਕਲਾਂ ਤੋਂ ਕਿਰਨਜੀਤ ਕੌਰ, ਹੋਲ ਤੋਂ ਦਵਿੰਦਰ ਸਿੰਘ ਸਰਪੰਚ ਬਣਏ। ਇਸੇ ਤਰ੍ਹਾਂ ਇਕੋਲਾਹਾ ਤੋਂ ਹਰਪ੍ਰੀਤ ਸਿੰਘ, ਇਕੋਲਾਹੀ ਤੋਂ ਨਿਰਮਲ ਕੌਰ, ਈਸ਼ਨਪੁਰ ਤੋਂ ਰਾਮ ਚੰਦ, ਇਸਮੈਲਪੁਰ ਤੋਂ ਬਲਜੀਤ ਕੌਰ, ਈਸੜੂ ਤੋਂ ਜਤਿੰਦਰਜੋਤ ਸਿੰਘ, ਜਲਾਜਣ ਤੋਂ ਸੁਖਵਿੰਦਰ ਕੌਰ, ਜਸਪਾਲੋਂ ਤੋਂ ਕੁਲਦੀਪ ਕੌਰ, ਜਟਾਣਾ ਤੋਂ ਕੁਲਵਿੰਦਰ ਕੌਰ, ਕੰਮਾਂ ਤੋਂ ਹਨਦੀਪ ਸਿੰਘ, ਕੌੜੀ ਤੋਂ ਜਗਦੀਪ ਕੌਰ, ਖੱਟੜਾ ਤੋਂ ਹਰਸਿਮਰ ਕੌਰ, ਖੁਰਦ ਤੋਂ ਰਮਨਦੀਪ ਕੌਰ, ਕਿਸ਼ਨਗੜ੍ਹ ਤੋਂ ਸੁਰਿੰਦਰ ਕੌਰ, ਕੋਟ ਪਨੈਚ ਤੋਂ ਜਸਵੀਰ ਕੌਰ, ਕੋਟ ਸੇਖੋਂ ਤੋਂ ਰਮਨਦੀਪ ਕੌਰ, ਕੋਟਲਾ ਢੱਕ ਤੋਂ ਪਰਮਿੰਦਰ ਸਿੰਘ ਸਰਪੰਚ ਚੁਣੇ ਗਏ। ਪਿੰਡ ਲਲਹੇੜੀ ਤੋਂ ਰਣਜੀਤ ਸਿੰਘ, ਲਿਬੜਾ ਤੋਂ ਪਰਮਜੀਤ ਕੌਰ, ਮਹੌਣ ਤੋਂ ਸੁਖਚੈਨ ਸਿੰਘ, ਮਾਜਰਾ ਰਹੌਣ ਤੋਂ ਅਮਨਦੀਪ ਕੌਰ, ਮਾਜਰੀ ਤੋਂ ਬਬਲਜੀਤ ਕੌਰ, ਪਿੰਡ ਮਲਕਪੁਰ ਤੋਂ ਜਸਵੀਰ ਕੌਰ, ਮਾਣਕ ਮਾਜਰਾ ਤੋਂ ਮਨਜੀਤ ਕੌਰ, ਮੰਡਿਆਲਾ ਕਲਾਂ ਤੋਂ ਹਰਿੰਦਰ ਕੌਰ, ਮਹਿੰਦੀਪੁਰ ਤੋਂ ਸੁਰਜੀਤ ਸਿੰਘ, ਮੋਹਨਪੁਰ ਤੋਂ ਪਰਮਜੀਤ ਕੌਰ, ਨਰਾਇਣਗੜ੍ਹ ਤੋਂ ਦਲਜੀਤ ਕੌਰ, ਨਸਰਾਲੀ ਤੋਂ ਗੁਰਵਿੰਦਰ ਸਿੰਘ, ਪੰਜਰੁੱਖਾਂ ਤੋਂ ਸੁਖਵਿੰਦਰ ਸਿੰਘ, ਰਾਏਪੁਰ ਰਾਜਪੂਤਾਂ ਤੋਂ ਕੁਲਵੰਤ ਸਿੰਘ, ਰਾਜੇਵਾਲ ਤੋਂ ਰਣਜੀਤ ਸਿੰਘ, ਰਾਮਗੜ੍ਹ ਤੋਂ ਜ਼ੋਰਾ ਸਿੰਘ, ਰਸੂਲੜਾ ਤੋਂ ਹਰਮਿੰਦਰ ਸਿੰਘ, ਰਤਨਹੇੜੀ ਤੋਂ ਅਮਰਜੀਤ ਸਿੰਘ, ਰੋਹਣੋਂ ਕਲਾਂ ਤੋਂ ਰਣਜੀਤ ਸਿੰਘ, ਰੋਹਣੋਂ ਖੁਰਦ ਤੋਂ ਰਾਜਵਿੰਦਰ ਕੌਰ, ਸਾਹਿਬਪੁਰਾ ਤੋਂ ਹਰਪ੍ਰੀਤ ਸਿੰਘ, ਟੌਂਸਾ ਤੋਂ ਹਰਪ੍ਰੀਤ ਕੌਰ ਅਤੇ ਤੁਰਮਰੀ ਤੋਂ ਪਰਮਜੀਤ ਕੌਰ ਸਰਪੰਚ ਚੁਣੇ ਗਏ।
ਇਸ ਦੌਰਾਨ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿੱਚ ਜੇਤੂ ਸਰਪੰਚਾਂ ਤੇ ਪੰਚਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਾਂ ਚੱਲ ਰਹੀ ਆਮ ਆਦਮੀ ਪਾਰਟੀ ਦੀ ਸੋਚ ਨੂੰ ਦੇਖਦਿਆਂ 80 ਪ੍ਰਤੀਸ਼ਤ ਸਰਪੰਚ ‘ਆਪ’ ਦੇ ਜਿੱਤੇ ਹਨ। ਸ੍ਰੀ ਸੌਂਦ ਨੇ ਕਿਹਾ ਕਿ ਅਸੀਂ ਆਪਣੇ ਵਾਅਦੇ ਜਿਨ੍ਹਾਂ ਪਿੰਡਾਂ ਵਿੱਚ ਸਰਬਸੰਮਤੀ ਹੋਈ ਹੈ, ਉਨ੍ਹਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ।

Advertisement

ਗਿਆਸਪੁਰਾ ਵੱਲੋਂ ਬਲਾਕ ਦੋਰਾਹਾ ਦੀਆਂ ਚੁਣੀਆਂ ਪੰਚਾਇਤਾਂ ਨੂੰ ਮੁਬਾਰਕਬਾਦ

ਦੋਰਾਹਾ: ਪੰਚਾਇਤੀ ਚੋਣਾਂ ਉਪਰੰਤ ਦੇਰ ਰਾਤ ਤੱਕ ਵੋਟਾਂ ਦੀ ਗਿਣਤੀ ਹੁੰਦੀ ਰਹੀ ਅਤੇ ਚੋਣ ਅਧਿਕਾਰੀਆਂ ਵੱਲੋਂ ਅੱਜ ਇਨ੍ਹਾਂ ਪਿੰਡਾਂ ਦੇ ਜੇਤੂ ਸਰਪੰਚਾਂ ਅਤੇ ਪੰਚਾਂ ਦੀ ਫਾਈਨਲ ਲਿਸਟ ਜਾਰੀ ਕੀਤੀ ਗਈ। ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਚੁਣੀਆਂ ਗਈਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਇਸ ਗੱਲ ’ਤੇ ਖੁਸ਼ੀ ਜ਼ਾਹਰ ਕੀਤੀ ਕਿ ਬਲਾਕ ਦੋਰਾਹਾ ਅਧੀਨ ਪੈਂਦੇ 62 ਪਿੰਡਾਂ ਵਿੱਚੋਂ 75 ਪ੍ਰਤੀਸ਼ਤ ਪਿੰਡਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਬਲਾਕ ਦੋਰਾਹਾ ਅਧੀਨ ਪੈਂਦੇ 62 ਪਿੰਡਾਂ ਦੇ ਚੁਣੇ ਗਏ ਸਰਪੰਚਾਂ ਦਾ ਵੇਰਵਾ ਇਸ ਪ੍ਰਕਾਰ ਹੈ: ਪਿੰਡ ਅਫਜੁੱਲ੍ਹਾਪੁਰ ਤੋਂ ਸ਼ੇਰ ਸਿੰਘ, ਪਿੰਡ ਅਜਨੌਦ ਤੋਂ ਰਮਨਦੀਪ ਕੌਰ, ਪਿੰਡ ਅਲੂਣਾ ਮਿਆਨਾ ਤੋਂ ਅਕਵਿੰਦਰ ਕੌਰ, ਪਿੰਡ ਅਲੂਣਾ ਪੱਲ੍ਹਾ ਤੋਂ ਗੁਰਦੀਪ ਸਿੰਘ, ਪਿੰਡ ਅਲੂਣਾ ਤੋਲਾ ਤੋਂ ਰਮਨਦੀਪ ਕੌਰ, ਪਿੰਡ ਅੜੈਚਾਂ ਤੋਂ ਹਰਦੀਪ ਕੌਰ, ਪਿੰਡ ਬਰਮਾਲੀਪੁਰ ਤੋਂ ਕਰਮਜੀਤ ਸਿੰਘ ਤੂਰ, ਬੇਗੋਵਾਲ ਤੋਂ ਹਰਪ੍ਰੀਤ ਕੌਰ, ਵਾੜੇਵਾਲ ਤੋਂ ਗੁਰਜੀਤ ਸਿੰਘ, ਭਰਥਲਾਂ ਰੰਧਾਵਾ ਤੋਂ ਅੰਮ੍ਰਿਤਪਾਲ ਸਿੰਘ, ਭੱਠਲ ਤੋਂ ਜਤਿੰਦਰ ਕੌਰ, ਬਿਲਾਸਪੁਰ ਤੋਂ ਰਣਜੀਤ ਸਿੰਘ, ਬਿਸ਼ਨਪੁਰਾ ਤੋਂ ਹਰਜੀਤ ਕੌਰ, ਬੁਆਣੀ ਤੋਂ ਕਰਨੈਲ ਸਿੰਘ, ਚਣਕੋਈਆਂ ਕਲਾਂ ਤੋਂ ਜਗਨਦੀਪ ਸਿੰਘ, ਚਣਕੋਈਆਂ ਖੁਰਦ ਤੋਂ ਦਵਿੰਦਰ ਸਿੰਘ, ਚੀਮਾ ਤੋਂ ਹਰਜਿੰਦਰ ਕੌਰ, ਦਾਓਮਾਜਰਾ ਤੋਂ ਜਸਵਿੰਦਰ ਕੌਰ, ਦੀਪ ਨਗਰ ਤੋਂ ਦੀਪ, ਦੀਵਾ ਖੋਸਾ ਤੋਂ ਅਮਨਜੀਤ ਕੌਰ, ਦੀਵਾ ਮੰਡੇਰ ਤੋਂ ਹਰਪ੍ਰੀਤ ਸਿੰਘ, ਧਮੋਟ ਕਲਾਂ ਤੋਂ ਕਮਲਜੀਤ ਕੌਰ, ਧਮੋਟ ਕਲਾਂ ਤੋਂ ਪਰਮਿੰਦਰ ਕੌਰ, ਦੋਬੁਰਜੀ ਤੋਂ ਜਸਵੀਰ ਕੌਰ, ਦੁੱਗਰੀ ਤੋਂ ਗੁਰਪ੍ਰੀਤ ਸਿੰਘ, ਫਿਰੋਜ਼ਪੁਰ ਤੋਂ ਚਰਨਜੀਤ ਕੌਰ, ਘਲੌਟੀ ਤੋਂ ਜਸਪ੍ਰੀਤ ਸਿੰਘ ਪੰਧੇਰ, ਘਣਗਸ ਤੋਂ ਹਰਵਿੰਦਰ ਸਿੰਘ, ਘੁਡਾਣੀ ਕਲਾਂ ਤੋਂ ਗੁਰਜਿੰਦਰ ਸਿੰਘ, ਘੁਡਾਣੀ ਖੁਰਦ ਤੋਂ ਲਵਪ੍ਰੀਤ ਕੌਰ, ਘੁਰਾਲਾ ਤੋਂ ਨਿਰਮਲ ਕੌਰ, ਗਿੱਦੜੀ ਤੋਂ ਗੁਰਮੋਹਨ ਸਿੰਘ, ਗੋਬਿੰਦਪੁਰਾ ਤੋਂ ਹਰਮਿੰਦਰ ਕੌਰ, ਗੁਰਦਿੱਤਪੁਰਾ ਤੋਂ ਨਰਿੰਦਰ ਕੌਰ, ਗੁਰਥਲੀ ਤੋਂ ਹਰਵਿੰਦਰ ਸਿੰਘ, ਜਹਾਂਗੀਰ ਤੋਂ ਕਮਲਜੀਤ ਕੌਰ, ਜੈਪੁਰਾ ਤੋਂ ਬਲਜਿੰਦਰ ਸਿੰਘ, ਜੱਲਾ ਤੋਂ ਜਸਪਾਲ ਕੌਰ, ਜਰਗ ਤੋਂ ਸਰਬਜੀਤ ਸਿੰਘ, ਜਰਗੜੀ ਤੋਂ ਪਵਿੱਤਰ ਸਿੰਘ, ਕੱਦੋਂ ਤੋਂ ਬਲਜੀਤ ਕੌਰ, ਕਰਮਸਰ ਰਾੜਾ ਸਾਹਿਬ ਤੋਂ ਬਲਜੀਤ ਕੌਰ, ਕਰੋਦੀਆਂ ਤੋਂ ਨਰਿੰਦਰ ਕੌਰ, ਕਟਾਣਾ ਸਾਬਿ ਤੋਂ ਹਰਦਮ ਸਿੰਘ ਮਾਂਗਟ, ਕਟਾਹਰੀ ਤੋਂ ਮਨਦੀਪ ਸਿੰਘ ਪੰਨੂੰ, ਕੋਟਲਾ ਅਫਗਾਨਾ ਤੋਂ ਸੰਦੀਪ ਕੌਰ, ਲੰਢਾ ਤੋਂ ਪਲਵਿੰਦਰ ਸਿੰਘ, ਲਾਪਰਾਂ ਤੋਂ ਹਰਪ੍ਰੀਤ ਕੌਰ, ਮਾਂਹਪੁਰ ਤੋਂ ਹਰਦੀਪ ਕੌਰ, ਮਾਜਰੀ ਤੋਂ ਕੁਲਵੰਤ ਕੌਰ, ਮਕਸੂਦੜਾ ਤੋਂ ਭਾਗ ਸਿੰਘ, ਮਲਕਪੁਰ (ਭਰਥਲਾਂ ਮੰਡੇਰ) ਗੁਰਵਿੰਦਰ ਕੌਰ, ਮੱਲ੍ਹੀਪੁਰ ਤੋਂ ਜਗਦੀਪ ਕੌਰ, ਮੁੱਲਾਂਪੁਰ ਤੋਂ ਰਣਧੀਰ ਸਿੰਘ, ਰਾਜਗੜ੍ਹ ਤੋਂ ਜਗਤਾਰ ਸਿੰਘ, ਰਾਮਪੁਰ ਤੋਂ ਜਸਵੰਤ ਸਿੰਘ, ਰਾਣੋਂ ਤੋਂ ਗੁਰਪ੍ਰੀਤ ਸਿੰਘ, ਰਾੜਾ ਤੋਂ ਦਵਿੰਦਰ ਸਿੰਘ, ਰੋਲ ਤੋਂ ਗੁਰਜੀਤ ਕੌਰ, ਸ਼ਾਹਪੁਰ ਤੋਂ ਮਲਦੀਪ ਸਿੰਘ, ਸੁਲਤਾਨਪੁਰ ਤੋਂ ਸੁਖਵੀਰ ਕੌਰ ਸਰਪੰਚ ਚੁਣੇ ਗਏ। ਇਸ ਤੋਂ ਇਲਾਵਾ ਇਨ੍ਹਾਂ 62 ਪਿੰਡਾਂ ਨਾਲ 421 ਪੰਚ ਵੀ ਚੁਣੇ ਗਏ। - ਪੱਤਰ ਪ੍ਰੇਰਕ

Advertisement

Advertisement
Author Image

Advertisement