ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਮਕਰਨ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ‘ਆਪ’ ਜੇਤੂ

06:52 AM Dec 22, 2024 IST

ਗੁਰਬਖਸ਼ਪੁਰੀ
ਤਰਨ ਤਾਰਨ, 21 ਦਸੰਬਰ
ਸਰਹੱਦੀ ਖੇਤਰ ਦੇ ਕਸਬਾ ਖੇਮਕਰਨ ਦੀ ਨਗਰ ਪੰਚਾਇਤ ਦੇ ਪੰਜ ਵਾਰਡਾਂ ਦੀ ਅੱਜ ਹੋਈ ਚੋਣ ਵਿੱਚ ਚਾਰ ਵਾਰਡਾਂ ਤੋਂ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਅਤੇ ਇਕ ਵਾਰਡ ਤੋਂ ਆਜ਼ਾਦ ਉਮੀਦਵਾਰ ਨੇ ਬਾਜ਼ੀ ਮਾਰੀ| ਇਸ ਨਗਰ ਪੰਚਾਇਤ ਦੇ ਅੱਠ ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾਂ ਦੀ ਬਿਨਾਂ ਮੁਕਾਬਲਾ ਚੁਣੇ ਗਏ ਹਨ ਜਿਸ ਨਾਲ ਨਗਰ ਪੰਚਾਇਤ ’ਤੇ ‘ਆਪ’ ਦਾ ਕਬਜ਼ਾ ਹੋਣਾ ਤੈਅ ਹੈ। ਉਂਜ ਇਸ ਨਗਰ ਪੰਚਾਇਤ ਦੇ ਵਾਰਡ ਨੰਬਰ ਛੇ ਤੋਂ ਜੇਤੂ ਬਣੇ ਆਜ਼ਾਦ ਉਮੀਦਵਾਰ ਬੋਹੜ ਸਿੰਘ ਨੇ ਖੁਦ ਨੂੰ ਆਮ ਆਦਮੀ ਪਾਰਟੀ ਦਾ ਹੀ ਵਰਕਰ ਆਖਿਆ ਹੈ। ਖੇਮਕਰਨ ਤੋਂ ਹੋਈ ਚੋਣ ਵਿੱਚ ਵਾਰਡ ਨੰਬਰ ਛੇ ਦੇ ਬੋਹੜ ਸਿੰਘ ਤੋਂ ਇਲਾਵਾ ਵਾਰਡ ਨੰਬਰ ਤਿੰਨ ਤੋਂ ਪ੍ਰਕਾਸ਼ ਕੌਰ, ਅੱਠ ਤੋਂ ਨਿਰਮਲ ਸਿੰਘ, 11 ਤੋਂ, ਮਨਜੀਤ ਸਿੰਘ ਅਤੇ 13 ਤੋਂ ਜਾਗੀਰ ਸਿੰਘ ਨੂੰ ਜੇਤੂ ਐਲਾਨਿਆ ਗਿਆ ਹੈ| ਆਮ ਆਦਮੀ ਪਾਰਟੀ ਦੇ ਬਿਨਾਂ ਮੁਕਾਬਲਾ ਜੇਤੂ ਰਹੇ ਉਮੀਦਵਾਰਾਂ ਵਿੱਚ ਸ਼ਕੀਨਾ (ਵਾਰਡ ਨੰਬਰ 3), ਸ਼ਾਮ ਸਿੰਘ (2), ਕਿੱਕਰ ਸਿੰਘ (4), ਪ੍ਰਕਾਸ਼ ਕੌਰ (5) , ਸੁਖਵਿੰਦਰ ਕੌਰ (7) , ਉਸ਼ਾ ਰਾਣੀ (9), ਮੰਗਤ ਰਾਮ (10) ਅਤੇ ਅਰਸ਼ਦੀਪ ਕੌਰ (12) ਦਾ ਨਾਂ ਸ਼ਾਮਲ ਹੈ| ਜੇਤੂ ਉਮੀਦਵਾਰਾਂ ਨੇ ਚੋਣ ਜਿੱਤਣ ਦੀ ਖੁਸ਼ੀ ਵਿੱਚ ਜੇਤੂ ਮਾਰਚ ਕੀਤੇ ਗਏ।

Advertisement

ਭਿੱਖੀਵਿੰਡ ਜ਼ਿਮਨੀ ਚੋਣ ’ਚ ਮਨਪ੍ਰੀਤ ਕੌਰ ਜੇਤੂ

ਕਸਬਾ ਭਿੱਖੀਵਿੰਡ ਦੀ ਨਗਰ ਪੰਚਾਇਤ ਦੇ ਔਰਤਾਂ ਲਈ ਰਾਖਵੇਂ ਵਾਰਡ ਨੰਬਰ 13 ਦੀ ਹੋਈ ਜ਼ਿਮਨੀ ਚੋਣ ’ਚ ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ ਨੇ ਜਿੱਤ ਹਾਸਲ ਕੀਤੀ ਹੈ| ਮਨਪ੍ਰੀਤ ਕੌਰ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੋਂ ਇਲਾਵਾ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾਇਆ ਹੈ।

Advertisement
Advertisement