For the best experience, open
https://m.punjabitribuneonline.com
on your mobile browser.
Advertisement

ਨਗਰ ਨਿਗਮ ਚੋਣਾਂ ’ਚ ਵੱਡੀ ਜਿੱਤ ਹਾਸਲ ਕਰੇਗੀ ‘ਆਪ’: ਬੁੱਧ ਰਾਮ

08:01 AM Jul 06, 2023 IST
ਨਗਰ ਨਿਗਮ ਚੋਣਾਂ ’ਚ ਵੱਡੀ ਜਿੱਤ ਹਾਸਲ ਕਰੇਗੀ ‘ਆਪ’  ਬੁੱਧ ਰਾਮ
Advertisement

ਪੱਤਰ ਪ੍ਰੇਰਕ
ਪਟਿਆਲਾ, 5 ਜੁਲਾਈ
ਆਮ ਆਦਮੀ ਪਾਰਟੀ ਦੇ ਨਵਨਿਯੁਕਤ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੂੰ ਅੱਜ ‘ਆਪ’ ਦੇ ਸੂਬਾ ਪੱਧਰੀ ਐੱਸਸੀ ਵਿੰਗ ਵੱਲੋਂ ਸਨਮਾਨਿਤ ਕੀਤਾ ਗਿਆ। ਪਟਿਆਲਾ ਨਾਲ ਸਬੰਧਤ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਦੀ ਅਗਵਾਈ ਹੇਠ ਅੱਜ ਸੂਬਾਈ ਆਗੂਆਂ ਤੇ ਪੰਜਾਬ ਭਰ ’ਚੋਂ ਆਏ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਪ੍ਰਿੰਸੀਪਲ ਬੁੱਧ ਰਾਮ ਦਾ ਸਨਮਾਨ ਕੀਤਾ।
ਬੁੱਧ ਰਾਮ ਨੇ ਕਿਹਾ ਕਿ ਅਾਗਾਮੀ ਨਗਰ ਨਿਗਮ ਚੋਣਾਂ ਜਿੱਤਣ ਲਈ ਸਾਰੇ ਵਰਗਾਂ ਵਿੱਚ ਪਾਰਟੀ ਨੂੰ ਮਜ਼ਬੂਤੀ ਹਾਸਲ ਹੈ ਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਨਿੱਜੀ ਤੌਰ ’ਤੇ ਪੰਜਾਬ ਦੇ ਹਰ ਖੇਤਰ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਕੋੲੀ ਮੁੱਦਾ ਨਹੀਂ ਹੈ।
ਇਸ ਮੌਕੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਨੇ ਪ੍ਰਿੰਸੀਪਲ ਬੁੱਧ ਰਾਮ ਨੂੰ ਵਿਸ਼ਵਾਸ ਦਿਵਾਇਆ ਕਿ ਐੱਸਸੀ ਵਿੰਗ ਹੋਰ ਪੂਰੇ ਜੋਸ਼ ਨਾਲ ਕੰਮ ਕਰੇਗਾ। ਬੰਗੜ ਨੇ ਕਿਹਾ ਕਿ ਵਿੰਗ ਦੇ ਕਾਰਕੁਨ ਸਰਕਾਰ ਵੱਲੋਂ ਬਣਾਈਆਂ ਨੀਤੀਆਂ ਬਾਰੇ ਘਰ-ਘਰ ਜਾ ਕੇ ਪ੍ਰਚਾਰ ਕਰਨਗੇ। ਇਸ ਸਮਾਗਮ ਵਿੱਚ ਧਰਮਿੰਦਰ ਸਿੰਘ ਲਾਂਬਾ ਸੂਬਾ ਸਕੱਤਰ ਐੱਸਸੀ ਵਿੰਗ, ਬਲਜਿੰਦਰ ਸਿੰਘ ਚੌਂਦਾ, ਜਸਵੀਰ ਸਿੰਘ ਜਲਾਲਪੁਰ ਸੂਬਾ ਮੀਤ ਪ੍ਰਧਾਨ ਐੱਸਸੀ ਵਿੰਗ, ਜੱਸੀ ਸੋਹੀਆਂ ਵਾਲਾ, ਚੇਅਰਮੈਨ ਯੋਜਨਾ ਬੋਰਡ, ਹਰਮੀਤ ਸਿੰਘ ਛਿੱਬਰ, ਬਾਬਾ ਜਸਪਾਲ ਸਿੰਘ, ਸੂਬਾ ਜੁਆਇੰਟ ਸਕੱਤਰ ਐੱਸਸੀ ਵਿੰਗ ਤੇ ਹੋਰ ਕਈ ਆਗੂ ਹਾਜ਼ਰ ਸਨ।

Advertisement

Advertisement
Tags :
Author Image

sukhwinder singh

View all posts

Advertisement
Advertisement
×