‘ਆਪ’ ਸੁਪਰੀਮੋ ਕੇਜਰੀਵਾਲ ਦੀ ਲੁਧਿਆਣਾ ਫੇਰੀ 18 ਨੂੰ
04:31 AM Mar 13, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਾਰਚ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 18 ਮਾਰਚ ਨੂੰ ਲੁਧਿਆਣਾ ਦੇ ਦੌਰੇ ’ਤੇ ਆਉਣਗੇ। ਉਹ ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਜ਼ਿਮਨੀ ਚੋਣ ਦੀਆਂ ਤਿਆਰੀਆਂ ਬਾਰੇ ਚਰਚਾ ਕਰਨਗੇ ਤੇ ਲੁਧਿਆਣਾ ਦੇ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਪੱਖੋਵਾਲ ਰੋਡ ’ਤੇ ਸਥਿਤ ਇਨਡੋਰ ਸਟੇਡੀਅਮ ਵਿੱਚ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨਾਲ ਸ਼ਾਮਲ ਹੋਣਗੇ। ਇਨ੍ਹਾਂ ਦੋਵਾਂ ਆਗੂਆਂ ਦੇ ਸਿਵਲ ਹਸਪਤਾਲ ਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਸਪਤਾਲ ਦੇ ਸਟਾਫ਼ ਨੂੰ ਛੁੱਟੀ ਨਾ ਲੈਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਾਰੇ ਮੰਤਰੀ ਤੇ ਵਿਧਾਇਕ ਲੁਧਿਆਣਾ ’ਚ ਮੌਜੂਦ ਰਹਿਣਗੇ। ਕੇਜਰੀਵਾਲ ਪਿਛਲੇ ਦਸ ਦਿਨਾਂ ਤੋਂ ਪੰਜਾਬ ਦੇ ਖੇਤਰ ਹੁਸ਼ਿਆਰਪੁਰ ਵਿੱਚ ਹਨ।
Advertisement
Advertisement
Advertisement