For the best experience, open
https://m.punjabitribuneonline.com
on your mobile browser.
Advertisement

‘ਆਪ’ ਨੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾਏ: ਖਹਿਰਾ

07:35 AM Apr 26, 2024 IST
‘ਆਪ’ ਨੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾਏ  ਖਹਿਰਾ
ਖੁੱਡੀ ਖ਼ੁਰਦ ਵਿੱਚ ਵਰਕਰਾਂ ਨਾਲ ਮੁਲਾਕਾਤ ਕਰਦੇ ਹੋਏ ਸੁਖਪਾਲ ਖਹਿਰਾ। -ਫੋਟੋ: ਮਾਰਕੰਡਾ
Advertisement

ਪੱਤਰ ਪ੍ਰੇਰਕ
ਤਪਾ ਮੰਡੀ, 25 ਅਪਰੈਲ
ਪਿੰਡ ਖੁੱਡੀ ਖੁਰਦ ਵਿਖੇ ਲੋਕ ਮਿਲਣੀ ਦੌਰਾਨ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ’ਚ ਸੱਤਾ ਸੰਭਾਲਦਿਆਂ ਹੀ ਆਮ ਆਦਮੀ ਪਾਰਟੀ ਆਪਣੇ ਸਿਧਾਂਤਾਂ ਤੋਂ ਭੱਜ ਗਈ ਹੈ। ਜੋ ਪਾਰਟੀ ਆਪਣੇ ਸਿਧਾਂਤਾਂ ਦੀ ਨਹੀਂ ਹੋਈ ਉਹ ਪੰਜਾਬੀਆਂ ਦੀ ਕਿਵੇਂ ਹੋਵੇਗੀ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਵੋਟਰ ‘ਆਪ’ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਸ੍ਰੀ ਖਹਿਰਾ ਨੇ ਕਿਹਾ ਕਿ ‘ਆਪ’ ਨੇ ਲੋਕਾਂ ਨੂੰ ਬੜੇ ਸਬਜ਼ਬਾਗ ਦਿਖਾਏ ਕਿ ਪਿੰਡਾਂ ਵਿਚੋਂ ਹੀ ਸਰਕਾਰ ਚੱਲੇਗੀ, ਵੀਆਈਪੀ ਕਲਚਰ ਅਤੇ ਸ਼ਰਾਬ ਮਾਫੀਆ ਖਤਮ ਕੀਤਾ ਜਾਵੇਗਾ ਪਰ ਇਸ ਦੇ ਉਲਟ ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਹੀ ਸ਼ਰਾਬ ਮਾਫੀਆ ਨੇ ਅਨੇਕਾਂ ਜਾਨਾਂ ਲੈ ਲਈਆਂ ਅਤੇ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਹੀ ਸ਼ਰਾਬ ਮਾਫੀਆਂ ਪੱਕੇ ਪੈਰੀਂ ਸਰਗਰਮ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਕਿਸਾਨ ਅੰਦੋਲਨ ਦੌਰਾਨ ਮਾਨ ਸਰਕਾਰ ਨੇ ਬੀਜੇਪੀ ਸਰਕਾਰ ਨਾਲ ਇੱਕ ਸਾਂਝਾ ਅਪਰੇਸ਼ਨ ਕਿਸਾਨਾਂ ਖਿਲਾਫ ਚਲਾਇਆ ਤੇ ਹਰਿਆਣਾ ਦੀ ਪੁਲੀਸ ਨੇ ਪੰਜਾਬ ਦੀ ਹੱਦ ਅੰਦਰ ਦਾਖਲ ਹੋ ਕੇ ਕਿਸਾਨਾਂ ’ਤੇ ਜ਼ੁਲਮ ਕੀਤਾ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਦੇ ਮੁੱਦੇ ਚੁੱਕਦੇ ਰਹੇ ਹਨ ਤੇ ਇਸ ਵਾਰ ਉਹ ਸੰਗਰੂਰ ਦੇ ਕ੍ਰਾਂਤੀਕਾਰੀ ਲੋਕਾਂ ਤੋਂ ਇਕ ਹੋਰ ਬਦਲਾਅ ਦੀ ਉਮੀਦ ਲੈ ਕੇ ਇੱਥੇ ਆਏ ਹਨ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿਵੀਆ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਭਗਵਾਨ ਦਾਸ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×