For the best experience, open
https://m.punjabitribuneonline.com
on your mobile browser.
Advertisement

‘ਆਪ’ ਨੂੰ ਵਿਦੇਸ਼ ਤੋਂ 7 ਕਰੋੜ ਰੁਪਏ ਦੇ ਫੰਡ ਮਿਲੇ: ਈਡੀ

06:31 AM May 21, 2024 IST
‘ਆਪ’ ਨੂੰ ਵਿਦੇਸ਼ ਤੋਂ 7 ਕਰੋੜ ਰੁਪਏ ਦੇ ਫੰਡ ਮਿਲੇ  ਈਡੀ
Advertisement

* ‘ਆਪ’ ਨੇ ਦੋਸ਼ ਖਾਰਜ ਕਰਦਿਆਂ ਭਾਜਪਾ ਦੀ ਨਵੀਂ ਸਾਜ਼ਿਸ਼ ਦੱਸਿਆ

Advertisement

ਨਵੀਂ ਦਿੱਲੀ, 20 ਮਈ
ਈਡੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਚਲਾ ਰਹੀ ਆਮ ਆਦਮੀ ਪਾਰਟੀ ਨੇ ਫੌਰੇਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ (ਐੱਫਸੀਆਰਏ) ਦੀ ਕਥਿਤ ਉਲੰਘਣਾ ਕਰਕੇ ਵਿਦੇਸ਼ ਤੋਂ 7 ਕਰੋੜ ਰੁਪਏ ਦੇ ਫੰਡ ਹਾਸਲ ਕੀਤੇ ਹਨ, ਜਿਸ ਦੀ ਜਾਂਚ ਕਰਨੀ ਬਣਦੀ ਹੈ। ‘ਆਪ’ ਨੇ ਦੋਸ਼ ਖਾਰਜ ਕਰਦਿਆਂ ਕਿਹਾ ਕਿ ਇਹ ਭਾਜਪਾ ਦੀ ਨਵੀਂ ਸਾਜ਼ਿਸ਼ ਹੈ। ਸੰਘੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕੁਝ ਹੋਰਨਾਂ ਖਿਲਾਫ਼ ਡਰੱਗਜ਼ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੌਰਾਨ ਉਸ ਦੇ ਹੱਥ ਕੁਝ ਦਸਤਾਵੇਜ਼ ਤੇ ਈਮੇਲਾਂ ਲੱਗੀਆਂ ਹਨ, ਜਿਸ ਤੋਂ ਉਪਰੋਕਤ ਖੁਲਾਸਾ ਹੁੰਦਾ ਹੈ। ਈਡੀ ਨੇ ਇਹ ਜਾਂਚ 2021 ਵਿਚ ਸ਼ੁਰੂ ਕੀਤੀ ਸੀ ਤੇ ਖਹਿਰਾ ਨੂੰ ਉਸੇ ਸਾਲ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਖਹਿਰਾ ਇਸ ਵੇਲੇ ਕਾਂਗਰਸ ਪਾਰਟੀ ਵਿਚ ਹਨ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਈਡੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਿਛਲੇ ਸਾਲ ਅਗਸਤ ਵਿਚ ਇਸ ਬਾਰੇ ਤਫ਼ਸੀਲ ਵਿਚ ਚਿੱਠੀ ਪੱਤਰ ਲਿਖਿਆ ਸੀ। ਈਡੀ ਨੇ ਹਾਲ ਹੀ ਵਿਚ ਇਸ ਕੇਸ ’ਚ ਕੁਝ ਨਵੀਂ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਸਾਂਝੀ ਕੀਤੀ ਸੀ। ਉਧਰ ਆਮ ਆਦਮੀ ਪਾਰਟੀ ਨੇ ਵਿਦੇਸ਼ ਤੋਂ ਫੰਡ ਹਾਸਲ ਕਰਨ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਨੂੰ ਭਾਜਪਾ ਦੀ ਨਵੀਂ ਸਾਜ਼ਿਸ਼ ਕਰਾਰ ਦਿੱਤਾ ਹੈ। ‘ਆਪ’ ਆਗੂ ਆਤਿਸ਼ੀ ਤੇ ਸੰਦੀਪ ਪਾਠਕ ਨੇ ਦਾਅਵਾ ਕੀਤਾ ਕਿ ਭਾਜਪਾ ਆਮ ਆਦਮੀ ਪਾਰਟੀ (ਆਪ) ਨੂੰ ਨਿਸ਼ਾਨਾ ਬਣਾਉਣ ਲਈ ਪੁਰਾਣੇ ਮਸਲੇ ਕੁਰੇਦ ਰਹੀ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਦਿੱਲੀ ਵਿਚ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਅਜਿਹੇ ਕਈ ਦੋਸ਼ ਆਪ ’ਤੇ ਲੱਗਣਗੇ। -ਪੀਟੀਆਈ

Advertisement

ਈਡੀ ਨੇ ਕੇਜਰੀਵਾਲ ਦੀ 14 ਦਿਨਾ ਨਿਆਂਇਕ ਹਿਰਾਸਤ ਮੰਗੀ

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਆਂਇਕ ਰਿਮਾਂਡ ਵਿਚ 14 ਦਿਨਾਂ ਦੇ ਵਾਧੇ ਦੀ ਮੰਗ ਕੀਤੀ ਹੈ। ਈਡੀ ਨੇ ਕਿਹਾ ਕਿ ਕੇਜਰੀਵਾਲ, ਜੋ ਇਸ ਵੇਲੇ ਅੰਤਰਿਮ ਜ਼ਮਾਨਤ ’ਤੇ ਹਨ, ਜਦੋਂ 2 ਜੂਨ ਨੂੰ ਆਤਮ-ਸਮਰਪਣ ਕਰਨ ਤਾਂ ਉਨ੍ਹਾਂ ਦੇ ਨਿਆਂਇਕ ਰਿਮਾਂਡ ਵਿਚ ਵਾਧਾ ਕੀਤਾ ਜਾਵੇ। ਈਡੀ ਤੇ ਸੀਬੀਆਈ ਮਾਮਲਿਆਂ ਬਾਰੇ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਕੋਲ ਦਾਇਰ ਅਰਜ਼ੀ ਵਿਚ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਕੇਜਰੀਵਾਲ ਵੱਲੋਂ 2 ਜੂਨ ਨੂੰ ਆਤਮ-ਸਮਰਪਣ ਕੀਤੇ ਜਾਣ ਮਗਰੋਂ ‘ਆਪ’ ਆਗੂ ਦੇ 14 ਦਿਨਾ ਨਿਆਂਇਕ ਰਿਮਾਂਡ ਦੀ ਮੰਗ ਕੀਤੀ ਹੈ। ਈਡੀ ਨੇ ਦਾਅਵਾ ਕੀਤਾ ਕਿ ਪਹਿਲਾਂ ਮਿਲੇ ਰਿਮਾਂਡ ਦੀ ਮਿਆਦ ਸੋਮਵਾਰ ਨੂੰ ਖ਼ਤਮ ਹੋ ਗਈ ਹੈ। ਕੇਜਰੀਵਾਲ ਤੇ ਸਹਿ-ਮੁਲਜ਼ਮ ਬੀਆਰਐੱਸ ਆਗੂ ਕੇ.ਕਵਿਤਾ ਖਿਲਾਫ਼ ਕੇਸ ਚਲਾਉਣ ਲਈ ਉਸ ਕੋਲ ਚੋਖੇ ਸਬੂਤ ਹਨ। ਇਸ ਦੌਰਾਨ ਜੱਜ ਨੇ ਮਨੀ ਲਾਂਡਰਿੰਗ ਤੇ ਭ੍ਰਿਸ਼ਟਾਚਾਰ ਕੇਸਾਂ ਵਿਚ ਕਵਿਤਾ ਦੀ ਨਿਆਂਇਕ ਹਿਰਾਸਤ 2 ਜੂਨ ਤੱਕ ਵਧਾ ਦਿੱਤੀ ਹੈ। ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ। ਸੀਬੀਆਈ ਨੇ 17 ਅਗਸਤ 2022 ਨੂੰ ਇਸ ਸਬੰਧੀ ਕੇਸ ਦਰਜ ਕੀਤਾ ਸੀ। ਇਸ ਦਾ ਨੋਟਿਸ ਲੈਂਦਿਆਂ ਈਡੀ ਨੇ 22 ਅਗਸਤ 2022 ਨੂੰ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਸੀ। -ਪੀਟੀਆਈ

Advertisement
Author Image

joginder kumar

View all posts

Advertisement