‘ਆਪ’ ਨੇ ਮੁੜ ਜਾਰੀ ਕੀਤੀ ਉਮੀਦਵਾਰਾਂ ਦੀ ਸੋਧੀ ਸੂਚੀ
ਹਤਿੰਦਰ ਮਹਿਤਾ
ਜਲੰਧਰ, 12 ਦਸੰਬਰ
ਨਗਰ ਨਿਗਮ ਚੋਣਾਂ 2024 ਲਈ ਆਮ ਆਦਮੀ ਪਾਰਟੀ ਨੇ ਜਲੰਧਰ ਲਈ ਐਲਾਨ ਕੀਤੀ ਆਪਣੀ ਸੂਚੀ ਨੂੰ ਛੇ ਘੰਟਿਆਂ ਦੇ ਅੰਦਰ-ਅੰਦਰ ਬਦਲ ਦਿੱਤਾ ਅਤੇ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਾਬਕਾ ਮੇਅਰ ਜਗਦੀਸ਼ ਰਾਜਾ ਆਪਣੀ ਪਤਨੀ ਅਨੀਤਾ ਰਾਜਾ ਦੇ ਨਾਲ ਟਿਕਟ ਲੈਣ ’ਚ ਕਾਮਯਾਬ ਹੋ ਗਏ। ‘ਆਪ’ ਨੇ ਬੀਤੇ ਕੱਲ੍ਹ ਵੀ ਜਲੰਧਰ ਨਗਰ ਨਿਗਮ ਦੇ 85 ਵਾਰਡਾਂ ’ਚੋਂ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਨੂੰ ਕੁਝ ਸਮੇਂ ਬਾਅਦ ਪਾਰਟੀ ਦੇ ਐਕਸ ਹੈਂਡਲ ਤੋਂ ਡਿਲੀਟ ਕਰ ਦਿੱਤਾ ਸੀ। ਦੂਜੀ ਸੂਚੀ ’ਚ ‘ਆਪ’ ਨੇ ਵਾਰਡ ਨੰਬਰ 1 ਤੋਂ 72 ਤੱਕ ਕਿਸੇ ਵੀ ਵਾਰਡ ਨੂੰ ਮਿਸ ਨਹੀਂ ਕੀਤਾ ਤੇ ਸਾਰਿਆਂ ਨੂੰ ਟਿਕਟਾਂ ਦਿੱਤੀਆਂ। ਹਾਲਾਂਕਿ ਇਸ ਤੋਂ ਪਹਿਲਾਂ ਵਾਰਡ ਨੰਬਰ 6, 20, 31, 39, 63, 65, 69 ਤੇ 72 ਤੋਂ ਕੋਈ ਉਮੀਦਵਾਰ ਐਲਾਨਿਆ ਨਹੀਂ ਗਿਆ ਸੀ।
ਜਗਦੀਸ਼ ਰਾਜਾ ਵਾਰਡ ਨੰਬਰ 64 ਤੋਂ ਟਿਕਟ ਦੀ ਦਾਅਵੇਦਾਰੀ ਕਰ ਰਹੇ ਸਨ ਅਤੇ ਇਸੇ ਵਾਰਡ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਦੇ ਨਜ਼ਦੀਕੀ ਰਿਸ਼ਤੇਦਾਰ ਰਾਜੂ ਮਦਾਨ ਵੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਦੱਸੇ ਜਾ ਰਹੇ ਸਨ। ਇਸ ਤੋਂ ਪਹਿਲਾਂ ਐਲਾਨੀ ਗਈ ਸੂਚੀ ’ਚ ਵਾਰਡ ਨੰਬਰ 64 ਤੋਂ ਰਵਿੰਦਰ ਕੁਮਾਰ ਬਾਂਸਲ ਨੂੰ ਟਿਕਟ ਦਿੱਤੀ ਸੀ ਪਰ ਮੁੜ ਜਾਰੀ ਕੀਤੀ ਗਈ ਸੂਚੀ ’ਚ ਵਾਰਡ ਨੰਬਰ 64 ਤੋਂ ਜਗਦੀਸ਼ ਰਾਜ ਰਾਜਾ ਤੇ ਵਾਰਡ ਨੰਬਰ 65 ਤੋਂ ਅਨੀਤਾ ਰਾਜਾ ਨੂੰ ਉਮੀਦਵਾਰ ਐਲਾਨਿਆ ਗਿਆ। ਪਹਿਲੀ ਸੂਚੀ ’ਚ ਵਾਰਡ ਨੰਬਰ 65 ’ਚ ਕੋਈ ਉਮੀਦਵਾਰ ਨਹੀਂ ਦਿੱਤਾ ਗਿਆ। ਹਾਲਾਂਕਿ ਮੁੜ ਜਾਰੀ ਕੀਤੀ ਗਈ ਸੂਚੀ ’ਚ ਵਾਰਡ ਤੋਂ ਸ਼ਿਵਦੇਵ ਸਿੰਘ ਦੀ ਟਿਕਟ ਕੱਟ ਦਿੱਤੀ ਗਈ। ਵਾਰਡ ਨੰਬਰ 26 ਤੋਂ ਹਰਵਿੰਦਰ ਸਿੰਘ ਚੱਢਾ ਦੀ ਟਿਕਟ ਪੁਨੀਤ ਵਢੇਰਾ ਨੂੰ ਦਿੱਤੀ ਗਈ। ਇਸੇ ਤਰ੍ਹਾਂ ਵਾਰਡ ਨੰਬਰ 32 ਤੋਂ ਸੁਖਰਾਜਪਾਲ ਭੱਟੀ ਦੀ ਥਾਂ ਇੰਦਰਜੀਤ ਸਿੰਘ ਸੋਨੂੰ, ਵਾਰਡ ਨੰਬਰ 46 ਤੋਂ ਤਰਸੇਮ ਲਖੋਤਰਾ ਦੀ ਥਾਂ ਰਜਨੀਸ਼ ਭਗਤ, ਵਾਰਡ ਨੰਬਰ 48 ਤੋਂ ਸ਼ਿਵਨਾਥ ਸ਼ਿਬੂ ਦੀ ਥਾਂ ਹਰਜਿੰਦਰ ਸਿੰਘ ਲਾਡਾ, ਵਾਰਡ ਨੰਬਰ 56 ਤੋਂ ਹਰਚਰਨ ਸੰਧੂ ਦੀ ਥਾਂ ਮੁਕੇਸ਼ ਸੇਠੀ, ਵਾਰਡ ਨੰਬਰ 60 ਤੋਂ ਦੀਪਕ ਸੰਧੂ ਦੀ ਥਾਂ ਗੁਰਜੀਤ ਸਿੰਘ ਘੁੰਮਣ, ਵਾਰਡ ਨੰਬਰ 64 ਤੋਂ ਰਵਿੰਦਰ ਬਾਂਸਲ ਦੀ ਥਾਂ ਜਗਦੀਸ਼ ਰਾਜਾ, ਵਾਰਡ 65 ਤੋਂ ਅਨੀਤਾ ਰਾਜਾ, ਵਾਰਡ 68 ਤੋਂ ਆਕਾਸ਼ ਦੀ ਥਾਂ ਅਵਿਨਾਸ਼ ਮਾਣਕ, ਵਾਰਡ ਨੰਬਰ 71 ਤੋਂ ਮੀਨਾਕਸ਼ੀ ਹਾਂਡਾ ਦੀ ਥਾਂ ਪਲਕ ਵਾਲੀਆ ਤੇ ਵਾਰਡ ਨੰਬਰ 72 ਤੋਂ ਹਿਤੇਸ਼ ਅਗਰਵਾਲ ਨੂੰ ਟਿਕਟ ਦਿੱਤੀ ਗਈ।
ਭਾਜਪਾ ਛੱਡ ਕੇ ਆਪ ’ਚ ਸ਼ਾਮਲ ਹੋਣ ਵਾਲਿਆਂ ’ਚ ਅਜੇ ਚੋਪੜਾ, ਵਰੇਸ਼ ਮਿੰਟੂ, ਅਮਿਤ ਲੂਥਰਾ, ਵਿਨੀਤ ਧੀਰ, ਕਵਿਤਾ ਸੇਠ ਟਿਕਟ ਲੈਣ ’ਚ ਸਫਲ ਰਹੇ ਹਨ। ਇਨ੍ਹਾਂ ਸਾਬਕਾ ਕਾਂਗਰਸੀਆਂ ਨੂੰ ਮਿਲੀ ਟਿਕਟ ਹਰਸਿਮਰਨਜੀਤ ਸਿੰਘ ਬੰਟੀ, ਰਾਜਕੁਮਾਰ ਰਾਜੂ, ਐਡਵੋਕੇਟ ਸੰਦੀਪ ਵਰਮਾ, ਦੀਪਕ ਸ਼ਾਰਦਾ, ਅਰੁਣਾ ਅਰੋੜਾ, ਅਮਿਤ ਢੱਲ, ਰਾਜਿੰਦਰ ਕੁਮਾਰ ਜੁਨੇਜਾ, ਵਿਜੇ ਭਾਟੀਆ ਦਾ ਨਾਮ ਸੂਚੀ ਵਿੱਚ ਹੈ। ਇਸ ਤਰ੍ਹਾਂ ਅਕਾਲੀ ਦਲ ਨਾਲ ਸਬੰਧਤ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦੀ ਪਤਨੀ ਜਸਪਾਲ ਕੌਰ ਭਾਟੀਆ, ਬਲਬੀਰ ਸਿੰਘ ਬਿੱਟੂ ਤੇ ਬਲਜਿੰਦਰ ਕੌਰ ਵੀ ਟਿਕਟਾਂ ਲੈਣ ’ਚ ਸਫਲ ਰਹੇ ਹਨ। ‘ਆਪ’ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਸੂਚੀ ਵਾਰਡ-1 ਤੋਂ ਪਰਮਜੀਤ ਕੌਰ ਵਾਰਡ-2 ਤੋਂ ਵਿਜੇ ਭਾਟੀਆ ਵਾਰਡ-3 ਤੋਂ ਬਲਜਿੰਦਰ ਕੌਰ ਵਾਰਡ-4 ਤੋਂ ਜਗੀਰ ਸਿੰਘ ਵਾਰਡ-5 ਤੋਂ ਨਵਦੀਪ ਕੌਰ ਵਾਰਡ-6 ਤੋਂ ਤਰਲੋਕ ਸਰਾਂ ਵਾਰਡ-7 ਤੋਂ ਬੀਬੀ ਸੁਰਿੰਦਰ ਕੌਰ ਵਾਰਡ-8 ਤੋਂ ਅਮਰਦੀਪ ਸੰਦਲ (ਕੀਨੂ) ਵਾਰਡ-9 ਤੋਂ ਵੰਦਨਾ ਵਾਰਡ-10 ਤੋਂ ਬਲਬੀਰ ਸਿੰਘ ਬਿੱਟੂ ਵਾਰਡ-11 ਤੋਂ ਕਰਮਜੀਤ ਕੌਰ ਵਾਰਡ-12 ਤੋਂ ਬਲਬੀਰ ਸਿੰਘ ਟੁੱਟ ਵਾਰਡ-13 ਤੋਂ ਸੁਨੀਤਾ ਰਾਣੀ ਵਾਰਡ-14 ਤੋਂ ਗੁਰਮਿੰਦਰ ਸਿੰਘ ਵਾਰਡ-15 ਤੋਂ ਮਨਜੀਤ ਵਾਰਡ-16 ਤੋਂ ਰਾਜਿੰਦਰ ਕੁਮਾਰ ਜੁਨੇਜਾ ਵਾਰਡ-17 ਤੋਂ ਸਮਿਤਾ ਭਗਤ ਵਾਰਡ-18 ਤੋਂ ਪਰਨੀਤ ਸਿੰਘ ਵਾਰਡ-19 ਤੋਂ ਹਰਲੀਨ ਕੌਰ ਵਾਰਡ-20 ਤੋਂ ਮਨਮੋਹਨ ਰਾਜੂ ਵਾਰਡ-21 ਤੋਂ ਪਿੰਦਰਜੀਤ ਕੌਰ ਵਾਰਡ-22 ਤੋਂ ਲਵ ਰੋਬਿਨ ਵਾਰਡ-23 ਤੋਂ ਗੰਗਾ ਦੇਵੀ ਵਾਰਡ-24 ਤੋਂ ਅਮਿਤ ਢੱਲ ਵਾਰਡ-25 ਤੋਂ ਕਾਰਤਿਕ ਸਹੋਤਾ ਵਾਰਡ-26 ਤੋਂ ਪਰਵੀਨ ਕੁਮਾਰ ਵਾਰਡ-27 ਤੋਂ ਮਾਇਆ ਦੇਵੀ ਵਾਰਡ-28 ਤੋਂ ਹਰਵਿੰਦਰ ਸਿੰਘ ਚੱਢਾ ਵਾਰਡ-29 ਤੋਂ ਰੇਖਾ ਸ਼ਰਮਾ ਵਾਰਡ-30 ਤੋਂ ਅਜੇ ਚੋਪੜਾ ਵਾਰਡ-31 ਤੋਂ ਅਨੂਪ ਕੌਰ ਵਾਰਡ-32 ਤੋਂ ਸੁਖਰਾਜ ਪਾਲ ਭੱਟੀ ਵਾਰਡ-33 ਤੋਂ ਅਰੁਣਾ ਅਰੋੜਾ ਵਾਰਡ-34 ਤੋਂ ਗੁਰਨਾਮ ਸਿੰਘ ਵਾਰਡ-35 ਤੋਂ ਸਿਮਰਨਜੋਤ ਕੌਰ ਵਾਰਡ-36 ਤੋਂ ਪ੍ਰਿੰਸ ਵਾਰਡ-37 ਤੋਂ ਮਨਦੀਪ ਕੌਰ ਕੰਗ ਵਾਰਡ-38 ਤੋਂ ਮਲਕੀਤ ਸਿੰਘ ਵਾਰਡ-39 ਮਨਜੀਤ ਕੌਰ ਵਾਰਡ-40 ਤੋਂ ਵਰੇਸ਼ ਮਿੰਟੂ ਵਾਰਡ-41 ਤੋਂ ਜੋਗਿੰਦਰ ਕੌਰ ਵਾਰਡ-42 ਤੋਂ ਰੋਮੀ ਵਧਵਾ ਵਾਰਡ-43 ਤੋਂ ਸੁਨੀਤਾ ਵਾਰਡ-44 ਤੋਂ ਰਾਜ ਕੁਮਾਰ ਰਾਜੂ ਵਾਰਡ-45 ਤੋਂ ਰੂਪਾ ਭਗਤ ਵਾਰਡ-46 ਤੋਂ ਤਰਸੇਮ ਸਿੰਘ ਲਖੋਤਰਾ ਵਾਰਡ-47 ਤੋਂ ਜਸਵਿੰਦਰ ਕੌਰ ਵਾਰਡ-48 ਤੋਂ ਸ਼ਿਵਨਾਥ ਸਿੰਘ ਵਾਰਡ-49 ਤੋਂ ਜਸਪਾਲ ਕੌਰ ਭਾਟੀਆ ਵਾਰਡ-50 ਤੋਂ ਹਰਸਿਮਰਨਜੀਤ ਸਿੰਘ ਵਾਰਡ-51 ਤੋਂ ਪਰਵੀਨ ਵਾਰਡ-52 ਤੋਂ ਬਰਵਿੰਦਰ ਕੁਮਾਰ ਜੇਈ ਵਾਰਡ-53 ਤੋਂ ਰਿੰਪੀ ਵਾਰਡ-54 ਤੋਂ ਐਡਵੋਕੇਟ ਸੰਦੀਪ ਵਰਮਾ ਵਾਰਡ-55 ਤੋਂ ਅਮਿਤ ਲੂਥਰਾ ਵਾਰਡ-56 ਤੋਂ ਹਰਚਰਨ ਸੰਧੂ ਵਾਰਡ-57 ਤੋਂ ਕਵਿਤਾ ਸੇਠੀ ਵਾਰਡ-58 ਤੋਂ ਡਾ. ਮਨੀਸ਼ ਕਰਲੂਪੀਆ ਵਾਰਡ-59 ਤੋਂ ਸੀਮਾ ਹੰਸ ਵਾਰਡ-60 ਤੋਂ ਦੀਪਕ ਸੰਧੂ ਵਾਰਡ-61 ਤੋਂ ਆਸ਼ਾ ਰਾਣੀ ਵਾਰਡ-62 ਤੋਂ ਵਨੀਤ ਧੀਰ ਵਾਰਡ-63 ਤੋਂ ਹਰਮਿੰਦਰ ਕੌਰ ਵਾਰਡ-64 ਤੋਂ ਰਵਿੰਦਰ ਕੁਮਾਰ ਬਾਂਸਲ ਵਾਰਡ 65 ਤੋਂ ਅਨੀਤਾ ਰਾਜਾ ਵਾਰਡ-66 ਤੋਂ ਨਿਖਿਲ ਅਰੋੜਾ ਵਾਰਡ-67 ਤੋਂ ਗੁਰਪ੍ਰੀਤ ਕੌਰ ਸ਼ਾਮਿਲ ਹਨ।
ਜਲੰਧਰ ’ਚ 448 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ
ਜਲੰਧਰ (ਪੱਤਰ ਪ੍ਰੇਰਕ): ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖ਼ਰੀ ਦਿਨ ਜਲੰਧਰ ਨਗਰ ਨਿਗਮ ਦੇ 85 ਵਾਰਡਾਂ ਤੋਂ ਕੁੱਲ ਕੁੱਲ 498 ਉਮੀਦਵਾਰ ਨਗਰ ਨਿਗਮ ਚੋਣਾਂ ਲਈ ਚੋਣ ਮੈਦਾਨ ਵਿੱਚ ਹਨ। ਕਾਂਗਰਸ ਪਾਰਟੀ ਨੇ ਆਪਣੇ 27 ਉਮੀਦਵਾਰਾਂ ਦੀ ਸੂਚੀ ਉਸ ਸਮੇਂ ਜਾਰੀ ਕੀਤੀ ਜਦੋਂ ਕਾਗਜ਼ ਦਾਖਲ ਕਰਨ ਵਿੱਚ ਕੁਝ ਹੀ ਘੰਟੇ ਬਾਕੀ ਸਨ। ਇਸੇ ਤਰ੍ਹਾਂ, ਭਾਜਪਾ ਨੇ ਵੀ ਆਪਣੇ ਛੇ ਨਾਵਾਂ ਨੂੰ ਸ਼ਾਮਲ ਕੀਤਾ ਅਤੇ ਵਾਰਡ ਨੰ. 47 ਮਨਮੀਤ ਕੌਰ ਨੇ ਕਾਂਗਰਸ ਵਿੱਚ ਜਾਣ ਲਈ ਆਪਣਾ ਉਮੀਦਵਾਰ ਬਦਲਿਆ ਜਲਦਬਾਜ਼ੀ ਵਿੱਚ ਕੀਤੇ ਗਏ ਪ੍ਰਬੰਧਾਂ ਕਾਰਨ ਵਾਰਡ ਨੰਬਰ 65 ਭਾਜਪਾ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ।
ਭਾਜਪਾ ਨੇ ਰਹਿੰਦੇ ਪੰਜ ਵਾਰਡਾਂ ਦੇ ਉਮੀਦਵਾਰ ਵੀ ਐਲਾਨੇ
ਜਲੰਧਰ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ਜਲੰਧਰ ਦੀਆਂ ਚੋਣਾਂ ਲਈ ਰਹਿੰਦੇ ਪੰਜ ਵਾਰਡਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਵੱਲੋਂ ਵਾਰਡ ਨੰਬਰ 28 ਤੋਂ ਰਾਧਿਕਾ ਪਾਠਕ, ਵਾਰਡ 36 ਤੋਂ ਗੌਰਵ ਮਹੇ, ਵਾਰਡ 48 ਤੋਂ ਸੋਨੂੰ ਚੌਹਾਨ, ਵਾਰਡ 53 ਤੋਂ ਜੋਤੀ ਅਤੇ ਵਾਰਡ 65 ਤੋਂ ਅੰਜਲੀ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਬਸਪਾ ਨੇ 17 ਉਮੀਦਵਾਰ ਉਤਾਰੇ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਜਲੰਧਰ ਨਗਰ ਨਿਗਮ ਚੋਣਾਂ ਦੇ ਲਈ ਬਸਪਾ ਵੱਲੋਂ 17 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਸਪਾ ਦਮਦਾਰ ਢੰਗ ਨਾਲ ਇਹ ਚੋਣ ਲੜੇਗੀ ਤੇ ਬਸਪਾ ਉਮੀਦਵਾਰ ਜਿੱਤ ਕੇ ਲੋਕ ਮਸਲਿਆਂ ਦੇ ਹੱਲ ਲਈ ਕੰਮ ਕਰਨਗੇ।