ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੱਤਾ ’ਚ ਆਉਂਦਿਆਂ ਹੀ ‘ਆਪ’ ਆਪਣੇ ਸਿਧਾਂਤਾਂ ਤੋਂ ਭੱਜੀ: ਖਹਿਰਾ

07:32 AM Apr 24, 2024 IST
ਵਰਕਰਾਂ ਨਾਲ ਮੁਲਾਕਾਤ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ।

ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 23 ਅਪਰੈਲ
ਸੰਸਦੀ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਅੰਦਰ ਸੱਤਾ ਵਿੱਚ ਆਉਂਦਿਆਂ ਹੀ ਆਮ ਆਦਮੀ ਪਾਰਟੀ ਆਪਣੇ ਵੱਲੋਂ ਬਣਾਏ ਹੋਏ ਸਿਧਾਂਤਾਂ ਤੋਂ ਹੀ ਭੱਜ ਗਈ ਸੀ ਅਤੇ ਜੋ ਪਾਰਟੀ ਆਪਣੇ ਸਿਧਾਂਤਾਂ ਦੀ ਨਹੀਂ ਹੋਈ ਉਹ ਪੰਜਾਬੀਆਂ ਦੀ ਕਿਵੇਂ ਹੋਵੇਗੀ। ਉਨ੍ਹਾਂ ਅੱਜ ਪਿੰਡ ਖੁੱਡੀ ਖੁਰਦ ਵਿਖੇ ਭਗਵਾਨ ਦਾਸ ਦੇ ਗ੍ਰਹਿ ਵਿਖੇ ਲੋਕ ਮਿਲਣੀ ਕਰਦਿਆਂ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਇਹ ਸਬਜ਼ਬਾਗ ਦਿਖਾਏ ਸਨ ਕਿ ਸਰਕਾਰ ਪਿੰਡਾਂ ਵਿਚੋਂ ਚੱਲੇਗੀ, ਵੀਆਈਪੀ ਕਲਚਰ ਅਤੇ ਸ਼ਰਾਬ ਮਾਫੀਆ ਖਤਮ ਕੀਤਾ ਜਾਵੇਗਾ ਪਰ ਇਸ ਦੇ ਉਲਟ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਹੀ ਸ਼ਰਾਬ ਮਾਫੀਆ ਵੱਲੋਂ ਭੇਜੀ ਸ਼ਰਾਬ ਨੇ ਅਨੇਕਾਂ ਜਾਨਾਂ ਲੈ ਲਈਆਂ ਜਿਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਹੀ ਸ਼ਰਾਬ ਮਾਫੀਆਂ ਪੱਕੇ ਪੈਰੀਂ ਸਰਗਰਮ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਤਾਜ਼ਾ ਕਿਸਾਨ ਅੰਦੋਲਦ ਦੌਰਾਨ ਪੰਜਾਬ ਦੀ ਸਰਕਾਰ ਨੇ ਬੀਜੇਪੀ ਸਰਕਾਰ ਨਾਲ ਇੱਕ ਸਾਂਝਾ ਅਪਰੇਸ਼ਨ ਕਿਸਾਨਾਂ ਖਿਲਾਫ ਚਲਾਇਆ ਤੇ ਹਰਿਆਣਾ ਦੀ ਪੁਲੀਸ ਨੇ ਪੰਜਾਬ ਦੀ ਹੱਦ ਅੰਦਰ ਦਾਖਲ ਹੋ ਕੇ ਕਿਸਾਨਾਂ ’ਤੇ ਜ਼ੁਲਮ ਕੀਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹਰ ਵਰਗ ਦੇ ਮੁੱਦੇ ਚੁੱਕਦੇ ਰਹੇ ਹਨ ਤੇ ਇਸ ਵਾਰ ਉਹ ਸੰਗਰੂਰ ਦੇ ਕ੍ਰਾਂਤੀਕਾਰੀ ਲੋਕਾਂ ਤੋਂ ਇਕ ਹੋਰ ਬਦਲਾਅ ਦੀ ਉਮੀਦ ਲੈ ਕੇ ਇੱਥੇ ਆਏ ਹਨ।

Advertisement

Advertisement
Advertisement