ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਤੀਬਾੜੀ ਸਹਿਕਾਰੀ ਸਭਾ ਬਨੂੜ ’ਤੇ ‘ਆਪ’ ਕਾਬਜ਼

07:15 AM Sep 17, 2024 IST
ਅਜੇ ਮਿੱਤਲ ਖੇਤੀਬਾੜੀ ਸਭਾ ਬਨੂੜ ਦੇ ਨਵੇਂ ਚੁਣੇ ਅਹੁਦੇਦਾਰਾਂ ਨਾਲ। -ਫੋਟੋ: ਚਿੱਲਾ

ਪੱਤਰ ਪ੍ਰੇਰਕ
ਬਨੂੜ, 16 ਸਤੰਬਰ
ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਬਨੂੜ ਉੱਤੇ ‘ਆਪ’ ਦਾ ਕਬਜ਼ਾ ਹੋ ਗਿਆ ਹੈ। ਬਨੂੜ ਵਸਨੀਕ ਲਖਬੀਰ ਸਿੰਘ ਟਿੰਕੂ ਖਟੜਾ ਲਗਾਤਾਰ ਪੰਜਵੀਂ ਵਾਰ ਪ੍ਰਧਾਨ ਬਣ ਗਏ ਹਨ। ਸਭਾ ਦੇ ਦਫ਼ਤਰ ਵਿੱਚ ਸਕੱਤਰ ਖੁਸ਼ਿਵੰਦਰ ਸਿੰਘ ਦੀ ਅਗਵਾਈ ਹੇਠ ਹੋਈ ਚੋਣ ਮੌਕੇ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਦੇ ਪਤੀ ਅਜੈ ਮਿੱਤਲ ਤੋਂ ਇਲਾਵਾ ‘ਆਪ’ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਲਾਲਾ ਖਲੌਰ, ਗੁਰਜੀਤ ਸਿੰਘ ਕਰਾਲਾ, ਲੱਕੀ ਸੰਧੂ, ਗੁਰਤੇਜ ਸਿੰਘ, ਕੁਲਵਿੰਦਰ ਸਿੰਘ, ਰਾਤੇਸ਼ ਬਾਂਸਲ ਆਦਿ ਹਾਜ਼ਰ ਸਨ।
ਗਿਆਰਾਂ ਮੈਂਬਰਾਂ ਵਾਲੀ ਖੇਤੀਬਾੜੀ ਸਹਿਕਾਰੀ ਸਭਾ ਦੇ ਦਸ ਮੈਂਬਰਾਂ ਦੀ ਚੋਣ ਪਿਛਲੇ ਮਹੀਨੇ ਹੋਈ ਸੀ। ਇਸ ਮਗਰੋਂ ਪ੍ਰਧਾਨਗੀ ਲਈ ਦੋਵੇਂ ਪਾਰਟੀਆਂ ਲਗਾਤਾਰ ਜ਼ੋਰ ਅਜ਼ਮਾਈ ਕਰ ਰਹੀਆਂ ਸਨ, ਪਰ ਆਖੀਰ ‘ਆਪ’ ਬਾਜ਼ੀ ਮਾਰ ਗਈ। ਮੀਟਿੰਗ ਵਿੱਚ ਹਾਜ਼ਰ ਛੇ ਮੈਂਬਰਾਂ ਨੇ ਲਖਬੀਰ ਸਿੰਘ ਟਿੰਕੂ ਖਟੜਾ ਨੂੰ ਸਰਬਸੰਮਤੀ ਨਾਲ ਪ੍ਰਧਾਨ, ਅਵਤਾਰ ਸਿੰਘ ਧਰਮਗੜ੍ਹ ਨੂੰ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਨੂੜ ਨੂੰ ਜੂਨੀਅਰ ਮੀਤ ਪ੍ਰਧਾਨ ਚੁਣ ਲਿਆ। ਬਾਕੀ ਹਾਜ਼ਰ ਮੈਂਬਰਾਂ ਵਿੱਚ ਹਰਦੇਵ ਸਿੰਘ, ਅਰਜਣ ਸਿੰਘ ਅਤੇ ਰਣਜੀਤ ਕੌਰ ਸ਼ਾਮਲ ਸਨ। ਮੀਟਿੰਗ ਵਿੱਚੋਂ ਦੂਜੀ ਧਿਰ ਦੇ ਚਾਰ ਮੈਂਬਰ ਧਰਮਵੀਰ ਸ਼ੈਲੀ, ਦਲੇਰ ਸਿੰਘ, ਜਗਮੋਹਨ ਸਿੰਘ ਅਤੇ ਬਲਦੇਵ ਸਿੰਘ ਗੈਰਹਾਜ਼ਰ ਰਹੇ।

Advertisement

Advertisement