‘ਆਪ’ ਵਿਧਾਇਕਾਂ ਨੇ ਮੁਲਾਕਾਤ ਲਈ ਉਪ ਰਾਜਪਾਲ ਤੋਂ ਸਮਾਂ ਮੰਗਿਆ
08:49 AM Oct 01, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਸਤੰਬਰ
ਦੇਸ਼ ਦੀ ਕੌਮੀ ਰਾਜਧਾਨੀ ਅੰਦਰ ਬੀਤੇ ਦਿਨੀ ਹੋਈਆਂ ਅਪਰਾਧਿਕ ਵਾਰਦਾਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਉਪ ਰਾਜਪਾਲ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਹੈ। ਵਿਧਾਇਕਾਂ ਨੇ ਐੱਲਜੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਦਿੱਲੀ ਅੰਦਰ ਕਈ ਵਾਰਦਾਤਾਂ ਹੋਈਆਂ ਹਨ ਅਤੇ ਦਿੱਲੀ ਪੁਲੀਸ ਸਿੱਧੇ ਤੌਰ ’ਤੇ ਐਲਜੀ ਅਧੀਨ ਆਉਂਦੀ ਹੈ। ਐੱਲਜੀ ਕੇਂਦਰ ਸਰਕਾਰ ਦਾ ਨੁਮਾਇੰਦਾ ਹੋਣ ਕਰਕੇ ਉਨ੍ਹਾਂ ਦੀ ਦਿੱਲੀ ਦੀ ਸੁਰੱਖਿਆ ਪ੍ਰਤੀ ਖਾਸੀ ਜ਼ਿੰਮੇਵਾਰੀ ਹੈ। ਵਿਧਾਇਕ ਦਲੀਪ ਪਾਂਡੇ ਨੇ ਕਿਹਾ ਕਿ ਦਿੱਲੀ ਵਿੱਚ ਕਈ ਕੌਮੀ ਪੱਧਰ ਦੇ ਗੈਂਗਸਟਰ ਸਰਗਰਮ ਹਨ ਅਤੇ ਦਿੱਲੀ ਪੁਲੀਸ ਉਨ੍ਹਾਂ ਅੱਗੇ ਨਿਹੱਥੀ ਸਾਬਤ ਹੋ ਰਹੀ ਹੈ। ਉਨ੍ਹਾਂ ਲਿਖਿਆ ਕਿ ਦਿੱਲੀ ਦਾ ਵਾਤਾਵਰਨ ਭੈਅ ਮੁਕਤ ਹੋਣਾ ਚਾਹੀਦਾ ਹੈ। ਵਿਧਾਇਕ ਦਿੱਲੀ ਦੀ ਸੁਰੱਖਿਆ ਵਿਵਸਥਾ ਬਾਰੇ ਗੰਭੀਰ ਸੰਵਾਦ ਕਰਨ ਲਈ ਐੱਲਜੀ ਨੂੰ ਮਿਲਣਾ ਚਾਹੁੰਦੇ ਹਨ।
Advertisement
Advertisement
Advertisement