ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਮਾਰਸ਼ਲਾਂ ਦੀ ਬਹਾਲੀ ਲਈ ‘ਆਪ’ ਮੰਤਰੀ ਨੇ ਭਾਜਪਾ ਵਿਧਾਇਕ ਦੇ ਪੈਰ ਫੜੇ

07:41 AM Oct 06, 2024 IST
ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਤੇ ਹੋਰ ‘ਆਪ’ ਆਗੂ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਦੇ ਪੈਰ ਫੜਦੇ ਹੋਏ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਭਾਜਪਾ ਵਿਧਾਇਕਾਂ ਨਾਲ ਉਪ ਰਾਜਪਾਲ ਵੀਕੇ ਸਕਸੈਨਾ ਨਾਲ ਮੁਲਾਕਾਤ ਕੀਤੀ ਅਤੇ ਬੱਸ ਮਾਰਸ਼ਲਾਂ ਨੂੰ ਬਹਾਲ ਕਰਨ ਲਈ ਇੱਕ ਕੈਬਨਿਟ ਨੋਟ ਸੌਂਪਿਆ ਪਰ ਇਸ ਤੋਂ ਥੋੜੀ ਦੇਰ ਬਾਅਦ ਹੀ ‘ਆਪ’ ਆਗੂਆਂ ਨੇ ਭਾਜਪਾ ’ਤੇ ਧੋਖਾ ਦੇਣ ਦਾ ਦੋਸ਼ ਲਾਇਆ।
ਇਸ ਤੋਂ ਪਹਿਲਾਂ ਸਥਿਤੀ ਅਜੀਬੋ-ਗਰੀਬ ਬਣ ਗਈ ਜਦੋਂ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਦੇ ਪੈਰਾਂ ’ਚ ਡਿੱਗ ਗਏ ਅਤੇ ਉਨ੍ਹਾਂ ਨੂੰ ਬੱਸ ਮਾਰਸ਼ਲਾਂ ਦੀ ਬਹਾਲੀ ਲਈ ਸਕਸੈਨਾ ਤੋਂ ਮਨਜ਼ੂਰੀ ਲੈਣ ਲਈ ‘ਆਪ’ ਆਗੂਆਂ ਨਾਲ ਉਪ ਰਾਜਪਾਲ ਦੀ ਰਿਹਾਇਸ਼ ’ਤੇ ਜਾਣ ਲਈ ਕਹਿਣ ਲੱਗੇ। ਦੂਜੇ ਪਾਸੇ ਮੁੱਖ ਮੰਤਰੀ ਆਪਣੀ ਕਾਰ ਛੱਡ ਕੇ ਭਾਜਪਾ ਆਗੂ ਦੀ ਕਾਰ ’ਚ ਬੈਠ ਗਈ। ਦੋਵਾਂ ਪਾਰਟੀਆਂ ਦੇ ਵਿਧਾਇਕਾਂ ਦੇ ਸਕਸੈਨਾ ਦੀ ਰਿਹਾਇਸ਼ ’ਤੇ ਪਹੁੰਚਣ ਮਗਰੋਂ ‘ਆਪ’ ਆਗੂਆਂ ਨੇ ਭਾਜਪਾ ਵਿਧਾਇਕਾਂ ’ਤੇ ਉਨ੍ਹਾਂ ਨੂੰ ਕੈਬਨਿਟ ਨੋਟ ’ਤੇ ਦਸਤਖ਼ਤ ਨਾ ਕਰਨ ਲਈ ਕਹਿਣ ਦਾ ਦੋਸ਼ ਲਾਇਆ ਅਤੇ ਉਪ ਰਾਜਪਾਲ ਦੇ ਘਰ ਬਾਹਰ ਰੋਸ ਮੁਜ਼ਾਹਰਾ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਸਾਰੇ ਘਟਨਾਕ੍ਰਮ ਦੌਰਾਨ ਮੁੱਖ ਮੰਤਰੀ ਉਪ ਰਾਜਪਾਲ ਦੀ ਰਿਹਾਇਸ਼ ਦੇ ਅੰਦਰ ਸਨ।

Advertisement

Advertisement