For the best experience, open
https://m.punjabitribuneonline.com
on your mobile browser.
Advertisement

ਲੱਖਾ ਦੇ ਲਾਪਤਾ ਹੋਣ ਸਬੰਧੀ ‘ਆਪ’ ਦੇ ਮੰਤਰੀ ਦੀ ਜਾਂਚ ਹੋਵੇ: ਮਜੀਠੀਆ

08:20 AM Jul 05, 2024 IST
ਲੱਖਾ ਦੇ ਲਾਪਤਾ ਹੋਣ ਸਬੰਧੀ ‘ਆਪ’ ਦੇ ਮੰਤਰੀ ਦੀ ਜਾਂਚ ਹੋਵੇ  ਮਜੀਠੀਆ
ਪੀੜਤ ਪਰਿਵਾਰ ਸਣੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ।
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਜੁਲਾਈ
ਸ਼੍ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਸਮਾਜਿਕ ਕਾਰਕੁਨ ਲਖਵਿੰਦਰ ਸਿੰਘ ਲੱਖਾ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਕੈਬਨਿਟ ਮੰਤਰੀ ਦੀ ਸ਼ਮੂਲੀਅਤ ਦੀ ਡੁੂੰਘਾਈ ਨਾਲ ਜਾਂਚ ਕੀਤੀ ਜਾਵੇ।
ਅਕਾਲੀ ਆਗੂ ਅਤੇ ਪੀੜਤ ਪਰਿਵਾਰ ਨੇ ਅੱਜ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਲਖਵਿੰਦਰ ਸਿੰਘ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨੇੜਲਿਆਂ ਨਾਲ ਟਕਰਾਅ ਹੋਣ ਤੋਂ ਕੁਝ ਸਮੇਂ ਬਾਅਦ ਹੀ ਉਹ ਲਾਪਤਾ ਹੋ ਗਿਆ ਸੀ। ਉਸ ਨੇ ਸੰਸਦੀ ਚੋਣਾਂ ਮੌਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਗੈਰਕਾਨੂੰਨੀ ਤੌਰ ’ਤੇ ਕਣਕ ਵੰਡਣ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ। ਲਖਵਿੰਦਰ ਦੀ ਧੀ ਪਵਨਦੀਪ ਸਣੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਿੰਡ ਹਰਸ਼ਾ ਛੀਨਾ ਤੋਂ ਲਾਪਤਾ ਹੋਣ ਮਗਰੋਂ 25 ਦਿਨ ਬੀਤਣ ’ਤੇ ਵੀ ਪੰਜਾਬ ਪੁਲੀਸ ਦੇ ਹੱਥ ਖਾਲੀ ਹੋਣ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਕੇਸ ਵਿਚ ਨਿਆਂ ਲੈਣ ਲਈ ਪੰਜਾਬ ਅਤੇ ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵਰਕਰਾਂ ਤੋਂ ਵੀ ਕੋਈ ਪੁੱਛ-ਪੜਤਾਲ ਨਹੀਂ ਕੀਤੀ ਗਈ, ਜਿਨ੍ਹਾਂ ਦਾ ਲਖਵਿੰਦਰ ਨਾਲ ਟਕਰਾਅ ਹੋਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੇਸ ਦੀ ਪੈਰਵੀ ਵੀ ਨਹੀਂ ਕੀਤੀ, ਜਿਸ ਤੋਂ ਪ੍ਰਭਾਵ ਜਾ ਰਿਹਾ ਹੈ ਕਿ ਕਿਸੇ ਦਾ ਬਚਾਅ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

Advertisement

ਮਜੀਠੀਆ ਵੱਲੋਂ ਬਾਗੀਆਂ ਨੂੰ ਇਕਜੁੱਟ ਹੋ ਕੇ ਪਾਰਟੀ ਮਜ਼ਬੂਤ ਕਰਨ ਦੀ ਅਪੀਲ

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਬਾਗੀ ਅਕਾਲੀਆਂ ਨੂੰ ਇਕਮੁੱਠ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਅੱਜ ਇੱਥੇ ਸ੍ਰੀ ਮਜੀਠੀਆ ਨੇ ਕਿਹਾ ਕਿ ਪਾਰਟੀ ਦੇ 80-90 ਫ਼ੀਸਦ ਤੋਂ ਵਧ ਅਕਾਲੀ ਇਕਜੁੱਟ ਹਨ। ਕੁਝ ਮੁੱਠੀ ਭਰ ਲੋਕ ਹੀ ਵੱਖ ਹਨ, ਜਿਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵਿਰੋਧੀ ਪਾਰਟੀਆਂ ਦੇ ਮਨਸੂਬਿਆਂ ਦਾ ਸ਼ਿਕਾਰ ਨਾ ਹੋਣ, ਜਿਨ੍ਹਾਂ ਦਾ ਮਕਸਦ ਇਸ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਸਾਰਿਆਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ।

Advertisement

Advertisement
Author Image

sanam grng

View all posts

Advertisement