For the best experience, open
https://m.punjabitribuneonline.com
on your mobile browser.
Advertisement

‘ਆਪ’ ਆਗੂ ਦੀ ਪਤਨੀ ਤੇ ਬੱਚੇ ਨਾਲ ਕੁੱਟਮਾਰ, 9 ਖ਼ਿਲਾਫ਼ ਕੇਸ

07:22 AM Oct 21, 2024 IST
‘ਆਪ’ ਆਗੂ ਦੀ ਪਤਨੀ ਤੇ ਬੱਚੇ ਨਾਲ ਕੁੱਟਮਾਰ  9 ਖ਼ਿਲਾਫ਼ ਕੇਸ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਕਤੂਬਰ
ਥਾਣਾ ਸਦਰ ਵੱਲੋਂ ‘ਆਪ’ ਆਗੂ ਦੀ ਪਤਨੀ ਤੇ ਬੇਟੇ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ‘ਆਪ’ ਆਗੂ ਰੇਸ਼ਮ ਸਿੰਘ ਸੱਗੂ ਨੇ ਦੱਸਿਆ ਕਿ ਉਸ ਦੀ ਪਤਨੀ ਸਵਰਨ ਕੌਰ ਆਪਣੇ ਬੇਟੇ ਪ੍ਰਦੀਪ ਸਿੰਘ ਤੇ ਬੇਟੀ ਕਿਰਨ ਕੌਰ ਨਾਲ ਆਪਣੀ ਕਾਰ ਵਿੱਚ ਘਰ ਆ ਰਹੀ ਸੀ ਤਾਂ ਇੱਕ ਕਾਰ ਵਿੱਚ ਸਵਾਰ ਹਰੀ ਵਰਮਾ ਅਤੇ ਹਰੀਸ਼ ਪ੍ਰਧਾਨ ਨੇ ਗਲਤ ਪਾਸੇ ਤੋਂ ਆਪਣੀ ਕਾਰ ਲਿਆ ਕੇ ਟੱਕਰ ਮਾਰ ਦਿੱਤੀ। ਜਦੋਂ ਸਵਰਨ ਕੌਰ ਗੱਲ ਕਰਨ ਲਈ ਕਾਰ ’ਚੋਂ ਬਾਹਰ ਨਿਕਲੀ ਤਾਂ ਉਕਤ ਵਿਅਕਤੀਆਂ ਨੇ ਸਾਥੀਆਂ ਨਾਲ ਉਨ੍ਹਾਂ ਦੀ ਤੇ ਬੇਟੇ ਦੀ ਕੁੱਟਮਾਰ ਕੀਤੀ।

Advertisement

Advertisement
Advertisement
Author Image

Advertisement