ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਆਪ’ ਆਗੂਆਂ ਨੇ ਔਰਤਾਂ ਨਾਲ ਵਾਅਦਾਖ਼ਿਲਾਫ਼ੀ ਕੀਤੀ: ਅਰੁਣਾ ਚੌਧਰੀ

06:41 AM Apr 25, 2024 IST
ਧਮਰਾਈ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਅਰੁਣਾ ਚੌਧਰੀ।

ਸਰਬਜੀਤ ਸਾਗਰ
ਦੀਨਾਨਗਰ, 24 ਅਪਰੈਲ
ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕਾ ਅਰੁਣਾ ਚੌਧਰੀ ਨੇ ‘ਆਪ’ ਸਰਕਾਰ ’ਤੇ ਪੰਜਾਬ ਦੀਆਂ ਔਰਤਾਂ ਨਾਲ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਸੁਆਲ ਕੀਤਾ ਕਿ ਆਖ਼ਰ ਦੋ ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਸਰਕਾਰ ਇਸ ਵਾਅਦੇ ਨੂੰ ਲੈ ਕੇ ਟਾਲਮਟੋਲ ਦੀ ਨੀਤੀ ਕਿਉਂ ਅਪਣਾ ਰਹੀ ਹੈ। ਉਨ੍ਹਾਂ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਔਰਤਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਹੱਕਾਂ ਲਈ ਜਾਗਰੂਕ ਹੋਣ ਅਤੇ ਜਦੋਂ ਵੀ ਕੋਈ ‘ਆਪ’ ਆਗੂ ਜਾਂ ਪਾਰਟੀ ਉਮੀਦਵਾਰ ਉਨ੍ਹਾਂ ਕੋਲ ਵੋਟ ਮੰਗਣ ਆਉਂਦਾ ਹੈ ਤਾਂ ਪਹਿਲਾਂ ਉਸ ਕੋਲੋਂ ਹਜ਼ਾਰ ਰੁਪਏ ਮਹੀਨੇ ਦਾ ਹਿਸਾਬ ਮੰਗਿਆ ਜਾਵੇ।
ਵਿਧਾਇਕਾ ਅਰੁਣਾ ਚੌਧਰੀ ਨੇ ਪਿੰਡ ਧਮਰਾਈ, ਬਾਜ਼ੀਗਰ ਕੁੱਲੀਆਂ ਭਟੋਆ, ਚੱਕ ਅਲੀਆ, ਸ਼ਹਿਜ਼ਾਦਾ, ਚੇਚੀਆਂ, ਕੁੰਡੇ ਲਾਲੋਵਾਲ, ਗੋਪਾਲੀਆ, ਘੇਸਲ, ਤੁਗਿਆਲ ਅਤੇ ਅਕਬਰਪੁਰ ਵਿੱਚ ਭਰਵੀਆਂ ਮੀਟਿੰਗਾਂ ਦੌਰਾਨ ਕਿਹਾ ਕਿ ਪਿਛਲੀ ਵਾਰ ਵੀ ਗੁਰਦਾਸਪੁਰ ਦੀ ਜਨਤਾ ਨਾਲ ਵੱਡਾ ਧੋਖਾ ਹੋਇਆ ਸੀ ਅਤੇ ਇੱਕ ਫ਼ਿਲਮੀ ਐਕਟਰ ਸਾਰਿਆਂ ਨੂੰ ਮੂਰਖ਼ ਬਣਾ ਕੇ ਵੋਟਾਂ ਲੈ ਗਿਆ ਅਤੇ ਫਿਰ ਕਦੇ ਵੀ ਹਲਕੇ ਵਿੱਚ ਨਹੀਂ ਆਇਆ ਜਿਸਦਾ ਨੁਕਸਾਨ ਪੂਰੇ ਹਲਕੇ ਨੂੰ ਝੱਲਣਾ ਪਿਆ ਅਤੇ ਪੰਜ ਸਾਲ ਇਹ ਹਲਕਾ ਵਿਕਾਸ ਪੱਖੋਂ ਪਛੜਿਆ ਰਿਹਾ ਅਤੇ ਸੰਸਦ ਮੈਂਬਰ ਬਣੇ ਸਨੀ ਦਿਉਲ ਨੇ ਕਿਸੇ ਦੀ ਸਾਰ ਨਹੀਂ ਲਈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਇਸ ਵਾਰ ਕਿਸੇ ਧੋਖੇ ਵਿੱਚ ਨਾ ਆਉਣ ਅਤੇ ਹਲਕੇ ਦੇ ਸਰਵਪੱਖੀ ਵਿਕਾਸ ਲਈ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਜਾਣ।
ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਕਿਹਾ ਕਿ ਵੋਟ ਇੱਕ ਵੱਡੀ ਤਾਕਤ ਹੈ, ਜਿਸਦੀ ਬਦੌਲਤ ਜਨਤਾ ਕਿਸੇ ਵੀ ਸਰਕਾਰ ਦਾ ਤਖ਼ਤਾ ਪਲਟ ਸਕਦੀ ਹੈ। ਉਨ੍ਹਾਂ ਕਿਹਾ ਕਿ ਵੋਟ ਦਾ ਹੱਕ ਬਰਕਰਾਰ ਰੱਖਣ ਲਈ ਕਾਂਗਰਸ ਪਾਰਟੀ ਦਾ ਜਿੱਤਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੋਦੀ ਸਰਕਾਰ ਦਾ ਦੁਬਾਰਾ ਸੱਤਾ ਵਿੱਚ ਆਉਣਾ ਇਸਦੇ ਲਈ ਵੱਡਾ ਖ਼ਤਰਾ ਹੈ ਅਤੇ ਜੇਕਰ ਭਾਜਪਾ ਦੀ ਸਰਕਾਰ ਮੁੜ ਬਣਦੀ ਹੈ ਤਾਂ ਯਕੀਨਨ ਦੇਸ਼ ਅੰਦਰ ਤਾਨਾਸ਼ਾਹੀ ਰਾਜ ਸਥਾਪਤ ਹੋਵੇਗਾ ਅਤੇ ਵੋਟ ਦੀ ਤਾਕਤ ਤੇ ਇਸਦਾ ਵਜੂਦ ਖ਼ਤਮ ਕਰ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ, ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਸਾਬਕਾ ਸਰਪੰਚ ਰਾਜਿੰਦਰ ਸਿੰਘ ਕਾਹਲੋਂ, ਪ੍ਰਸ਼ੋਤਮ ਸਿੰਘ ਪੱਪਾ, ਦਿੱਗਵਿਜੇ ਸਿੰਘ, ਦੇਸ ਰਾਜ ਜੰਡੀ, ਰੰਮੀ ਠਾਕੁਰ, ਬੀਪੀਈਓ ਨੰਦ ਲਾਲ, ਐਸਡੀਓ ਜਸਵਿੰਦਰ ਸਿੰਘ, ਬੋਧ ਰਾਜ ਧਮਰਾਈ, ਜਨਕ ਰਾਜ ਬੱਬਲੂ, ਤਿਰਲੋਕ ਸਿੰਘ ਘੇਸਲ ਅਤੇ ਅਵਤਾਰ ਸਿੰਘ ਅਕਬਰਪੁਰ ਮੁੱਖ ਰੂਪ ’ਚ ਹਾਜ਼ਰ ਸਨ।

Advertisement

Advertisement
Advertisement