'ਆਪ' ਆਗੂ ਪਰਦੀਪ ਛਾਬੜਾ ਦਾ ਦੇਹਾਂਤ
01:24 PM Jul 09, 2024 IST
Advertisement
ਚੰਡੀਗੜ੍ਹ, 9 ਜੁਲਾਈ
ਆਮ ਆਦਮ ਪਾਰਟੀ ਦੇ ਆਗੂ ਅਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਪਰਦੀਪ ਛਾਬੜਾ ਦਾ ਮੰਗਲਵਾਰ ਸਵੇਰ ਦੇਹਾਂਤ ਹੋ ਗਿਆ। 65 ਸਾਲ ਦੇ ਛਾਬੜਾ ਪਤਨੀ, ਪੁੱਤਰ ਅਤੇ ਦੋ ਧੀਆਂ ਪਿੱਛੇ ਛੱਡ ਗਏ ਹਨ। 'ਆਪ' ਆਗੂ ਦੇ ਪੁੱਤਰ ਪੁਨੀਤ ਛਾਬੜਾ ਨੇ ਦੱਸਿਆ ਕਿ ਉਸਦੇ ਪਿਤਾ ਦਾ ਪੀਲੀਏ ਦਾ ਇਲਾਜ ਚੱਲ ਰਿਹਾ ਸੀ ਅਤੇ ਉਨ੍ਹਾਂ ਸਵੇਰੇ ਸਿਹਤ ਠੀਕ ਨਾ ਹੋਣ ਬਾਰੇ ਕਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਪੀਜੀਆਈ ਲੈ ਕੇ ਜਾਣ ਲਈ ਐਂਬੂਲੈਂਸ ਮੰਗਵਾਉਣ ਮੌਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਜ਼ਿਕਰਯੋਗ ਹੈ ਕਿ ਪਰਦੀਪ ਛਾਬੜਾ 'ਆਪ' ਚੰਡੀਗੜ੍ਹ ਦੇ ਸਹਿ-ਇੰਚਾਰਜ ਸਨ। ਉਹ ਅਗਸਤ 2021 ਵਿਚ ਕਾਂਗਰਸ ਪਾਰਟੀ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸਨ। -ਪੀਟੀਆਈ
Advertisement
Advertisement
Advertisement