‘ਆਪ’ ਆਗੂ ਆਤਿਸ਼ੀ ਨੇ ਪ੍ਰਵੇਸ਼ ਵਰਮਾ ਨੂੰ ਘੇਰਿਆ
11:47 AM May 25, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਈ
ਲੰਘੀ ਰਾਤ ਦਿੱਲੀ ਅਤੇ ਐੱਨਸੀਆਰ ਵਿੱਚ ਆਈ ਹਨੇਰੀ ਮਗਰੋਂ ਪਏ ਮੀਂਹ ਨਾਲ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਦਿੱਲੀ ਦੇ ਆਈਟੀਓ ਸਥਿਤ ਲੋਕ ਨਿਰਮਾਣ ਭਵਨ ਦੀ ਸਾਹਮਣੇ ਵਾਲੀ ਸੜਕ ਉੱਪਰ ਸਵੇਰੇ ਭਰੇ ਪਾਣੀ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਆਉਣ ਤੋਂ ਮਗਰੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਨੇ ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਨੂੰ ਨਹੋਰਾ ਮਾਰਿਆ ਹੈ।
ਉਨ੍ਹਾਂ ਐਕਸ ਉੱਪਰ ਲਿਖਿਆ, "ਇਹ ਪਾਣੀ ਲੋਕ ਨਿਰਮਾਣ ਮਹਿਕਮੇ ਦੇ ਦਫਤਰ ਦੇ ਬਾਹਰ ਬਾਹਰਵਾਰ ਜਮ੍ਹਾਂ ਹੋਇਆ ਹੈ।’’ ਆਤਿਸ਼ੀ ਨੇ ਸਵਾਲ ਕੀਤਾ, ‘‘ਲੋਕ ਨਿਰਮਾਣ ਮੰਤਰੀ ਕਿੱਥੇ ਹੈ? ਪ੍ਰਵੇਸ਼ ਵਰਮਾ ਕਿੱਥੇ ਹਨ।’’
ਜ਼ਿਕਰਯੋਗ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਲੋਕ ਨਿਰਮਾਣ ਮੰਤਰੀ ਸਾਹਿਬ ਸਿੰਘ ਵਰਮਾ ਨੇ ਬੀਤੇ ਦਿਨੀਂ ਦਾਅਵਾ ਕੀਤਾ ਸੀ ਕਿ ਦਿੱਲੀ ਅੰਦਰ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਨੇ ਹੁਣੇ ਤੋਂ ਹੀ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਬੀਤੀ ਰਾਤ ਪਏ ਮੀਂਹ ਨੇ ਦਿੱਲੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।
Advertisement
Advertisement
Advertisement