ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਨਾਲ ਬਦਸਲੂਕੀ ਮਾਮਲੇ ਵਿੱਚ ‘ਆਪ’ ਆਗੂ ਭਰਾ ਸਣੇ ਥਾਣੇ ਡੱਕਿਆ

08:03 AM Dec 15, 2024 IST

ਹਰਦੀਪ ਸਿੰਘ
ਧਰਮਕੋਟ, 14 ਦਸੰਬਰ
ਕੋਟ ਈਸੇ ਖਾਂ ਦੇ ਵਾਰਡ ਨੰਬਰ-11 ਦੀ ਕੌਂਸਲਰ ਦੇ ਪਤੀ ਅਤੇ ਦਿਓਰ ਨੂੰ ਪੁਲੀਸ ਨਾਲ ਕਥਿਤ ਬਹਿਸ ਕਰਨ ’ਤੇ ਥਾਣੇ ਡੱਕ ਦਿੱਤਾ ਗਿਆ। ਕੌਂਸਲਰ ਦਾ ਪਤੀ ‘ਆਪ’ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਕੌਂਸਲਰ ਸਿਮਰਨਜੀਤ ਦਾ ਦਿਓਰ ਰਘੁਵੀਰ ਸ਼ਰਮਾ ਅੱਜ ਜਦੋਂ ਆਪਣੀ ਕਾਰ ’ਚ ਕੋਟ ਈਸੇ ਖਾਂ ਦੇ ਮੁੱਖ ਚੌਕ ਵਿੱਚ ਪੁੱਜਿਆ ਤਾਂ ਉੱਥੇ ਥਾਣਾ ਮੁਖੀ ਸੁਨੀਤਾ ਬਾਵਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਪੁਲੀਸ ਮੁਲਾਜ਼ਮਾਂ ਨੇ ਜਦੋਂ ਰਘੁਵੀਰ ਕੋਲੋਂ ਕਾਰ ਦੇ ਕਾਗਜ਼ ਮੰਗੇ ਤਾਂ ਉਹ ਉਨ੍ਹਾਂ ਨਾਲ ਕਥਿਤ ਤੌਰ ’ਤੇ ਬਹਿਸਣ ਲੱਗਿਆ ਤੇ ਉਸ ਨੇ ਆਪਣੇ ਭਰਾ ਤੇ ‘ਆਪ’ ਆਗੂ ਬਿੱਲਾ ਸ਼ਰਮਾ ਨੂੰ ਮੌਕੇ ’ਤੇ ਸੱਦ ਲਿਆ। ਪੁਲੀਸ ਨੇ ਕਾਗਜ਼ ਅਧੂਰੇ ਹੋਣ ਕਾਰਨ ਕਾਰ ਦਾ ਚਲਾਨ ਕਰ ਦਿੱਤਾ। ਇਸ ਮਗਰੋਂ ਦੋਵੇਂ ਭਰਾ ਥਾਣਾ ਮੁਖੀ ਅਤੇ ਪੁਲੀਸ ਮੁਲਾਜ਼ਮਾਂ ਨਾਲ ਕਥਿਤ ਤੌਰ ’ਤੇ ਬਹਿਸਣ ਲੱਗੇ। ਮਾਮਲਾ ਕਾਫੀ ਭਖਣ ’ਤੇ ਪੁਲੀਸ ਨੇ ਉਨ੍ਹਾਂ ਨੂੰ ਫੜ ਕੇ ਥਾਣੇ ਲਿਆਂਦਾ। ਇਸ ਦੌਰਾਨ ਸਮਾਗਮ ਵਿੱਚ ਕੋਟ ਈਸੇ ਖਾਂ ਆਏ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਵਰਕਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਦੋਹਾਂ ਨੂੰ ਛੁਡਵਾਇਆ।
ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਵੀ ਥਾਣਾ ਮੁਖੀ ਤੋਂ ਮਾਮਲੇ ਬਾਰੇ ਜਾਣਕਾਰੀ ਮੰਗੀ ਹੈ। ਥਾਣਾ ਮੁਖੀ ਸੁਨੀਤਾ ਬਾਵਾ ਨੇ ਕਿਹਾ ਕਿ ਸਾਰਾ ਮਾਮਲਾ ਨਿੱਬੜ ਚੁੱਕਾ ਹੈ ਤੇ ਦੋਵੇਂ ਭਰਾ ਹੁਣ ਹਿਰਾਸਤ ਵਿੱਚ ਨਹੀਂ ਹਨ।

Advertisement

ਪੁਲੀਸ ਵੱਲੋਂ ਬੁਰਾ-ਭਲਾ ਕਹਿਣ ਕਾਰਨ ਬਹਿਸ ਹੋਈ: ਸ਼ਰਮਾ

‘ਆਪ’ ਆਗੂ ਬਿੱਲਾ ਸ਼ਰਮਾ ਨੇ ਕਿਹਾ ਕਿ ਥਾਣਾ ਮੁਖੀ ਨੇ ਚੈਕਿੰਗ ਦੌਰਾਨ ਉਸ ਦੇ ਭਰਾ ਰਘੁਵੀਰ ਸ਼ਰਮਾ ਨਾਲ ਮਾੜੀ ਸ਼ਬਦਾਵਲੀ ਵਰਤੀ। ਥਾਣਾ ਮੁਖੀ ਨੇ ਚਲਾਨ ਕੱਟਣ ਮਗਰੋਂ ਮੁੜ ਤੋਂ ਬੁਰਾ-ਭਲਾ ਕਿਹਾ, ਜਿਸ ਕਾਰਨ ਬਹਿਸ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪੁਲੀਸ ਨਾਲ ਖ਼ੁਦ ਹੀ ਥਾਣੇ ਗਏ ਸਨ।

Advertisement
Advertisement