ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਦੇ ਕਰਵਾਏ ਵਿਕਾਸ ਨੂੰ ਆਪਣਾ ਦੱਸ ਰਹੀ ਹੈ ‘ਆਪ’: ਚੌਧਰੀ

06:59 AM Apr 28, 2024 IST
ਪਿੰਡ ਕੱਤੋਵਾਲ ਵਿੱਚ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਵਿਧਾਇਕ ਅਰੁਣਾ ਚੌਧਰੀ।

ਪੱਤਰ ਪ੍ਰੇਰਕ
ਦੀਨਾਨਗਰ, 27 ਅਪਰੈਲ
ਵਿਧਾਇਕ ਅਰੁਣਾ ਚੌਧਰੀ ਨੇ ਕਾਂਗਰਸ ਸਰਕਾਰ ਵੇਲੇ ਪੰਚਾਇਤਾਂ ਨੂੰ ਜਾਰੀ ਹੋਈਆਂ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਨੂੰ ਸਮੇਂ ਸਿਰ ਨਾ ਖ਼ਰਚਣ ਲਈ ‘ਆਪ’ ਨੂੰ ਕਸੂਰਵਾਰ ਠਹਿਰਾਉਂਦਿਆਂ ਵਿਕਾਸ ਕੰਮਾਂ ’ਚ ਅੜਿੱਕੇ ਪਾਉਣ ਦੇ ਦੋਸ਼ ਲਗਾਏ ਹਨ। ਪਿੰਡ ਕੱਤੋਵਾਲ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੱਤੋਵਾਲ ਵਿੱਚ ਧਰਮਸ਼ਾਲਾ ਬਣਾਉਣ ਲਈ ਨਵੰਬਰ 2021 ਵਿੱਚ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪੰਚਾਇਤ ਨੂੰ ਦਿੱਤਾ ਗਿਆ ਸੀ ਪਰ ਸਰਕਾਰ ਬਦਲਦਿਆਂ ਹੀ ਸਬੰਧਤ ਮਹਿਕਮੇ ਵੱਲੋਂ ਸਿਆਸੀ ਦਬਾਅ ਹੇਠ ਪੰਚਾਇਤ ਨੂੰ ਪੈਸੇ ਕੱਢਵਾ ਕੇ ਨਹੀਂ ਦਿੱਤੇ ਗਏ। ਹੁਣ ਇਹ ਧਰਮਸ਼ਾਲਾ ਬਣਵਾ ਕੇ ‘ਆਪ’ ਆਗੂ ਪਿੰਡ ਵਾਲਿਆਂ ਨੂੰ ਗੁਮਰਾਹ ਕਰ ਰਹੇ ਹਨ ਕਿ ਇਹ ‘ਆਪ’ ਦੀ ਦੇਣ ਹੈ। ਅਰੁਣਾ ਚੌਧਰੀ ਨੇ ਕਿਹਾ ਕਿ ਅਜਿਹੇ ਕਈ ਵਿਕਾਸ ਕਾਰਜ ਹਨ ਜੋ ਕਰਵਾਏ ਕਾਂਗਰਸ ਨੇ ਸਨ ਪਰ ਉਨ੍ਹਾਂ ’ਤੇ ਹੱਕ ‘ਆਪ’ ਵੱਲੋਂ ਜ਼ਾਹਿਰ ਕੀਤਾ ਜਾ ਰਿਹਾ ਹੈ। ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਝੂਠੇ ਪ੍ਰਚਾਰ ਤੋਂ ਬਚਣ ਦੀ ਲੋੜ ਹੈ।
ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਕਾਮਰੇਡ ਬਲਬੀਰ ਸਿੰਘ ਕੱਤੋਵਾਲ, ਕਾਮਰੇਡ ਜਸਬੀਰ ਸਿੰਘ ਕੱਤੋਵਾਲ, ਗੁਰਦੀਪ ਸਿੰਘ ਕਲੀਜਪੁਰ, ਜ਼ੋਨ ਇੰਚਾਰਜ ਰਛਪਾਲ ਸਿੰਘ ਹੈਪੀ, ਹਰਜਿੰਦਰ ਸਿੰਘ ਪੱਪੂ, ਜ਼ੋਨ ਇੰਚਾਰਜ ਪ੍ਰਸ਼ੋਤਮ ਸਿੰਘ ਪੱਪਾ ਆਦਿ ਵੀ ਹਾਜ਼ਰ ਸਨ।
ਅੱਗ ਹਾਦਸੇ ਦੇ ਪੀੜਤ ਦੁਕਾਨਦਾਰ ਨੂੰ ਦਿੱਤਾ ਹੌਸਲਾ
ਭਟੋਇਆ ਅੱਡੇ ’ਤੇ ਕਰਿਆਨਾ ਸਟੋਰ ਨੂੰ ਅੱਗ ਲੱਗਣ ਕਾਰਨ ਕਰੀਬ 30 ਲੱਖ ਰੁਪਏ ਦਾ ਸਾਮਾਨ ਸੜ ਗਿਆ। ਪੀੜਤ ਦੁਕਾਨਦਾਰ ਨੂੰ ਹੌਸਲਾ ਦੇਣ ਲਈ ਵਿਧਾਇਕ ਅਰੁਣਾ ਚੌਧਰੀ ਤੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਪਹੁੰਚੇ ਤੇ ਉਨ੍ਹਾਂ ਹਾਲਾਤ ਦਾ ਜਾਇਜ਼ਾ ਵੀ ਲਿਆ। ਦੁਕਾਨਦਾਰ ਨੂੰ ਦਿਲਾਸਾ ਦਿੰਦਿਆਂ ਅਰੁਣਾ ਚੌਧਰੀ ਨੇ ਕਿਹਾ ਕਿ ਉਹ ਸਾਰੇ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਮੌਕੇ ’ਤੇ ਹੀ ਪੁਲੀਸ ਅਤੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ।

Advertisement

Advertisement
Advertisement