ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਨਵੇਂ ਉਮੀਦਵਾਰ ਦੀ ਭਾਲ ਤੇਜ਼ ਕੀਤੀ

08:18 AM Mar 29, 2024 IST

ਪਾਲ ਸਿੰਘ ਨੌਲੀ
ਜਲੰਧਰ, 28 ਮਾਰਚ
ਆਮ ਆਦਮੀ ਪਾਰਟੀ ਦੇ ਲੋਕ ਸਭਾ ਵਿੱਚ ਇਕਲੌਤੇ ਐਮਪੀ ਤੇ ਆਉਂਦੀਆਂ ਲੋਕ ਸਭਾ ਲਈ ਐਲਾਨੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਭਾਜਪਾ ਵਿੱਚ ਜਾਣ ਨਾਲ ਸਿਆਸੀ ਤੌਰ ’ਤੇ ਪਾਰਟੀ ਨੂੰ ਕਾਫੀ ਧੱਕਾ ਲੱਗਿਆ ਹੈ। ‘ਆਪ’ ਇਸ ਵਿੱਚੋਂ ਜਲਦੀ ਉਭਰਨਾ ਚਾਹੁੰਦੀ ਹੈ ਤਾਂ ਕਿ ਪਾਰਟੀ ਵਰਕਰਾਂ ਵਿਚ ਹਾਂਪੱਖੀ ਸੰਦੇਸ਼ ਜਾ ਸਕੇ। ‘ਆਪ’ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਨਵੇਂ ਉਮੀਦਵਾਰ ਦੀ ਭਾਲ ਤੇਜ਼ ਕਰ ਦਿੱਤੀ ਹੈ। ਪਾਰਟੀ ਉਮੀਦਵਾਰ ਲੱਭਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਹ ਸੰਭਾਵਨਾਵਾਂ ਹਨ ਕਿ ਉਮੀਦਵਾਰ ਜਲੰਧਰ ਲੋਕ ਸਭਾ ਹਲਕੇ ਤੇ ਪਾਰਟੀ ਨਾਲ ਸਬੰਧਤ ਹੋਵੇਗਾ।
ਪਾਰਟੀ ਦੀਆਂ ਅੱਜ ਹੋਈਆਂ ਦੋ ਮੀਟਿੰਗਾਂ ਵਿੱਚ ਵੀ ਸੁਸ਼ੀਲ ਰਿੰਕੂ ਵੱਲੋਂ ਭਾਜਪਾ ਵਿਚ ਜਾਣ ਨੂੰ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਤੁਲ ਦੱਸਿਆ ਗਿਆ। ਮੀਟਿੰਗਾਂ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਦੂਜੀਆਂ ਪਾਰਟੀਆਂ ਵਿੱਚੋਂ ਆਉਣ ਵਾਲੇ ਆਗੂਆਂ ਨੂੰ ਸਿਰ ’ਤੇ ਬਿਠਾਉਣ ਨਾਲੋਂ ਉਨ੍ਹਾਂ ਨੂੰ ਥਾਂ ਸਿਰ ਰੱਖਿਆ ਜਾਵੇ। ਜਾਣਕਾਰੀ ਅਨੁਸਾਰ ਪਾਰਟੀ ਜਲੰਧਰ ਲੋਕ ਸਭਾ ਹਲਕੇ ਤੋਂ ਕਿਸੇ ਮੰਤਰੀ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਨ ਦਾ ਸੋਚ ਰਹੀ ਹੈ। ਜਲੰਧਰ ਉਪ ਚੋਣ ਸਮੇਂ ਵੀ ਇੱਕ ਮੰਤਰੀ ਨੇ ਆਪਣੀ ਪਤਨੀ ਲਈ ਟਿਕਟ ਵਾਸਤੇ ਜ਼ੋਰ ਲਾਇਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਪੰਜ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਲੜਨ ਲਈ ਮੈਦਾਨ ਵਿੱਚ ਉਤਾਰ ਚੁੱਕੇ ਹਨ। ਉਧਰ, ਭਾਜਪਾ ਵਿੱਚ ਜਾਣ ਵਾਲੇ ਸੁਸ਼ੀਲ ਰਿੰਕੂ ਦੀ ਫੇਸਬੁੱਕ ’ਤੇ ਟ੍ਰੋਲਿੰਗ ਹੋ ਰਹੀ ਹੈ। ਲੋਕ ਉਸ ਦੇ ਅਕਾਊਂਟ ’ਤੇ ਤਿੱਖੀਆਂ ਟਿੱਪਣੀਆਂ ਕਰ ਰਹੇ ਹਨ।

Advertisement

Advertisement