ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਆਪ’ ਨੇ ਆਪਣੇ ਹੀ ਐਕਸ ਐਂਪਲਾਈਜ਼ ਵਿੰਗ ਨੂੰ ਕੀਤਾ ਨਜ਼ਰਅੰਦਾਜ਼

07:05 AM Jul 05, 2024 IST

ਕੁਲਦੀਪ ਸਿੰਘ
ਚੰਡੀਗੜ੍ਹ, 4 ਜੁਲਾਈ
ਪੰਜਾਬ ਵਿੱਚ ਸੱਤਾਧਿਰ ਆਮ ਆਦਮੀ ਪਾਰਟੀ (ਆਪ) ਵੱਲੋਂ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਭਾਵੇਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਪਾਰਟੀ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਹਰ ਵਾਰ ਦੀ ਤਰ੍ਹਾਂ ਆਪਣੇ ਹੀ ਐਕਸ ਐਂਪਲਾਈਜ਼ ਵਿੰਗ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਅਹੁਦੇਦਾਰ ਆਪਣੀ ਹੀ ਸਰਕਾਰ ਦੇ ਅਜਿਹੇ ਵਤੀਰੇ ਤੋਂ ਪ੍ਰੇਸ਼ਾਨ ਹਨ ਕਿ ਜੇ ਜ਼ਰੂਰਤ ਹੀ ਨਹੀਂ ਸੀ ਤਾਂ ਫਿਰ ਇਹ ਵਿੰਗ ਬਣਾਉਣ ਦੀ ਲੋੜ ਹੀ ਕੀ ਸੀ?
ਇਕੱਤਰ ਜਾਣਕਾਰੀ ਮੁਤਾਬਕ ਸਰਕਾਰ ਬਣਨ ਉਪਰੰਤ ਆਮ ਆਦਮੀ ਪਾਰਟੀ ਨੇ ਆਪਣੇ ਜੁਝਾਰੂ ਸਾਬਕਾ ਮੁਲਾਜ਼ਮਾਂ ’ਤੇ ਆਧਾਰਿਤ ਐਕਸ ਐਂਪਲਾਈਜ਼ ਵਿੰਗ ਬਣਾਇਆ ਸੀ, ਜਿਸ ਦੇ ਪਹਿਲੇ ਪ੍ਰਧਾਨ ਹਰਭਜਨ ਸਿੰਘ ਈਟੀਓ ਨੂੰ ਬਣਾਇਆ ਗਿਆ ਸੀ। ਉਨ੍ਹਾਂ ਦੇ ਮੰਤਰੀ ਬਣਨ ਉਪਰੰਤ ਵਿੰਗ ਦੀ ਕਮਾਨ ਪ੍ਰਿੰਸੀਪਲ ਜੇਪੀ ਸਿੰਘ ਨੂੰ ਸੌਂਪੀ ਗਈ।
ਦੋਵੇਂ ਪ੍ਰਧਾਨਾਂ ਨੇ ਆਪੋ ਆਪਣੇ ਕਾਰਜਕਾਲ ਦੌਰਾਨ ਵਿੰਗ ਦੀ ਇੱਕ ਵੀ ਮੀਟਿੰਗ ਨਹੀਂ ਬੁਲਾਈ। ਜੇਪੀ ਮਗਰੋਂ ਸਾਬਕਾ ਆਈਐੱਫਐੱਸ ਅਫ਼ਸਰ ਸਵਰਨ ਸਿੰਘ ਸੈਂਪਲਾ ਨੂੰ ਪ੍ਰਧਾਨ ਲਗਾਇਆ ਗਿਆ, ਜਿਹੜੇ ਕਿ ਪਾਰਟੀ ਛੱਡ ਕੇ ਭਾਜਪਾ ਵਿੱਚ ਜਾ ਰਲੇ। ਲਗਭਗ ਦੋ ਮਹੀਨੇ ਦੇ ਵਕਫ਼ੇ ਬਾਅਦ ਐੱਮਐੱਲਏ ਪ੍ਰਿੰਸੀਪਲ ਬੁੱਧ ਰਾਮ ਨੂੰ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ, ਜਿਨ੍ਹਾਂ ਦੀ ਅਗਵਾਈ ਹੇਠ 22 ਮਈ 2024 ਨੂੰ ਮਾਨਸਾ ਵਿੱਚ ਐਕਸ ਐਂਪਲਾਈਜ਼ ਵਿੰਗ ਦੀ ਰੈਲੀ ਰੱਖੀ ਗਈ। ਉਸ ਰੈਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਹੁੰਚ ਕੇ ਭਾਸ਼ਣ ਤਾਂ ਦਿੱਤਾ ਪਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਕੋਈ ਠੋਸ ਗੱਲ ਨਹੀਂ ਹੋਈ। ਇੱਥੋਂ ਤੱਕ ਕਿ ਬੁੱਧ ਰਾਮ ਨੇ ਵੀ ਆਪਣੀ ਸਰਪ੍ਰਸਤੀ ਵਿੱਚ ਕੋਈ ਮੀਟਿੰਗ ਨਹੀਂ ਬੁਲਾਈ।
ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਦਿਖਾਈ ਗਈ ਇਕਜੁੱਟਤਾ ਅਤੇ ਭੰਡੀ ਪ੍ਰਚਾਰ ਕਰਕੇ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਹੁਣ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ‘ਆਪ’ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਯਾਦ ਤਾਂ ਆਈ ਪਰ ਆਪਣੇ ਐਕਸ ਐਂਪਲਾਈਜ਼ ਵਿੰਗ ਦੀ ਯਾਦ ਹਾਲੇ ਵੀ ਨਹੀਂ ਆਈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਗਵਾੜਾ ਹਲਕੇ ਵਿੱਚ ਮੁਲਾਜ਼ਮ ਜਥੇਬੰਦੀਆਂ, ਫੈਡਰੇਸ਼ਨਾਂ ਦੀਆਂ ਮੀਟਿੰਗਾਂ ਬੁਲਾ ਕੇ ਗਿਲੇ ਸ਼ਿਕਵੇ ਦੂਰ ਕਰਨ ਲਈ ਮੀਟਿੰਗਾਂ ਕੀਤੀਆਂ ਗਈਆਂ ਅਤੇ 25 ਜੁਲਾਈ ਨੂੰ ਫਿਰ ਮੀਟਿੰਗ ਰੱਖੀ ਗਈ ਹੈ ਪਰ ਪਾਰਟੀ ਆਪਣੇ ਮੁਲਾਜ਼ਮ ਵਿੰਗ ਨੂੰ ਅਜੇ ਵੀ ਕਿਤੇ ਨਾ ਕਿਤੇ ਬੇਗਾਨਗੀ ਮਹਿਸੂਸ ਕਰਵਾ ਰਹੀ ਹੈ।

Advertisement

Advertisement
Advertisement