For the best experience, open
https://m.punjabitribuneonline.com
on your mobile browser.
Advertisement

‘ਆਪ’ ਨੂੰ ਖਾਲਿਸਤਾਨੀ ਫੰਡਿੰਗ ਮਾਮਲੇ ’ਚ ਕੋਈ ਭੂਮਿਕਾ ਨਹੀਂ: ਭੱਟੀ

06:52 AM May 25, 2024 IST
‘ਆਪ’ ਨੂੰ ਖਾਲਿਸਤਾਨੀ ਫੰਡਿੰਗ ਮਾਮਲੇ ’ਚ ਕੋਈ ਭੂਮਿਕਾ ਨਹੀਂ  ਭੱਟੀ
ਫਰਾਂਸੀਸੀ ਐੱਨਆਰਆਈ ਇਕਬਾਲ ਸਿੰਘ ਭੱਟੀ ਮੀਡੀਆ ਨੂੰ ਜਾਣਕਾਰੀ ਦਿੰਦਾ ਹੋਇਆ। -ਫੋਟੋ: ਮੁਕੇਸ਼ ਅਗਰਵਾਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 24 ਮਈ
‘ਆਪ’ ਨੂੰ ਖਾਲਿਸਤਾਨੀ ਫੰਡਿੰਗ ਮਾਮਲੇ ’ਚ ਨਾਂ ਆਉਣ ਮਗਰੋਂ ਫਰਾਂਸ ਆਧਾਰਿਤ ਐੱਨਆਰਆਈ ਇਕਬਾਲ ਸਿੰਘ ਭੱਟੀ ਨੇ ਅੱਜ ਦਿੱਲੀ ਪਹੁੰਚ ਕੇ ਉਪ ਰਾਜਪਾਲ ਵੀਕੇ ਸਕਸੈਨਾ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਉਸ ਦੀ ਇਸ ਮਾਮਲੇ ’ਚ ਕੋਈ ਭੂਮਿਕਾ ਨਹੀਂ ਹੈ। ਕਈ ਦਹਾਕਿਆਂ ਤੋਂ ਫਰਾਂਸ ਵਿੱਚ ਸਮਾਜ ਸੇਵਾ ਕਰ ਰਹੇ ਭੱਟੀ ਨੇ ਉਹ ‘ਔਰੋਰੇ ਡਾਅਨ’ ਨਾਂ ਦੀ ਸੰਸਥਾ ਚਲਾ ਰਿਹਾ ਹੈ ਜੋ ਫਰਾਂਸ ਵਿੱਚ ਮਰਨ ਵਾਲੇ ਭਾਰਤੀਆਂ ਦੇ ਸਸਕਾਰ ’ਚ ਮਦਦ ਕਰਦੀ ਹੈ। ਭਾਰਤ ਫੇਰੀ ਦੌਰਾਨ ਵੀ ਉਹ ਆਪਣੇ ਨਾਲ ਅੱਠ ਕਲਸ਼ ਲਿਆਇਆ ਹੈ ਜਿਨ੍ਹਾਂ ’ਚ ਫਰਾਂਸ ਵਿੱਚ ਫੌਤ ਹੋਏ ਭਾਰਤੀਆਂ ਦੀਆਂ ਅਸਥੀਆਂ ਹਨ। ਉਨ੍ਹਾਂ ਕਿਹਾ, ‘ਮੇਰਾ ਇਸ ਫੰਡਿੰਗ ਨਾਲ ਕੋਈ ਸਬੰਧ ਨਹੀਂ ਹੈ। ਮੇਰੇ ਖ਼ਿਲਾਫ਼ ਸ਼ਿਕਾਇਤ ਪੂਰੀ ਤਰ੍ਹਾਂ ਝੂਠੀ ਹੈ।’ ਉਨ੍ਹਾਂ ਆਪਣੀ ਸਮਾਜ ਸੇਵਾ ਦੇ ਕੰਮਾਂ ਬਾਰੇ ਦਸਤਾਵੇਜ਼ ਵੀ ਪੇਸ਼ ਕੀਤੇ ਅਤੇ ਦੱਸਿਆ ਕਿ ਫਰਾਂਸ ਫੇਰੀ ਦੌਰਾਨ ਉਨ੍ਹਾਂ ਹਰ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਓਵਰਸੀਜ਼ ਫਰੈਂਡਜ਼ ਆਫ ਬੀਜੇਪੀ ਦੇ ਸਹਿਯੋਗ ਨਾਲ ਪੈਰਿਸ ’ਚ ਪ੍ਰਧਾਨ ਮੰਤਰੀ ਮੋਦੀ ਲਈ ਇੱਕ ਕਾਰ ਰੈਲੀ ਵੀ ਕਰਵਾਈ ਸੀ। 5 ਮਈ ਨੂੰ ਉਪ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਨੇ ਕੇਂਦਰ ਸਰਕਾਰ ਨੂੰ ਪੱਤਰ ਭੇਜਿਆ ਸੀ। ਇਹ ਪੱਤਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਭੱਟੀ ਨੂੰ ਲਿਖਿਆ ਗਿਆ ਸੀ ਜਿਸ ਵਿੱਚ ਦਿੱਲੀ ਸਰਕਾਰ ਦੇ ਫ਼ੈਸਲੇ ਬਾਰੇ ਜ਼ਿਕਰ ਸੀ। ਉਸ ਸਮੇਂ ਭੱਟੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਸਿੱਟ ਤੋਂ ਕਰਵਾਉਣ ਅਤੇ ਦਵਿੰਦਰ ਪਾਲ ਭੁੱਲਰ ਸਮੇਤ ਬੰਦੀ ਸਿੱਖਾਂ ਦੀ ਰਿਹਾਈ ਲਈ ਜੰਤਰ ਮੰਤਰ ’ਤੇ ਧਰਨੇ ’ਤੇ ਬੈਠੇ ਹੋਏ ਸਨ।

Advertisement

Advertisement
Author Image

joginder kumar

View all posts

Advertisement
Advertisement
×