ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭ੍ਰਿਸ਼ਟਾਚਾਰ ਵਿੱਚ ਕਾਂਗਰਸ ਤੋਂ ਵੀ ਅੱਗੇ ਨਿਕਲੀ ‘ਆਪ’: ਨਾਇਬ ਸੈਣੀ

07:56 AM Mar 28, 2024 IST
ਮੰਚ ’ਤੇ ਬੈਠੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹੋਰ ਭਾਜਪਾ ਆਗੂ।

ਪੱਤਰ ਪ੍ਰੇਰਕ
ਗੂਹਲਾ ਚੀਕਾ, 27 ਮਾਰਚ
ਕੈਥਲ ਵਿੱਚ ਅੱਜ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਪ੍ਰਧਾਨ ਮੰਤਰੀ ਮੋਦੀ ਵਰਗੀ ਤਾਕਤਵਰ ਸ਼ਖਸੀਅਤ ਹੀ ਲੈ ਸਕਦੀ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲਿਆ। ਸੈਣੀ ਨੇ ਕਿਹਾ ਕਿ ਕਾਂਗਰਸ ਕੋਲ ਭਾਜਪਾ ਖ਼ਿਲਾਫ਼ ਚੋਣ ਲੜਾਉਣ ਲਈ ਉਮੀਦਵਾਰ ਹੀ ਨਹੀਂ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਤਾਂ ਆਮ ਆਦਮੀ ਪਾਰਟੀ ਕਾਂਗਰਸ ਨਾਲੋਂ ਵੀ ਚਾਰ ਕਦਮ ਅੱਗੇ ਨਿਕਲ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੋਏ ਭ੍ਰਿਸ਼ਟਚਾਰ ’ਤੇ ਤਨਜ਼ ਕਸਦਿਆਂ ਨਾਇਬ ਸੈਣੀ ਨੇ ਕਿਹਾ ਕਿ ਜੇ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਈਡੀ ਸਵਾਲ ਤਾਂ ਪੁੱਛੇਗੀ ਹੀ।
ਇਸ ਦੌਰਾਨ ਉਨ੍ਹਾਂ ਭਾਜਪਾ ਉਮੀਦਵਾਰ ਨਵੀਨ ਜਿੰਦਲ ਨੂੰ ਜਿਤਾਉਣ ਦੀ ਅਪੀਲ ਕੀਤੀ। ਇੱਥੇ ਪੁੱਜਣ ’ਤੇ ਸਾਬਕਾ ਮੰਤਰੀ ਕਮਲੇਸ਼ ਢਾਂਡਾ ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਗੁੱਜਰ ਨੇ ਮੁੱਖ ਮੰਤਰੀ ਨਾਇਬ ਸੈਣੀ ਦਾ ਸਵਾਗਤ ਕੀਤਾ । ਮੁੱਖ ਮੰਤਰੀ ਨਾਇਬ ਸੈਣੀ ਨੇ ਗੱਠਜੋੜ ਦੇ ਉਮੀਦਵਾਰ ਨੂੰ ਘੇਰਦੇ ਹੋਏ ਕਿਹਾ ਕਿ ਜਿਸ ਵਿਅਕਤੀ ਨੂੰ ਖੇਤਰ ਦੇ ਭੂਗੋਲ ਅਤੇ ਹਾਵ-ਭਾਵ ਦਾ ਗਿਆਨ ਤੱਕ ਨਹੀਂ ਹੈ, ਉਹ ਜਨਤਾ ਦਾ ਭਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕੱਟੜ ਈਮਾਨਦਾਰ ਕਹਿਣ ਵਾਲੇ ਨੇਤਾ ਹੁਣ ਜੇਲ੍ਹ ਵਿੱਚ ਹਨ। ਭ੍ਰਿਸ਼ਟਾਚਾਰ ਦਾ ਅਸਰ ਦੇਸ਼ ਦੀ ਜਨਤਾ ’ਤੇ ਪੈਂਦਾ ਹੈ। ਜੋ ਪੈਸਾ ਵਿਕਾਸ ਦੇ ਕੰਮ ਵਿੱਚ ਲੱਗਣਾ ਚਾਹੀਦਾ ਹੈ ਸੀ, ਉਹ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਿਆ। ਕਾਂਗਰਸ ਝੂਠ ਦੇ ਸਹਾਰੇ ਹੀ ਸੱਤਾ ਦੇ ਸੁਫ਼ਨੇ ਲੈ ਰਹੀ ਹੈ ਪਰ ਜਨਤਾ ਕਾਂਗਰਸ ਦੇ ਝੂਠ ਅਤੇ ਭ੍ਰਿਸ਼ਟਾਚਾਰ ’ਤੇ ਟਿਕੇ ਸੁਫ਼ਨੇ ਸਾਕਾਰ ਨਹੀਂ ਹੋਣ ਦੇਵੇਗੀ।
ਨਾਇਬ ਸੈਣੀ ਨੇ ਕਿਹਾ ਕਿ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਹਰ ਵਰਗ ਦਾ ਧਿਆਨ ਰੱਖਿਆ ਹੈ। 4 ਕਰੋੜ ਗਰੀਬ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਹਨ। ਮੋਦੀ ਸਰਕਾਰ ਵਿੱਚ ਜਨਤਾ ਦਾ ਵਿਸ਼ਵਾਸ ਵਧ ਗਿਆ ਹੈ। ਹੁਣ ਤਾਂ ਜਨਤਾ ਭਾਜਪਾ 400 ਪਾਰ ਦਾ ਨਾਅਰਾ ਲਾ ਰਹੀ ਹੈ। ਇਸ ਮੌਕ ਮੰਤਰੀ ਸੁਭਾਸ਼ ਸੁਧਾ, ਸਾਬਕਾ ਮੰਤਰੀ ਕਮਲੇਸ਼ ਢਾਂਡਾ, ਵਿਧਾਇਕ ਲੀਲਾਰਾਮ, ਜ਼ਿਲ੍ਹਾ ਪ੍ਰਧਾਨ ਅਸ਼ੋਕ ਗੁੱਜਰ, ਚੇਅਰਮੈਨ ਕੈਲਾਸ਼ ਭਗਤ, ਸਾਬਕਾ ਵਿਧਾਇਕ ਦਿਨੇਸ਼ ਕੌਸ਼ਿਕ, ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ, ਸਾਬਕਾ ਵਿਧਾਇਕ ਤੇਜਵੀਰ ਸਿੰਘ ਤੇ ਹੋਰ ਹਾਜ਼ਰ ਸਨ।

Advertisement

Advertisement
Advertisement