ਡੀਐੱਸਐੱਫਡੀਸੀ ’ਚ ਤਨਖਾਹਾਂ ਦੇ ਸੰਕਟ ਨੂੰ ਹੱਲ ਕਰੇ ‘ਆਪ’ ਸਰਕਾਰ: ਉਪ ਰਾਜਪਾਲ
10:35 AM Nov 24, 2024 IST
Advertisement
ਨਵੀਂ ਦਿੱਲੀ, 23 ਨਵੰਬਰ
ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਅੱਜ ‘ਆਪ’ ਸਰਕਾਰ ਨੂੰ ਡੀਐੱਸਐੱਫਡੀਸੀ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਮਿਲਣ ਦਾ ਮਾਮਲਾ ਜਲਦੀ ਹੱਲ ਕਰਨ ਲਈ ਆਖਿਆ ਹੈ। ਦਿੱਲੀ ਦੇ ਉਪ ਰਾਜਪਾਲ ਨੇ ਦਿੱਲੀ ਸਰਕਾਰ ਨੂੰ ‘ਇੱਕ ਮਜ਼ਬੂਤ ਨਗਰ ਨਿਗਮ’ ਨੂੰ ਸੁਰਜੀਤ ਕਰਨ ਦੀ ਸਲਾਹ ਦਿੱਤੀ ਜਿਹੜਾ ਪਿਛਲੇ 10 ਸਾਲਾਂ ਤੋਂ ਕਥਿਤ ‘ਬੇਧਿਆਨੀ’ ਕਾਰਨ ਸਰਗਰਮ ਨਹੀਂ ਹੈ। ਇਸ ਵਿੱਚ ਕਿਹਾ ਕਿ ਮੁਲਾਜ਼ਮ ਜਿਨ੍ਹਾਂ ਨੂੰ ਪਿਛਲੇ ਨੌਂ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਨੇ ਹਾਲ ਹੀ ’ਚ ਉਪ ਰਾਜਪਾਲ ਨੂੰ ਮਿਲ ਕੇ ਆਪਣੀ ਆਪਣੀਆਂ ਚਿੰਤਾਵਾਂ ਦੱਸੀਆਂ ਸਨ। ਬਿਆਨ ’ਚ ਕਿਹਾ ਗਿਆ, ‘‘ਵਫ਼ਦ ਨੇ ਉਪ ਰਾਜਪਾਲ ਨੂੰ ਮਿਲ ਕੇ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਤੋਂ ਜਾਣੂ ਕਰਵਾਇਆ, ਜਿਸ ਵਿੱਚ ਕੈਂਪਸ ’ਚ ਇੱਕ ਸਟਾਫ ਮੈਂਬਰ ਦੀ ਖ਼ੁਦਕੁਸ਼ੀ ਦਾ ਮਾਮਲਾ ਤੇ ਵਿੱਤੀ ਅਸੁਰੱਖਿਆ ਕਾਰਨ ਹੋਣ ਵਾਲੀ ਮਾਨਸਿਕ ਪ੍ਰੇਸ਼ਾਨੀ ਸ਼ਾਮਲ ਹੈ। -ਪੀਟੀਆਈ
Advertisement
Advertisement
Advertisement