For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ਨੇ ਸਿਹਤ ਸੇਵਾਵਾਂ ’ਚ ਕ੍ਰਾਂਤੀਕਾਰੀ ਸੁਧਾਰ ਕੀਤੇ: ਘੁੰਮਣ

09:44 AM Mar 10, 2024 IST
‘ਆਪ’ ਸਰਕਾਰ ਨੇ ਸਿਹਤ ਸੇਵਾਵਾਂ ’ਚ ਕ੍ਰਾਂਤੀਕਾਰੀ ਸੁਧਾਰ ਕੀਤੇ  ਘੁੰਮਣ
ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ।
Advertisement

ਭਗਵਾਨ ਦਾਸ ਸੰਦਲ
ਦਸੂਹਾ, 9 ਮਾਰਚ
ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ ਆਮ ਆਦਮੀ ਕਲੀਨਿਕ ਖੋਲ੍ਹ ਕੇ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਸੁਧਾਰ ਕੀਤੇ ਹਨ। ਉਹ ਕੰਡੀ ਖੇਤਰ ਦੇ ਪਿੰਡ ਸੰਸਾਰਪੁਰ ਵਿੱਚ ਆਮ ਆਦਮੀ ਕਲੀਨਿਕ ਦੇ ਉਦਘਾਟਨ ਕਰਨ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਐੱਸਐੱਮਓ ਡਾ. ਐੱਸ.ਪੀ ਸਿੰਘ, ਡਾ. ਅੰਮ੍ਰਿਤਪਾਲ ਸਿੰਘ, ਫਾਰਮਾਸਿਸਟ ਸਿਕੰਦਰ ਸਿੰਘ, ਬਲਾਕ ਪ੍ਰਧਾਨ ਸੁਰਜੀਤ ਸਿੰਘ, ਬਲਾਕ ਪ੍ਰਧਾਨ ਰਮਨ ਕਾਂਤ, ਰਾਜੇਸ਼ ਬਿੱਟੂ, ਚੌਕੀ ਇੰਚਾਰਜ ਬਲਵੰਤ ਸਿੰਘ, ਸੋਨੂੰ ਮੱਕੋਵਾਲ, ਗੁਰਮੀਤ ਸਿੰਘ ਅਗਲੌਰ, ਰਾਮ ਲਾਲ ਜੋਗੀਆਨਾ ਤੇ ਜਗਦੀਪ ਸਿੰਘ ਮੌਜੂਦ ਸਨ।
ਤਲਵਾੜਾ (ਦੀਪਕ ਠਾਕੁਰ): ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਸਥਾਨਕ ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਦਫ਼ਤਰ ਨਜ਼ਦੀਕ ਸ਼ਹਿਰ ਦੇ ਪਹਿਲੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੁਣ ਤੱਕ ਸੂਬੇ ਵਿਚ 829 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ, ਜਿੱਥੇ ਇੱਕ ਕਰੋੜ ਤੋਂ ਵਧ ਲੋਕਾਂ ਨੇ ਮੁਫ਼ਤ ਇਲਾਜ ਦਾ ਲਾਭ ਲਿਆ ਹੈ। ਤਲਵਾੜਾ ਵਿੱਚ ਖੁੱਲ੍ਹਿਆ ਆਮ ਆਦਮੀ ਕਲੀਨਿਕ ਹਲਕਾ ਦਸੂਹਾ ਦਾ ਪਹਿਲਾ ਪੋਰਟਾਕੈਬਿਨ ਕਲੀਨਿਕ ਹੈ, ਜਿਸ ’ਤੇ ਕਰੀਬ 40 ਲੱਖ ਰੁਪਏ ਦੀ ਲਾਗਤ ਆਈ ਹੈ।
ਇਸ ਮੌਕੇ ਨਗਰ ਕੌਂਸਲ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ, ਐੱਸਐੱਮਓ ਡਾ. ਦਵਿੰਦਰ ਪੁਰੀ, ਡਾ ਸ਼ਿਵ ਦੱਤ ਸ਼ਰਮਾ, ਧਰਮਬੀਰ ਟੋਹਲੂ, ‘ਆਪ’ ਆਗੂ ਵਿਕਰਾਂਤ ਜੋਤੀ, ਸ਼ਿਵਮ ਤਲੂਜਾ, ਸਾਬਕਾ ਕੌਂਸਲਰ ਅਮਰਪਾਲ ਜੋਹਰ ਤੇ ਪਰਮਿੰਦਰ ਟੀਨੂੰ ਤੇ ਵਰਕਰ ਅਤੇ ਸ਼ਹਿਰੀ ਵਾਸੀ ਹਾਜ਼ਰ ਸਨ।

Advertisement

ਕੱਲੋਵਾਲ ਦੇ ਨਵੇਂ ਬਣੇ ਖੇਡ ਮੈਦਾਨ ਦਾ ਉਦਘਾਟਨ

ਵਿਧਾਇਕ ਕਰਮਬੀਰ ਘੁੰਮਣ ਨੇ ਪਿੰਡ ਕੱਲੋਵਾਲ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ। ਸ੍ਰੀ ਘੁੰਮਣ ਨੇ ਦੱਸਿਆ ਕਿ ਇਹ ਹਲਕੇ ਵਿੱਚ ਛੇਵਾਂ ਖੇਡ ਮੈਦਾਨ ਲੋਕਾਂ ਨੂੰ ਸੌਂਪਿਆ ਗਿਆ ਹੈ ਜਿਸ ਵਿੱਚ ਫੁੱਟਬਾਲ ਤੇ ਬੈਡਮਿੰਟਨ ਦੇ ਮੈਦਾਨ, ਬੱਚਿਆਂ ਲਈ ਝੂਲੇ, ਓਪਨ ਜਿੰਮ ਤੇ ਸੈਰ ਕਰਨ ਲਈ ਪਾਰਕ ਟਰੈਕ ਆਦਿ ਸਹੂਲਤਾਂ ਉਪਲਬਧ ਹਨ। ਇਸ ਮੌਕੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ, ਡੀਐੱਸਪੀ ਜਗਦੀਸ਼ ਰਾਜ, ਐੱਸਐੱਚਓ ਹਰਪ੍ਰੇਮ ਸਿੰਘ, ਗੁਰਪ੍ਰੀਤ ਸਿੰਘ ਲਵਲੀ, ਸਰਪੰਚ ਅਮਨਦੀਪ ਕੌਰ ਤੇ ਅਮਰਜੀਤ ਸਿੰਘ ਆਦਿ ਮੌਜੂਦ ਸਨ।

Advertisement
Author Image

Advertisement
Advertisement
×