‘ਆਪ’ ਸਰਕਾਰ ਨੇ ਲਾਪ੍ਰਵਾਹੀ ਨਾਲ ਆਟਾ ਸਕੀਮ ਸ਼ੁਰੂ ਕੀਤੀ: ਬਾਜਵਾ
07:03 AM Jan 12, 2024 IST
ਪੱਤਰ ਪ੍ਰੇਰਕ
ਕਾਹਨੂੰਵਾਨ, 11 ਜਨਵਰੀ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ’ਤੇ ਲਾਪ੍ਰਵਾਹੀ ਨਾਲ ਆਟਾ ਘਰ-ਘਰ ਪਹੁੰਚਾਉਣ ਦੀ ਯੋਜਨਾ ਸ਼ੁਰੂ ਕਰਨ ਦੀ ਨਿਖੇਧੀ ਕੀਤੀ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਵਿੱਚ ਲਾਭਪਾਤਰੀਆਂ ਲਈ ਉਪਰੋਕਤ ਸਕੀਮ ਨੂੰ ਅਮਲੀ ਤੌਰ ’ਤੇ ਲਾਗੂ ਕਰਨ ਲਈ ਤਿਆਰ ਨਹੀਂ ਸੀ। ਸੂਬੇ ਵਿਚ ਤਕਰੀਬਨ 18000 ਡਿਪੂ ਹੋਲਡਰ ਹਨ ਪਰ ਉਨ੍ਹਾਂ ਕੋਲ ਸਿਰਫ 1200 ਬਾਇਓਮੈਟ੍ਰਿਕ ਮਸ਼ੀਨਾਂ ਹਨ, ਜੋ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਫੀ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਲਗਪਗ 35 ਲੱਖ ਸਮਾਰਟ ਕਾਰਡ ਧਾਰਕ ਅਤੇ ਉਪਰੋਕਤ ਸਕੀਮ ਦੇ 1.41 ਕਰੋੜ ਲਾਭਪਾਤਰੀ ਹਨ। ਸਿਰਫ 1100 ਇੰਸਪੈਕਟਰਾਂ ਅਤੇ 1200 ਬਾਇਓਮੈਟ੍ਰਿਕ ਮਸ਼ੀਨਾਂ ਨਾਲ ਲਾਭਪਾਤਰੀਆਂ ਨੂੰ ਲਾਭ ਪ੍ਰਾਪਤ ਕਰਨ ਵਿੱਚ ਮੁਸ਼ਕਲ ਆਉਣ ਦੀ ਉਮੀਦ ਹੈ।
Advertisement
Advertisement