For the best experience, open
https://m.punjabitribuneonline.com
on your mobile browser.
Advertisement

ਸੂਬੇ ਦੇ ਲੋਕਾਂ ਨੂੰ ਠੱਗ ਰਹੀ ਹੈ ‘ਆਪ’ ਸਰਕਾਰ: ਸ਼ੇਖਾਵਤ

10:32 AM May 26, 2024 IST
ਸੂਬੇ ਦੇ ਲੋਕਾਂ ਨੂੰ ਠੱਗ ਰਹੀ ਹੈ ‘ਆਪ’ ਸਰਕਾਰ  ਸ਼ੇਖਾਵਤ
ਸੁਨਾਮ ਵਿੱਚ ਰੋਡ ਸ਼ੋਅ ਦੌਰਾਨ ਗਜੇਂਦਰ ਸ਼ੇਖਾਵਤ ਅਤੇ ਅਰਵਿੰਦ ਖੰਨਾ।
Advertisement

ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ, 25 ਮਈ
ਸੁਨਾਮ ਵਿੱਚ ਅੱਜ ਭਾਜਪਾ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ, ਭਾਜਪਾ ਆਗੂ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਅਤੇ ਭਾਜਪਾ ਮਹਿਲਾ ਆਗੂ ਦਮਨ ਬਾਜਵਾ ਸਣੇ ਭਾਜਪਾ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਹਲਕਾ ਸੁਨਾਮ ਦੇ ਮੇਨ ਬਾਜ਼ਾਰ ਵਿੱਚੋਂ ਖੰਨਾ ਦੀ ਅਗਵਾਈ ਹੇਠ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਵੱਖ-ਵੱਖ ਥਾਵਾਂ ਤੋਂ ਗੁਜ਼ਰਿਆ, ਜਿੱਥੇ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਭਾਜਪਾ ਦੇ ਹੱਕ ਵਿੱਚ ਡੱਟ ਕੇ ਖੜੇ ਹੋਣ ਦੀ ਹਾਮੀ ਭਰੀ ਗਈ।
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਤੇ ਬੇਰੁਜ਼ਗਾਰੀ ਸਭ ਤੋਂ ਅਹਿਮ ਮੁੱਦੇ ਹਨ, ਜਿਸ ਨੂੰ ਸਿਰਫ਼ ਅਤੇ ਸਿਰਫ਼ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੀ ਖਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਨੂੰ ‘ਆਪ’ ਸਰਕਾਰ ਨੇ ਠੱਗਿਆ ਹੈ। ਅਜਿਹੇ ਵਿੱਚ ਸੂਬੇ ਦੀ ਜਨਤਾ ਝੂਠ ਬੋਲ ਕੇ ਵੋਟ ਮੰਗਣ ਵਾਲਿਆਂ ਨੂੰ ਜ਼ਰੂਰ ਸਬਕ ਸਿਖਾਏਗੀ। ਉਨ੍ਹਾਂ ਮੋਦੀ ਦੀ ਗਰੰਟੀ ’ਤੇ ਭਰੋਸਾ ਕਰ ਕੇ ਭਾਜਪਾ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਅਰਵਿੰਦ ਖੰਨਾ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਚੋਣ ਮੁਹਿੰਮ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਖੰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਣੇ ਉਨ੍ਹਾਂ ਦੇ ਮੰਤਰੀ ਅਤੇ ਵਿਧਾਇਕ ਲਗਾਤਾਰ ਝੂਠੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਦੀ ਉਮੀਦ ਕਰ ਰਹੇ ਹਨ ਪਰ ਪੰਜਾਬੀ ਸਿਆਣੇ ਹਨ ਜੋ ਦੇਸ਼ ਵਿੱਚ ਚੱਲ ਰਹੀ ਮੋਦੀ ਲਹਿਰ ਤੋਂ ਪੂਰੀ ਤਰ੍ਹਾਂ ਜਾਣੂ ਹਨ।

Advertisement

ਧੂਰੀ ਦੇ ਬਾਜ਼ਾਰਾਂ ਵਿੱਚ ਰੈਲੀ

ਧੂਰੀ (ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ): ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਚੋਣ ਮੁਹਿੰਮ ਨੂੰ ਅੱਜ ਧੂਰੀ ਵਿੱਚ ਭਰਵਾਂ ਹੁੰਗਾਰਾ ਮਿਲਿਆ। ਉਹ ਧੂਰੀ ਦੀ ਅਨਾਜ ਮੰਡੀ ਵਿੱਚ ਸਵੇਰੇ ਇਕੱਤਰਤਾ ਕਰਕੇ ਇੱਕ 4-5 ਕਿਲੋਮੀਟਰ ਲੰਬੇ ਵੱਡੇ ਕਾਫ਼ਿਲੇ ਵਜੋਂ ਧੂਰੀ ਸ਼ਹਿਰ ਦੇ ਬਾਜ਼ਾਰ ਵਿੱਚ ਦਾਖ਼ਲ ਹੋਏ। ਇਸ ਤੋਂ ਬਾਅਦ ਸ਼ੁਰੂ ਕੀਤੀ ਗਈ ਗਈ ਸਾਰੇ ਲੋਹਾ ਬਾਜ਼ਾਰ, ਸਦਰ ਬਾਜ਼ਾਰ, ਕ੍ਰਾਂਤੀ ਚੌਂਕ, ਬੀਡੀਓ ਦਫ਼ਤਰ ਰੋਡ, ਅੰਬੇਦਕਰ ਚੌਂਕ, ਕੱਕੜ ਵਾਲਾ ਪੁੱਲ, ਪੁਰਾਣਾ ਬਸ ਸਟੈਂਡ, ਮਲੇਰ ਕੋਟਲਾ ਬਾਈਪਾਸ ਤੋਂ ਹੁੰਦੀਆ ਮਹਾਵੀਰ ਮੰਦਿਰ, ਸ਼ੂਗਰ ਮਿੱਲ ਰੋਡ, ਬਾਗੜੀਆ ਚੌਕ, ਐਮਕੇ ਰੋਡ ਤੋਂ ਗਊਸ਼ਾਲਾ ਮੇਨ ਗੇਟ ਜਾ ਕੇ ਸਮਾਪਤ ਹੋਈ। ਇਸ ਮੌਕੇ ਪੰਜਾਬ ਭਾਜਪਾ ਦੇ ਨਾਲ ਜਨਰਲ ਸਕੱਤਰ ਪਰਮਿੰਦਰ ਬਰਾੜ ਸਮੇਤ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਅਰਵਿੰਦ ਖੰਨਾ ਨੇ ਸਥਾਨਕ ਦੁਕਾਨਦਾਰਾਂ ਨੂੰ ਭਰੋਸਾ ਦਵਾਇਆ ਕਿ ਪੂਰੀ ਭਾਜਪਾ ਵਪਾਰੀਆਂ ਨਾਲ ਡੱਟ ਕੇ ਖੜੀ ਹੈ।

Advertisement
Author Image

sukhwinder singh

View all posts

Advertisement
Advertisement
×