‘ਆਪ’ ਸਰਕਾਰ ਨੇ ਪੰਜਾਬ ਦੇ ਸਿਹਤ ਖੇਤਰ ਨੂੰ ਖ਼ਤਰੇ ’ਚ ਪਾਇਆ: ਬਾਜਵਾ
07:24 AM Jan 08, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜਨਵਰੀ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਦੇ ਖ਼ਰਾਬ ਸਿਹਤ ਮਾਡਲ ਨੂੰ ਅਪਣਾਉਣ ਦੀ ਜ਼ਿੱਦ ਕੀਤੀ ਹੈ ਜਿਸ ਕਾਰਨ ਪੰਜਾਬ ਦਾ ਸਿਹਤ ਖੇਤਰ ਖਤਰੇ ਵਿੱਚ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਨਵੇਂ ਸਪੈਸ਼ਲਿਸਟ ਅਤੇ ਐਮਬੀਬੀਐਸ ਡਾਕਟਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਭਰਤੀ ਹੋਣ ਤੋਂ ਝਿਜਕ ਰਹੇ ਹਨ, ਉੱਥੇ ਹੀ ਪਹਿਲਾਂ ਤੋਂ ਹੀ ਸੇਵਾਵਾਂ ਨਿਭਾ ਰਹੇ ਡਾਕਟਰ ਸਰਕਾਰੀ ਹਸਪਤਾਲਾਂ ਨੂੰ ਛੱਡ ਰਹੇ ਹਨ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐੱਮਐੱਸਏ) ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਮਾਹਿਰਾਂ ਸਮੇਤ ਲਗਪਗ 80 ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਦੇ ਸਰਕਾਰੀ ਡਾਕਟਰ ਹਰਿਆਣਾ, ਦਿੱਲੀ ਦੇ ਸਰਕਾਰੀ ਡਾਕਟਰਾਂ ਅਤੇ ਕੇਂਦਰ ਸਰਕਾਰ ਦੇ ਡਾਕਟਰਾਂ ਨਾਲੋਂ ਲਗਪਗ 30 ਫ਼ੀਸਦੀ ਘੱਟ ਕਮਾਉਂਦੇ ਹਨ।
Advertisement
Advertisement
Advertisement