ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਿੰਪੀ ਢਿੱਲੋਂ ਦਾ ਸਿਆਸੀ ਕੱਦ ਵਧਾਉਣ ’ਚ ਜੁਟੀ ‘ਆਪ’ ਸਰਕਾਰ

10:12 AM Sep 05, 2024 IST
ਗਿੱਦੜਬਾਹਾ ਵਿਚ ਵਿਸ਼ੇਸ਼ ਕੈਂਪ ’ਚ ਡੀਸੀ ਨਾਲ ਬੈਠੇ ਡਿੰਪੀ ਢਿੱਲੋਂ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ
ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਗਿੱਦੜਬਾਹਾ ਵਿਚ ਆਏ ਸਿਆਸੀ ਉਬਾਲ ਤਹਿਤਅਕਾਲੀ ਦਲ ਦੇ ਆਪ ਵਿੱਚ ਸ਼ਾਮਲ ਹੋਏ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਸਿਆਸੀ ਕੱਦ ਵਧਾਉਣ ਲਈ ਸਰਕਾਰੀ ਮਸ਼ੀਨਰੀ ਵੱਲੋਂ ਹਰ ਹਰਬਾ ਵਰਤਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਮਹਿਜ਼ ਇਕ ਹਫ਼ਤੇ ਅੰਦਰ ਹੀ ਡਿੰਪੀ ਢਿੱਲੋਂ ਦਾ ਅਕਾਲੀ ਆਗੂ ਵਾਲਾ ਅਕਸ ਧੁੰਦਲਾ ਹੋ ਗਿਆ ਅਤੇ ਉਹ ਇਕ ਸੀਨੀਅਰ ‘ਆਪ’ ਆਗੂ ਵਾਂਗ ਹਲਕੇ ’ਚ ਵਿਚਰਨ ਲੱਗੇ ਹਨ।
‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਦੀ ਅਗਵਾਈ ਹੇਠ ਬਾਬਾ ਜੀਵਨ ਸਿੰਘ ਧਰਮਸ਼ਾਲਾ ਅਤੇ ਮੰਡੀ ਵਾਲੀ ਧਰਮਸ਼ਾਲਾ ਗਿਦੜਬਾਹਾ ਵਿੱਚ ਲੋਕ ਸੁਵਿਧਾ ਕੈਂਪ ਲਾਇਆ ਗਿਆ ਜਿਸ ਦੌਰਾਨ ਜਨਮ, ਰਿਹਾਇਸ਼ੀ, ਆਮਦਨ ਅਤੇ ਜਾਤੀ ਸਰਟੀਫਿਕੇਟਾਂ ਦੇ ਨਾਮ ਪੈਨਸ਼ਨਾਂ ਵਰਗੇ ਕੰਮ ਕੀਤੇ ਗਏ। ਡਿਪਟੀ ਕਮਿਸ਼ਨਰ ਵੱਲੋਂ ਡਿੰਪੀ ਢਿੱਲੋਂ ਨੂੰ ਆਪਣੇ ਬਰਾਬਰ ਬਿਠਾਉਂਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਕੰਮ ਫੌਰੀ ਤੌਰ ’ਤੇ ਹੋਇਆ ਕਰਨਗੇ ਅਤੇ ਗਿਦੜਬਾਹਾ ਸ਼ਹਿਰ ਨੂੰ ਮਾਡਲ ਸ਼ਹਿਰ ਬਣਾਉਣ ਲਈ ਯਤਨ ਕੀਤੇ ਜਾਣਗੇ। ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਕਿਹਾ ਕਿ ਗਿਦੜਬਾਹਾ ਲਈ ਪੀਣ ਵਾਲੇ ਸਾਫ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਦੇ ਨਾਲ ਸਾਫ-ਸਫਾਈ ਅਤੇ ਸੁੰਦਰਤਾ ਵਧਾਉਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਡਿੰਪੀ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਲੋਕਾਂ ਨਾਲ ਪਹਿਲਾਂ ਵਾਂਗ ਹੀ ਵਾਰਤਾ ਬਣਿਆ ਹੋਇਆ ਹੈ। ਉਹ ਭਲਕੇ ਨੀਂਹ ਪੱਥਰ ਵੀ ਰੱਖਣਗੇ।

Advertisement

Advertisement