ਸਿਰੀਏਵਾਲਾ ਵਿੱਚ ‘ਆਪ’ ਹੱਥ ਆਈ ਸਰਪੰਚੀ
06:41 AM Oct 17, 2024 IST
Advertisement
ਭਗਤਾ ਭਾਈ: ਪਿੰਡ ਸਿਰੀਏਵਾਲਾ ਵਿੱਚ ਸਰਪੰਚੀ ਦੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਕੌਰ ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਹਰਦੀਪ ਕੌਰ ਨੂੰ 409 ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਹਰਜਿੰਦਰ ਕੌਰ ਲਗਾਤਾਰ ਦੂਜੀ ਵਾਰ ਪਿੰਡ ਸਿਰੀਏਵਾਲਾ ਦੇ ਸਰਪੰਚ ਬਣੇ ਹਨ। ਉਨ੍ਹਾਂ ਦੇ ਧੜੇ ਦੇ ਸੱਤ ਪੰਚਾਇਤ ਮੈਂਬਰ ਜਗਸੀਰ ਸਿੰਘ, ਨੇਕ ਸਿੰਘ, ਸੁਰਜੀਤ ਕੌਰ, ਸੁਖਜੀਤ ਕੌਰ, ਗੁਰਜੀਤ ਸਿੰਘ ਭੋਲਾ, ਮਹਿੰਦਰ ਸਿੰਘ ਅੱਜੀ ਤੇ ਸ਼ਿੰਦਰਪਾਲ ਕੌਰ ਢਿੱਲੋਂ ਜੇਤੂ ਰਹੇ ਹਨ। ਅੱਜ ਉਨ੍ਹਾਂ ਦੇ ਸਮਰਥਕਾਂ ਅਤੇ ਨਗਰ ਨਿਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਉਪਰੰਤ ਪਟਾਕੇ ਚਲਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। -ਪੱਤਰ ਪ੍ਰੇਰਕ
Advertisement
Advertisement
Advertisement