ਬਟਾਲਾ ਦੀ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਜੇਤੂ
06:48 AM Dec 22, 2024 IST
ਨਿੱਜੀ ਪੱਤਰ ਪ੍ਰੇਰਕ
ਬਟਾਲਾ, 21 ਦਸੰਬਰ
ਨਗਰ ਨਿਗਮ ਬਟਾਲਾ ਦੇ ਵਾਰਡ ਨੰਬਰ-24 (ਐੱਸਸੀ) ਦੀ ਹੋਈ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ 556 ਵੋਟਾਂ ਨਾਲ ਜੇਤੂ ਰਹੇ। ਤਹਿਸੀਲਦਾਰ-ਕਮ ਰਿਟਰਨਿੰਗ ਅਧਿਕਾਰੀ ਬਟਾਲਾ ਜਗਤਾਰ ਸਿੰਘ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਨਿਰਵਿਘਨ ਨੇਪਰੇ ਚੜ੍ਹੀ। ਉਨ੍ਹਾਂ ਦੱਸਿਆ ਕਿ ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਨੂੰ 670, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਨੂੰ 114, ਭਾਜਪਾ ਦੇ ਅਵਤਾਰ ਸਿੰਘ ਨੂੰ 70 ਵੋਟਾਂ, ਆਜ਼ਾਦ ਉਮੀਦਵਾਰ ਰਣਜੀਤ ਕੌਰ ਨੂੰ 3 ਅਤੇ ‘ਨੋਟਾ’ ਨੂੰ 2 ਵੋਟਾਂ ਪਈਆਂ ਹਨ। ਕੁੱਲ 1128 ਵੋਟਾਂ ’ਚੋਂ 859 ਵੋਟਾਂ ਪਈਆਂ ਤੇ ਇਨ੍ਹਾਂ ਦਾ ਵੋਟਿੰਗ ਫੀਸਦ 76 ਬਣਦਾ ਹੈ। ਇਸ ਦੌਰਾਨ ਰਿਟਰਨਿੰਗ ਅਫਸਰ ਨੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਪੋਲਿੰਗ ਸਟਾਫ, ਪੁਲੀਸ ਵਿਭਾਗ ਤੇ ਵੋਟਰਾਂ ਦਾ ਧੰਨਵਾਦ ਕੀਤਾ।
Advertisement
Advertisement