For the best experience, open
https://m.punjabitribuneonline.com
on your mobile browser.
Advertisement

‘ਆਪ’ ਉਮੀਦਵਾਰ ਸਾਰੀਆਂ ਸੀਟਾਂ ਜਿੱਤਣਗੇ: ਘੁੰਮਣ

10:22 AM Mar 20, 2024 IST
‘ਆਪ’ ਉਮੀਦਵਾਰ ਸਾਰੀਆਂ ਸੀਟਾਂ ਜਿੱਤਣਗੇ  ਘੁੰਮਣ
ਚਮਨ ਲਾਲ ਜੰਬਾ ਤੇ ਸਾਥੀਆਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਕਰਮਬੀਰ ਘੁੰਮਣ। -ਫੋਟੋ: ਸੰਦਲ
Advertisement

ਪੱਤਰ ਪ੍ਰੇਰਕ
ਦਸੂਹਾ, 19 ਮਾਰਚ
ਇਥੋਂ ਦੇ ਪ੍ਰਜਾਪਤ ਭਾਈਚਾਰੇ ਦੀ ਜਥੇਬੰਦੀ ਪ੍ਰਜਾਪਤ ਸਭਾ ਦੇ ਪ੍ਰਧਾਨ ਚਮਨ ਲਾਲ ਜੰਬਾ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਦੀ ਪ੍ਰੇਰਣਾ ਸਦਕਾ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ । ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਰਤਨ ਲਾਲ, ਕਸ਼ਮੀਰੀ ਲਾਲ ਸ਼ੀਰਾ, ਦਵਿੰਦਰ ਕੁਮਾਰ, ਬਲਵਿੰਦਰ ਸਿੰਘ ਜੋਹਰ, ਕੁਲਵਿੰਦਰ ਕਾਕਾ, ਸੀਟਾ, ਕਸ਼ਮੀਰੀ ਲਾਲ ਲਾਟੂ, ਓਮ ਪ੍ਰਕਾਸ਼, ਪੱਪੀ ਜੋਹਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ। ਗੁਰੂ ਨਾਨਕ ਮਾਰਕੀਟ ਵਿੱਚ ਵਿਧਾਇਕ ਘੁੰਮਣ ਨੇ ‘ਆਪ’ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆ ਕਿਹਾ ਕਿ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਰੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕਰਨਗੇ। ਕਿਉਂਕਿ ਲੋਕ ‘ਆਪ’ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ ਤੇ ‘ਆਪ’ ’ਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਅੰਗਰੇਜ਼ ਸਿੰਘ, ਰਾਜੂ ਠੁਕਰਾਲ, ਨਗਰ ਕੌਂਸਲ ਦੇ ਮੀਤ ਪ੍ਰਧਾਨ ਸੋਨੂੰ ਖਾਲਸਾ ਤੇ ਕੌਂਸਲਰ ਸੰਤੋਖ ਤੋਖੀ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×