For the best experience, open
https://m.punjabitribuneonline.com
on your mobile browser.
Advertisement

ਮਜ਼ਦੂਰਾਂ ਵੱਲੋਂ ‘ਆਪ’ ਉਮੀਦਵਾਰ ਪੱਪੀ ਦਾ ਘਿਰਾਓ

08:54 AM May 05, 2024 IST
ਮਜ਼ਦੂਰਾਂ ਵੱਲੋਂ ‘ਆਪ’ ਉਮੀਦਵਾਰ ਪੱਪੀ ਦਾ ਘਿਰਾਓ
ਪਿੰਡ ਸਿੱਧਵਾਂ ਕਲਾਂ ਵਿੱਚ ਅਸ਼ੋਕ ਪਰਾਸ਼ਰ ਪੱਪੀ ਨੂੰ ਘੇਰ ਕੇ ਸਵਾਲ ਪੁੱਛਦੇ ਹੋਏ ਮਜ਼ਦੂਰ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਮਈ
ਮਜ਼ਦੂਰਾਂ ਨੇ ਅੱਜ ਪਿੰਡ ਸਿੱਧਵਾਂ ਕਲਾਂ ’ਚ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਘਿਰਾਓ ਕਰ ਕੇ ਸਵਾਲ ਪੁੱਛੇ। ਇਸ ਦੌਰਾਨ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪੱਪੀ ਪਰਾਸ਼ਰ ਨੂੰ ਮਜ਼ਦੂਰਾਂ ਦੀਆਂ ਸਮੱਸਿਆਵਾਂ ਅਤੇ ਮੁੱਖ ਮੰਤਰੀ ਵੱਲੋਂ ਇਨ੍ਹਾਂ ਦੇ ਹੱਲ ਲਈ ਸਮਾਂ ਨਾ ਦੇਣ ਬਾਰੇ ਸਵਾਲ ਕੀਤੇ ਗਏ। ਕੁੱਝ ਸਮਾਂ ਬਹਿਸ ਕਰਨ ਮਗਰੋਂ ਪੱਪੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੰਦਿਆਂ ਹੱਥ ਜੋੜ ਕੇ ਚਲਦੇ ਬਣੇ।
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਮਜ਼ਦੂਰ ਆਗੂਆਂ ਨੇ ‘ਆਪ’ ਉਮੀਦਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਦਲਿਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ 9 ਵਾਰੀ ਮੀਟਿੰਗ ਦਾ ਸਮਾਂ ਦੇ ਕੇ ਇੱਕ ਵਾਰ ਵੀ ਗੱਲਬਾਤ ਨਹੀਂ ਕੀਤੀ। ਇਸ ਦੇ ਉਲਟ ਸਨਅਤਕਾਰਾਂ ਤੇ ਵਪਾਰੀਆਂ ਨੂੰ ਚੰਡੀਗੜ੍ਹ ਸੱਦ ਕੇ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਬਿਜਲੀ ਬਿੱਲ ਮੁਆਫ਼ੀ ਸਬੰਧੀ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਦੇ ਉਲਟ ਮਜ਼ਦੂਰਾਂ ਨੂੰ ਐੱਸਸੀ ਕੈਟਾਗਰੀ ਦੇ ਆਧਾਰ ’ਤੇ ਮਿਲਦੀ ਬਿਜਲੀ ਬਿੱਲ ਮੁਆਫ਼ੀ ਬੰਦ ਕਰ ਕੇ ਹਜ਼ਾਰਾਂ ਰੁਪਏ ਬਿਜਲੀ ਬਿੱਲ ਭੇਜਣ ਅਤੇ ਬਿੱਲ ਨਾ ਭਰਨ ’ਤੇ ਕੁਨੈਕਸ਼ਨ ਕੱਟੇ ਜਾਣ ਬਾਰੇ ਵੀ ਸਵਾਲ ਕੀਤੇ। ਇਸ ਦੌਰਾਨ ਅਸ਼ੋਕ ਪਰਾਸ਼ਰ ਠੋਸ ਜਵਾਬ ਤਾਂ ਨਹੀਂ ਦੇ ਸਕੇ ਪਰ ਮੁੱਖ ਮੰਤਰੀ ਤੱਕ ਉਨ੍ਹਾਂ ਦੀਆਂ ਮੰਗਾਂ ਪਹੁੰਚਦੀਆਂ ਕਰਨ ਅਤੇ ਮੀਟਿੰਗ ਕਰਵਾਉਣ ਦੀ ਗੱਲ ਕਰ ਕੇ ਉਨ੍ਹਾਂ ਖਹਿੜਾ ਛੁਡਾਇਆ। ਇਸ ਮੌਕੇ ਕੁਲਵੰਤ ਸਿੰਘ ਸੋਨੀ, ਬੂੜਾ ਸਿੰਘ, ਜਸਵੀਰ ਕੌਰ, ਕਿਰਨਜੀਤ ਕੌਰ, ਕੁਲਦੀਪ ਕੌਰ, ਪਾਲ ਕੌਰ, ਜੀਤ ਕੌਰ, ਅਮਰਜੀਤ ਕੌਰ ਤੇ ਹੋਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×