ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਆਪ’ ਉਮੀਦਵਾਰ ਨੇ ਪੁਰਾਣੇ ਸਾਥੀ ਗਾਂਧੀ ਤੇ ਪ੍ਰਨੀਤ ਖਿਲਾਫ਼ ਖੋਲ੍ਹਿਆ ਮੋਰਚਾ

07:08 AM Apr 26, 2024 IST
ਡਾ. ਬਲਬੀਰ ਸਿੰਘ ਅਤੇ ਡਾ. ਧਰਮਵੀਰ ਗਾਂਧੀ ਦੀ ਪੁਰਾਣੀ ਤਸਵੀਰ।

ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਪਰੈਲ
ਪਟਿਆਲਾ ਤੋਂ ‘ਆਪ’ ਉਮੀਦਵਾਰ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਾਂਗਰਸ ਉਮੀਦਵਾਰ ਤੇ ਆਪਣੇ ਪੁਰਾਣੇ ਸਾਥੀ ਡਾ. ਧਰਮਵੀਰ ਗਾਂਧੀ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਆਮ ਤੌਰ ’ਤੇ ਕਿਸੇ ਦੇ ਵੀ ਖਿਲਾਫ਼ ਸ਼ਬਦੀ ਹਮਲੇ ਕਰਨ ਤੋਂ ਗੁਰੇਜ਼ ਕਰਨ ਵਾਲ਼ੇ ਡਾ. ਬਲਬੀਰ ਸਿੰਘ ਨੇ ਡਾ. ਗਾਂਧੀ ’ਤੇ ਅੱਜ ਪਹਿਲੀ ਵਾਰ ਨਿਸ਼ਾਨਾ ਸੇਧਿਆ।
ਇਸ ਦੇ ਨਾਲ ਹੀ ਉਨ੍ਹਾ ਨੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਵੀ ਲੰਬੇ ਹੱਥੀਂ ਲਿਆ। ਉਹ ਅੱਜ ਇੱਥੋਂ ਨਜਦੀਕ ਹੀ ਭਵਾਨੀਗੜ੍ਹ ਰੋਡ ’ਤੇ ਸਥਿਤ ਬਲਾਕ ਪਟਿਆਲਾ ਦੇ ਅਧੀਨ ਪੈਂਦੀ ਮਹਿਮਦਪੁਰ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਸ਼ਾਮ ਨੂੰ ਉਨ੍ਹਾਂ ਨੇ ਪਟਿਆਲਾ ਸ਼ਹਿਰ ’ਚ ਕੀਤੀਆਂ ਮੀਟਿੰਗਾਂ ਦੌਰਾਨ ਵੀ ਆਪਣੇ ਇਨ੍ਹਾਂ ਵਿਰੋਧੀ ਉਮੀਦਵਾਰਾਂ ਖਿਲਾਫ਼ ਸ਼ਬਦੀ ਹਮਲੇ ਜਾਰੀ ਰੱਖੇ।
ਜ਼ਿਕਰਯੋਗ ਹੈ ਕਿ ਪੇਸ਼ੇ ਵਜੋਂਂ ਡਾਕਟਰਾਂ ਦੀ ਇਸ ਜੋੜੀ ’ਚ ਬਹੁਤ ਨੇੜਲੇ ਸਬੰਧ ਰਹੇ ਹਨ। ਜਦੋਂ 2014 ’ਚ ਜਦੋਂ ਡਾ. ਗਾਂਧੀ ‘ਆਪ’ ਦੇ ਐਮ.ਪੀ ਬਣੇ ਸਨ, ਉਦੋਂ ਤਾਂ ਉਨ੍ਹਾਂ ਦੀ ਚੋਣ ਮੁਹਿੰਮ ’ਚ ਡਾ. ਬਲਬੀਰ ਦੀ ਵੀ ਅਹਿਮ ਭੂਮਿਕਾ ਰਹੀ ਪਰ ਐਤਕੀਂ ਜਿੱਥੇ ਡਾ. ਬਲਬੀਰ ‘ਆਪ’ ਦੇ ਅਤੇ ਡਾ. ਗਾਂਧੀ ਕਾਂਗਰਸ ਦੇ ਉਮੀਦਵਾਰ ਹਨ। ਆਪਣੇ ਸੰਬੋਧਨਾਂ ਦੌਰਾਨ ਗਾਂਧੀ ਅਤੇ ਪ੍ਰਨੀਤ ਕੌਰ ’ਤੇ ਤਨਜ ਕੱਸਦਿਆ, ਡਾ. ਬਲਬੀਰ ਨੇ ਕਿਹਾ ਕਿ ਪੈਰਾਸ਼ੂਟ ਉਮੀਦਵਾਰ ਕਦੇ ਵੀ ਕਿਸੇ ਪਾਰਟੀ ਦੇ ਸਕੇ ਨਹੀ ਹੁੰਦੇ ਬਲਕਿ ਉਹ ਹਾਰਨ ਮਗਰੋਂ ਕਿਸੇ ਹੋਰ ਪਾਰਟੀ ਦਾ ਪੱਲਾ ਫੜ ਕੇ ਨਵੀਂ ਪਾਰਟੀ ਦੀ ਟਿਕਟ ਦੀ ਝਾਕ ’ਚ ਰਹਿੰਦੇ ਹਨ। ਆਪ’ ਵੱਲੋਂ ਬਖਸ਼ੇ ਮਾਣ ਦਾ ਹੀ ਸਿੱਟਾ ਸੀ ਕਿ ਡਾ. ਗਾਂਧੀ ਐਮ.ਪੀ ਬਣੇ ਪਰ ਉਸੇ ਪਾਰਟੀ ਦੀ ਪਿੱਠ ’ਚ ਛੁਰਾ ਮਾਰ ਕੇ ਅੱਜ ਉਹ ਕਾਂਗਰਸ ਲਈ ਵੋਟਾਂ ਮੰਗ ਰਹੇ ਹਨ। ਤਰਕ ਸੀ ਕਿ ਪੈਰਾਸ਼ੂਟ ਜਰੀਂਏ ਹੋਈ ਐਂਟਰੀ ਤੋਂ ਕਾਂਗਰਸੀ ਕਾਰਕੁਨ ਇਸ ਕਦਰ ਖਫਾ ਹਨ ਕਿ ਡਾ. ਗਾਧੀ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕਣਗੇ। ਇਸੇ ਤਰਾਂ ਪ੍ਰਨੀਤ ਕੌਰ ਨੂੰ ਕੋਸਦਿਆਂ, ‘ਆਪ’ ਉਮੀਦਵਾਰ ਨੇ ਕਿਹਾ ਕਿ ਪ੍ਰਨੀਤ ਕੌਰ ਨੂੰ ਤਾਂ ਕਾਂਗਰਸ ਨੇ ਪੰਜ ਵਾਰ ਟਿਕਟ ਦੇ ਕੇ ਨਿਵਾਜਿਆ ਤੇ ਉਹ ਚਾਰ ਵਾਰ ਐਮ.ਪੀ ਅਤੇ ਇੱਕ ਵਾਰ ਕੇਂਦਰੀ ਮੰਤਰੀ ਵੀ ਰਹੇ ਪਰ ਨਿੱਜੀ ਮੁਫਾਦਾਂ ਲਈ ਪਟਿਆਲਾ ਦੇ ਲੋਕਾਂ ਨਾਲ ਦਗਾ ਕਮਾਉਂਦਿਆਂ, ਉਹ ਹੁਣ ਭਾਜਪਾਈ ਜਾ ਬਣੇ।
ਉਨ੍ਹਾਂ ਹੋਰ ਕਿਹਾ ਕਿ ਪ੍ਰਨੀਤ ਕੌਰ ਨੇ ਪਟਿਆਲੇ ਦੇ ਵਿਕਾਸ ਦੀ ਬਜਾਏ ਆਪਣੀ ਪਾਰਟੀ ਅਤੇ ਹਲਕੇ ਦੇ ਲੋਕਾਂ ਦੇ ਵਿਸ਼ਵਾਸ਼ ਨਾਲ ਦਗਾ ਕਮਾਇਆ ਹੈ ਤੇ ਅਜਿਹੀ ਰੱੱਦੋਬਦਲ ਈ.ਡੀ ਦੇ ਡਰੋਂ ਕਰਨੀ ਪਈ। ਜਿਸ ਕਰਕੇ ਲੋਕ ਗੁੱਸੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਅਜਿਹੇ ਮਤਲਬਪ੍ਰਸਤਾਂ ਖਿਲਾਫ਼ ਅਤੇ ‘ਆਪ’ ਦੇ ਹੱਕ ’ਚ ਫਤਵਾ ਦੇ ਕੇ ਕਰਨਗੇ।

Advertisement

Advertisement
Advertisement