‘ਆਪ’ ਉਮੀਦਵਾਰ ਚੱਬੇਵਾਲ ਨੇ ਚੋਣ ਪ੍ਰਚਾਰ ਭਖਾਇਆ
09:52 AM May 25, 2024 IST
ਭਗਵਾਨ ਦਾਸ ਸੰਦਲ
ਦਸੂਹਾ, 24 ਮਈ
ਲੋਕ ਸਭਾ ਚੋਣ ਹਲਕਾ ਹੁਸ਼ਿਆਰਪੁਰ ਤੋਂ ‘ਆਪ’ ਦੇ ਹਲਕਾ ਇੰਚਾਰਜ ਤੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਭਖਾ ਦਿੱਤਾ ਹੈ। ਹਲਕੇ ਦੇ ਕੰਢੀ, ਬੇਟ ਅਤੇ ਸ਼ਹਿਰੀ ਖਿੱਤੇ ਵਿੱਚ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ‘ਚ ‘ਆਪ’ ਨੂੰ ਮਿਲ ਰਹੇ ਹੁੰਗਾਰੇ ਨੇ ਵਿਰੋਧੀ ਧਿਰਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਘੁੰਮਣ ਵੱਲੋਂ ਡਾ. ਚੱਬੇਵਾਲ ਦੇ ਹੱਕ ’ਚ ਲੰਘੇ ਦਿਨਾਂ ਦੌਰਾਨ ਰਿਸ਼ੀ ਨਗਰ, ਕੈਂਥਾਂ, ਪਿੰਡ ਲਮੀਨ, ਬਾਜਾਚੱਕ, ਬੁਧੋਬਰਕਤ, ਘੋਗਰਾ, ਝਿੰਗੜਕਲਾਂ, ਬੋਦਲ, ਉੱਚੀ ਬੱਸੀ, ਪੰਨਵਾਂ, ਪੰਧੇਰ, ਜਲੋਟਾ, ਪੱਲੀ, ਡਡਿਆਲ, ਜੰਡੋਰ, ਮੱਕੋਵਾਲ, ਬਹਿ ਨੰਗਲ, ਲਲੋਤਾ ਆਦਿ ਪਿੰਡਾਂ ’ਚ ਚੋਣ ਰੈਲੀਆਂ ਕੀਤੀਆਂ। ਇਸ ਦੋਰਾਨ ਹਾਜ਼ੀਪੁਰ ਬਲਾਕ ਦੇ 15 ਪਿੰਡਾਂ ਦੇ ਸਰਪੰਚ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ‘ਆਪ’ ਵਿੱਚ ਸ਼ਾਮਲ ਵੀ ਹੋਏ ਹਨ।
Advertisement
Advertisement
Related News
Advertisement