For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਵਪਾਰ ਸੈੱਲ ਦੀ ਮੀਟਿੰਗ

10:09 AM Mar 20, 2024 IST
‘ਆਪ’ ਦੇ ਵਪਾਰ ਸੈੱਲ ਦੀ ਮੀਟਿੰਗ
Advertisement

ਪੱਤਰ ਪ੍ਰੇਰਕ
ਫਗਵਾੜਾ, 19 ਮਾਰਚ
ਆਮ ਆਦਮੀ ਪਾਰਟੀ ਵਪਾਰ ਸੈੱਲ ਦੀ ਮੀਟਿੰਗ ਹਲਕਾ ਫਗਵਾੜਾ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਤੁਲੀ ਦੀ ਪ੍ਰਧਾਨਗੀ ਹੇਠ ਜੀ.ਟੀ ਰੋਡ ਸਥਿਤ ਅਕਾਲ ਇੰਡਕਸ਼ਨ ਵਿੱਚ ਹੋਈ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਕੁੰਦੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਤੇ ਸਨਅਤਾਂ ਦੇ ਹੱਕ ’ਚ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਗਿਆ। ਜਤਿੰਦਰ ਸਿੰਘ ਕੁੰਦੀ ਨੇ ਕਿਹਾ ਕਿ ਵਪਾਰਕ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ਜਾ ਸਕੇ।

Advertisement

Advertisement
Author Image

joginder kumar

View all posts

Advertisement
Advertisement
×