ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਨੇ ਸੂਬੇ ਦਾ ਪੈਸਾ ਦੂਜੇ ਰਾਜਾਂ ਵਿੱਚ ਇਸ਼ਤਿਹਾਰਾਂ ’ਤੇ ਉਡਾਇਆ: ਪਰਮਪਾਲ ਮਲੂਕਾ

08:04 AM May 13, 2024 IST
ਤੁੰਗਵਾਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੂੰ ਸਨਮਾਨਦੇ ਹੋਏ ਉਮੀਦਵਾਰ ਪਰਮਪਾਲ ਮਲੂਕਾ।

ਪਵਨ ਗੋਇਲ/ਮਨੋਜ ਸ਼ਰਮਾ
ਭੁੱਚੋ ਮੰਡੀ/ਬਠਿੰਡਾ, 12 ਮਈ
ਹਲਕਾ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਲੁਟਾ ਰਹੀ ਹੈ। ਪੰਜਾਬੀਆਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਕਰੋੜਾਂ ਰੁਪਏ ਸਰਕਾਰ ਦੂਜੇ ਰਾਜਾਂ ਵਿੱਚ ਇਸ਼ਤਿਹਾਰਾਂ ’ਤੇ ਖਰਚ ਕਰ ਰਹੀ ਹੈ। ਇਸ ਕਾਰਨ ਪੰਜਾਬ ਦਾ ਵਿਕਾਸ ਠੱਪ ਹੈ। ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਨੇ ਲੋਕਾਂ ਨਾਲ ਪੰਜਾਬ ਵਿੱਚੋਂ ਇੱਕ ਮਹੀਨੇ ਦੇ ਅੰਦਰ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਜੋ 26 ਮਹੀਨਿਆਂ ਵਿੱਚ ਵੀ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸਿੱਧਾ ਲਾਭ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਹੈ।
ਇਸ ਦੌਰਾਨ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਦੀ ਪ੍ਰੇਰਣਾ ਸਦਕਾ ਲਗਭਗ ਦੋ ਦਰਜਨ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਬੀਬਾ ਪਰਮਪਾਲ ਕੌਰ ਨੇ ਸਿਵੀਆਂ, ਸੁੱਚਾ ਸਿੰਘ ਨਗਰ, ਡੁਨਸ ਕਲੱਬ, ਓਮੈਕਸ ਸਿਟੀ, ਗੋਪਾਲ ਨਗਰ, ਪਰਸਰਾਮ ਨਗਰ, ਅਮਰਪੁਰਾ ਬਸਤੀ, ਨਿਰਵਾਣਾ ਅਸਟੇਟ ਤੇ ਮਾਡਲ ਟਾਊਨ ਫੇਜ਼ 3 ਵਿੱਚ ਵੀ ਚੋਣ ਮੀਟਿੰਗਾਂ ਕੀਤੀਆਂ।

Advertisement

ਚੋਣ ਦਫ਼ਤਰ ਦਾ ਉਦਘਾਟਨ

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਇੱਥੇ ਲੇਲੇਵਾਲਾ ਚੌਂਕ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹਿਆ ਜਿਸਦਾ ਉਦਘਾਟਨ ਉਨ੍ਹਾਂ ਖੁਦ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਦਿਆਲ ਸੋਢੀ ਹਾਜ਼ਰ ਸਨ। ਇਸ ਮੌਕੇ ਲੋਕ ਸਭਾ ਹਲਕੇ ਦੇ ਸਹਿ ਇੰਚਾਰਜ ਗੋਪਾਲ ਕ੍ਰਿਸ਼ਨ ਬਾਂਸਲ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਰਾਜ ਨੰਬਰਦਾਰ, ਸਹਿ ਇੰਚਾਰਜ ਗੋਪਾਲ ਕ੍ਰਿਸ਼ਨ ਬਾਂਸਲ, ਵਿਧਾਨ ਸਭਾ ਹਲਕਾ ਇੰਚਾਰਜ ਵਿਨੋਦ ਬਿੰਟਾ, ਨੱਥੂ ਰਾਮ ਲੇਲੇਵਾਲਾ, ਸਰਦੂਲ ਸਿੰਘ ਸਿੱਧੂ, ਮੋਹਨ ਲਾਲ ਸ਼ਰਮਾ ਆਦਿ ਆਗੂ ਤੇ ਵਰਕਰ ਹਾਜ਼ਰ ਸਨ।

Advertisement
Advertisement