For the best experience, open
https://m.punjabitribuneonline.com
on your mobile browser.
Advertisement

‘ਆਪ’ ਵੱਲੋਂ ਸ਼ਸ਼ੀ ਬਾਲਾ ਅਤੇ ਇਸਲਾਮ ਅਲੀ ਮੈਂਬਰ ਨਿਯੁਕਤ

06:40 AM Feb 29, 2024 IST
‘ਆਪ’ ਵੱਲੋਂ ਸ਼ਸ਼ੀ ਬਾਲਾ ਅਤੇ ਇਸਲਾਮ ਅਲੀ ਮੈਂਬਰ ਨਿਯੁਕਤ
ਸ਼ਸ਼ੀ ਬਾਲਾ ਤੇ ਇਸਲਾਮ ਅਲੀ।
Advertisement

ਰਾਜਪੁਰਾ: ਹਲਕਾ ਰਾਜਪੁਰਾ ਦੇ ਵਸਨੀਕ ਤੇ ‘ਆਪ’ ਦੇ ਸੀਨੀਅਰ ਆਗੂ ਸ਼ਸ਼ੀ ਬਾਲਾ ਅਤੇ ਇਸਲਾਮ ਅਲੀ ਨੂੰ ਪਾਰਟੀ ਹਾਈ ਕਮਾਨ ਨੇ ਕ੍ਰਮਵਾਰ ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕੌਂਸਲ ਅਤੇ ਪੰਜਾਬ ਸਟੇਟ ਮਨਿਊਰਿਟੀ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤਾ ਹੈ। ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਦੋਵਾਂ ਨੂੰ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਇਹ ਦੋਵੇਂ ਆਗੂ ਪਾਰਟੀ ਅਤੇ ਲੋਕਾਂ ਲਈ ਪਹਿਲਾਂ ਨਾਲੋਂ ਵੱਧ ਮਿਹਨਤ ਕਰਨਗੇ। ਸ਼ਸ਼ੀ ਬਾਲਾ ਅਤੇ ਇਸਲਾਮ ਅਲੀ ਨੇ ਅਰਵਿੰਦ ਕੇਜ਼ਰੀਵਾਲ਼ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਅਮਰਿੰਦਰ ਸਿੰਘ ਮੀਰੀ, ਸ਼ਿਵ ਕੁਮਾਰ ਭੂਰਾ, ਰਜਿੰਦਰ ਕੁਮਾਰ ਧੀਮਾਨ, ਹੱਜ ਕਮੇਟੀ ਮੈਂਬਰ ਕਾਰੀ ਮੁਹੰਮਦ ਰਾਫੇ, ਡਾ. ਸਲੀਮ ਮੁਹੰਮਦ, ਅਮਰੀਕ ਸਿੰਘ ਫਰੀਦਪੁਰ, ਇਮਰਾਨ ਮੁਹੰਮਦ, ਹੁਸੈਨ ਮੁਹੰਮਦ, ਅਵਤਾਰ ਅਲੀ, ਗੁਲਜ਼ਾਰ ਮੁਹੰਮਦ, ਸ਼ੋਇਬ ਖ਼ਾਨ ਮਲਿਕ, ਸਾਹਿਲ ਖ਼ਾਨ ਮਲਿਕ, ਸੋਨੂ ਖ਼ਾਨ ਅਤੇ ਪਾਰਟੀ ਵਰਕਰ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×