For the best experience, open
https://m.punjabitribuneonline.com
on your mobile browser.
Advertisement

‘ਆਪ’ ਤੇ ਕਾਂਗਰਸ ਵਾਲੇ ਰਲੇ ਹੋਏ ਨੇ: ਸੁਖਬੀਰ ਬਾਦਲ

07:54 AM Apr 04, 2024 IST
‘ਆਪ’ ਤੇ ਕਾਂਗਰਸ ਵਾਲੇ ਰਲੇ ਹੋਏ ਨੇ  ਸੁਖਬੀਰ ਬਾਦਲ
ਘਨੌਰ ਹਲਕੇ ’ਚ ‘ਪੰਜਾਬ ਬਚਾਓ ਯਾਤਰਾ’ ’ਚ ਸ਼ਾਮਲ ਸੁਖਬੀਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ ਤੇ ਭੁਪਿੰਦਰ ਸ਼ੇਖੂਪੁਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਪਰੈਲ
ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਾਂ ਅਕਾਲੀ ਦਲ ਵੱਲੋਂ ਪੰਜਾਬ ਭਰ ’ਚ ਕੱਢੀ ਜਾ ਰਹੀ ‘ਪੰਜਾਬ ਬਚਾਓ ਯਾਤਰਾ’ ਦਾ ਅੱਜ ਸਨੌਰ ਅਤੇ ਘਨੌਰ ਹਲਕਿਆਂ ਦੇ ਅਕਾਲੀ ਵਰਕਰਾਂ ਨੇ ਤਕਰੀਬਨ ਪੰਜਾਹ ਥਾਈਂ ਸਵਾਗਤ ਕੀਤਾ ਗਿਆ। ਇਸ ਦੌਰਾਨ ਜਿਥੇ ਸੁਖਬੀਰ ਬਾਦਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐਨ.ਕੇ ਸ਼ਰਮਾ, ਸਨੌਰ ਦੇ ਸਾਬਕਾ ਵਿਧਾਇਕ ਹਰਿੰਰਦਾਪਲ ਚੰਦੂਮਾਜਰਾ, ਘਨੌਰ ਦੇ ਹਲਕਾ ਇੰਚਾਰਜ ਭੂਪਿੰਦਰ ਸ਼ੇਖੂਪੁਰ, ਸਿਆਸੀ ਸਕੱਤਰ ਜਗਜੀਤ ਕੋਹਲੀ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਜ਼ਿਲ੍ਹਾ ਪ੍ਰਧਾਨ ਜਰਨੈਲ ਕਰਤਾਰਪੁਰ ਅਤੇ ਯੂਥ ਆਗੂ ਜਤਿੰਦਰ ਪਹਾੜੀਪੁਰ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਸ਼ਾਮਲ ਰਹੇ। ਸੁਖਬੀਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਕਾਂਗਰਸ ਨੂੰ ਪਰਖ ਚੁੱਕੇ ਹਨ ਅਤੇ ‘ਆਪ’ ਤੋਂ ਵੀ ਬਹੁਤ ਜਲਦੀ ਅੱਕ ਗਏ ਹਨ। ਉਨ੍ਹਾਂ ਆਖਿਆ ਕਿ ‘ਆਪ’ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਾਸੇ ਹਨ। ਹਾਲ ਹੀ ਵਿੱਚ ਦਿਲੀ ਵਿੱਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਇੰਡੀਆ ਗੱਠਜੋੜ ਵੱਲੋਂ ਕੀਤੀ ਗਈ ਮਹਾਂਰੈਲੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਸਾਫ ਝਲਕ ਰਿਹਾ ਸੀ ਕਿ ਆਪ ਤੇ ਕਾਂਗਰਸ ਇਕੋ ਹੀ ਹਨ। ਇਹ ਯਾਤਰਾ ਸਨੌਰ ਹਲਕੇ ਦੇ ਕਸਬਾ ਦੇਵੀਗੜ੍ਹ ਤੋਂ ਸ਼ੁਰੂ ਹੋਈ ਦੇ ਦੇਵੀਗੜ੍ਹ ’ਚ ਦਰਜਨ ਭਰ ਥਾਵਾਂ ’ਤੇ ਸਵਾਗਤ ਹੋਇਆ। ਇਸ ਉਪਰੰਤ ਜੈ ਨਗਰ, ਗੁਥਮੜਾ, ਸਵਾਈਸਿੰਘ ਵਾਲ਼ਾ ਮੋੜ, ਭੁੱਨਰਹੇੜੀ, ਪੰਜੇਟਾ, ਬਹਿਲ, ਕਾਠਗੜ੍ਹ, ਖਾਂਸਿਆਂ, ਜਗਤਪੁਰਾ, ਜੌੜੀਆਂ ਸੜਕਾਂ, ਈਸ਼ਵਰ ਨਗਰ, ਚੀਮਾ ਬਾਗ, ਧਰਮਕੋਟ, ਆਸ਼ਰਮ, ਰਾਧਾ ਸੁਆਮੀ ਸੱਤ ਸੰਗ ਭਾਵਨ ਸਨੌਰ ਅਤੇ ਸਨੌਰ ਸਹਿਰ ਆਦਿ ਥਾਵਾਂ ’ਤੇ ਸਨੌਰ ਹਲਕੇ ’ਚ ਸਵਾਗਤ ਕੀਤਾ ਗਿਆ। ਇਸ ਮਗਰੋਂ ਘਨੌਰ ਹਲਕੇ ’ਚ ਪੁੱਜੀ ਇਸ ਯਾਤਰਾ ਦਾ ਆਗਾਜ਼ ਹਲਕੇ ਦੇ ਪਿੰਡ ਸੀਲ ਤੋਂ ਹੋਇਆ ਜਿਥੋਂ ਚੱਪੜ ਮੋੜ ’ਤੇ ਸਵਾਗਤ ਕੀਤਾ ਗਿਆ। ਉਪਰੰਤ ਇਹ ਯਾਤਰਾ ਹਲਕਾ ਘਨੌਰ ਦੇ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ ਦੇ ਪਿੰਡ ਸ਼ੇਖੂਪੁਰ ਵਿਖੇ ਪੁੱਜੀ ਜਿਥੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮਗਰੋਂ ਅਲਾਮਦੀਪੁਰ, ਬਘੌਰਾ, ਕਾਮੀ ਕਲਾਂ ਪੁੱਜ ਤੇ ਮਰਦਾਂਪੁਰ ਵਿੱਚ ਸਮਾਪਤੀ ਹੋਈ। ਇਸ ਮੌਕੇ ਤੇਜਿੰਦਰਪਾਲ ਸੰਧੂ, ਰਣਧੀਰ ਰੱਖੜਾ, ਜਸਪਾਲ ਕਲਿਆਣ, ਸੁਖਬੀਰ ਅਬਲੋਵਾਲ਼, ਬਲਦੇਵ ਬਠੋਈ, ਜਸਪਿੰਦਰ ਰੰਧਾਵਾ ਹੋਰ ਆਗੂ ਮੌਜੂਦ ਸਨ।

Advertisement

Advertisement
Author Image

Advertisement
Advertisement
×